73.94 F
New York, US
October 1, 2026
PreetNama
ਸਮਾਜ/Social

ਫੇਰਿਆ ਤੋਂ ਭੱਜੀ ਕੁੜੀ ਪ੍ਰੇਮੀ ਘਰ ਪਹੁੰਚੀ, ਫਿਰ ਪੰਚਾਇਤ ਨੇ ਨਿਬੇੜਿਆ ਮਾਮਲਾ

ਦੇਵਰਿਆ: ਉੱਤਰ ਪ੍ਰਦੇਸ਼ ਦੇ ਦੇਵਰਿਆ ਜ਼ਿਲ੍ਹੇ ਵਿੱਚ ਮੰਡਪ ਤੋਂ ਭਗੌੜੀ ਕੁੜੀ ਦੂਜੇ ਦਿਨ ਪ੍ਰੇਮੀ ਦੇ ਘਰੋਂ ਮਿਲੀ। ਉਸ ਤੋਂ ਬਾਅਦ ਪੰਚਾਇਤ ਬੁਲਾਈ ਗਈ ਤੇ ਦੋ ਪਰਿਵਾਰਾਂ ਦੀ ਸਹਿਮਤੀ ਨਾਲ ਲਾੜੀ ਨੇ ਆਪਣੇ ਪ੍ਰੇਮੀ ਨਾਲ ਕਾਨੂੰਨ ਮੁਤਾਬਕ ਵਿਆਹ ਕੀਤਾ। ਹੁਣ ਦੋਵਾਂ ਦਾ ਵਿਆਹ ਬਾਰੇ ਪੂਰੀ ਚਰਚਾ ਹੋ ਰਹੀ ਹੈ।

ਦੇਵਰਿਆ ਕੋਤਵਾਲੀ ਦੇ ਪਿੰਡ ਦੀ ਲੜਕੀ ਦੀ ਸ਼ੁੱਕਰਵਾਰ ਨੂੰ ਬਾਰਾਤ ਆਈ। ਦਵਾਰਪੂਜਾ ਤੇ ਜੈਮਲ ਦੀ ਰੀਤੀ ਹੋਏ। ਉਸ ਤੋਂ ਬਾਅਦ ਲਾੜੀ ਭੱਜ ਗਈ ਤੇ ਸਾਰੀ ਰਾਤ ਉਸ ਦੀ ਭਾਲ ਹੁੰਦੀ ਰਹੀ। ਸ਼ਨੀਵਾਰ ਨੂੰ ਵੀ ਉਸ ਦਾ ਕੁਝ ਪਤਾ ਨਹੀਂ ਲੱਗ ਸਕਿਆ। ਐਤਵਾਰ ਨੂੰ ਪਤਾ ਲੱਗਾ ਕਿ ਉਹ ਆਪਣੇ ਪ੍ਰੇਮੀ ਦੇ ਘਰ ਹੈ।

ਇਸ ਤੋਂ ਬਾਅਦ ਪੰਚਾਇਤ ਬੁਲਾਈ ਗਈ। ਪੰਚਾਇਤ ‘ਚ ਲੜਕੀ ਨੇ ਸਭ ਦੇ ਸਾਹਮਣੇ ਆਪਣੇ ਬੁਆਏਫ੍ਰੈਂਡ ਨਾਲ ਵਿਆਹ ਕਰਨ ਬਾਰੇ ਗੱਲ ਕੀਤੀ। ਇਸ ‘ਤੇ ਦੋਵਾਂ ਧਿਰਾਂ ਨੇ ਵਿਆਹ ਲਈ ਸਹਿਮਤੀ ਦਿੱਤੀ। ਦੋਵਾਂ ਪਰਿਵਾਰਾਂ ਦੀ ਸਹਿਮਤੀ ਮਗਰੋਂ ਪੰਚਾਇਤ ਦੀ ਮੌਜੂਦਗੀ ‘ਚ ਲਾੜੀ ਤੇ ਉਸ ਦੇ ਬੁਆਏਫ੍ਰੈਂਡ ਦਾ ਵਿਆਹ ਹੋਇਆ।

ਇਹ ਵਿਆਹ ਪਿੰਡ ਦੇ ਮੰਦਰ ‘ਚ ਹੀ ਪੂਰੇ ਰੀਤੀ–ਰਿਵਾਜਾਂ ਨਾਲ ਹੋਇਆ। ਇਸ ਸਮੇਂ ਦੌਰਾਨ ਪਿੰਡ ਦੇ ਲੋਕਾਂ ਨਾਲ ਸਬੰਧਤ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰ ਵੀ ਮੌਜੂਦ ਸਨ। ਇਸ ਵਿਆਹ ਦੀ ਨੇੜਲੇ ਪਿੰਡਾਂ ‘ਚ ਵੀ ਚਰਚਾ ਹੋ ਰਹੀ ਹੈ।

Related posts

ਬਰਤਾਨੀਆ ਦੇ ਕਈ ਹਿੱਸਿਆਂ ’ਚ ਲਾਕਡਾਊਨ, ਫਰਾਂਸ ’ਚ ਮਹਾਮਾਰੀ ਬੇਕਾਬੂ ਹੋਣ ਵੱਲ, ਰੂਸ ’ਚ 968 ਦੀ ਮੌਤ, ਅਮਰੀਕਾ ’ਚ 1000 ਉਡਾਣਾਂ ਰੱਦ

On Punjab

ਬੈਂਕ ਖਾਤੇ ‘ਚ ਪੈਸੇ ਨਹੀਂ ਫਿਰ ਵੀ ਹੋ ਜਾਵੇਗੀ UPI ਪੇਮੈਂਟ, ਇਹ ਕੋਈ ਜਾਦੂ ਨਹੀਂ; ਸਮਝੋ ਕੀ ਹੁੰਦੀ ਹੈ ‘ਕ੍ਰੈਡਿਟ ਲਾਈਨ’

On Punjab

‘ਹਿੰਦੂ ਮੰਦਰ ‘ਤੇ ਜਾਣਬੁੱਝ ਕੇ ਕੀਤੇ ਗਏ ਹਮਲਾ’, ਕੈਨੇਡਾ ਨੂੰ ਪ੍ਰਧਾਨ ਮੰਤਰੀ ਮੋਦੀ ਦਾ ਸਖ਼ਤ ਸੰਦੇਸ਼; ਕਿਹਾ- ਡਿਪਲੋਮੈਟਾਂ ਨੂੰ ਡਰਾਉਣ-ਧਮਕਾਉਣ… ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਨੇਡਾ ‘ਚ ਹਿੰਦੂ ਮੰਦਰਾਂ ‘ਤੇ ਹੋਏ ਹਮਲੇ ‘ਤੇ ਸਖ਼ਤ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਅਜਿਹੀਆਂ ਕਾਰਵਾਈਆਂ ਨਾਲ ਭਾਰਤ ਦੇ ਸੰਕਲਪ ਨੂੰ ਕਮਜ਼ੋਰ ਨਹੀਂ ਕੀਤਾ ਜਾਵੇਗਾ। ਪੀਐਮ ਮੋਦੀ ਨੇ ਕਿਹਾ ਕਿ ਕੈਨੇਡਾ ਵਿੱਚ ਇੱਕ ਹਿੰਦੂ ਮੰਦਰ ਉੱਤੇ ਜਾਣਬੁੱਝ ਕੇ ਹਮਲਾ ਕੀਤਾ ਗਿਆ ਹੈ ਅਤੇ ਉਹ ਇਸ ਦੀ ਨਿੰਦਾ ਕਰਦੇ ਹਨ।

On Punjab