59.59 F
New York, US
May 22, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪੰਜਾਬ ’ਚ ਬੈਲਟ ਪੇਪਰ ਨਾਲ ਹੀ ਹੋਣਗੀਆਂ ਨਿਗਮ ਤੇ ਕੌਂਸਲ ਚੋਣਾਂ , HC ਨੇ ਪਟੀਸ਼ਨਾਂ ਕੀਤੀਆਂ ਖ਼ਾਰਜ

ਚੰਡੀਗੜ੍ਹ- ਪੰਜਾਬ ’ਚ ਨਿਗਮ ਅਤੇ ਕੌਂਸਲ ਚੋਣਾਂ ਹੁਣ ਬੈਲਟ ਪੇਪਰ ਨਾਲ ਹੀ ਹੋਣਗੀਆਂ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਤਿੰਨ ਪਟੀਸ਼ਨਾਂ ਨੂੰ ਖ਼ਾਰਜ ਕਰਦਿਆਂ ਕੌਂਸਲ ਚੋਣਾਂ ਬੈਲਟ ਪੇਪਰ ਨਾਲ ਕਰਾਏ ਜਾਣ ਲਈ ਰਾਹ ਸਾਫ਼ ਕਰ ਦਿੱਤਾ ਹੈ। ਚੇਤੇ ਰਹੇ ਕਿ ਪੰਜਾਬ ’ਚ 26 ਮਈ ਨੂੰ ਨਿਗਮ ਅਤੇ ਕੌਂਸਲ ਚੋਣਾਂ ਲਈ ਵੋਟਾਂ ਪੈਣਗੀਆਂ। ਵਿਰੋਧੀ ਧਿਰਾਂ ਨੇ ਰਾਜ ਚੋਣ ਕਮਿਸ਼ਨ ਨੂੰ ਮਿਲ ਕੇ ਮੰਗ ਕੀਤੀ ਸੀ ਕਿ ਇਹ ਚੋਣਾਂ ਈ ਵੀ ਐੱਮ ਮਸ਼ੀਨਾਂ ਨਾਲ ਕਰਾਈਆਂ ਜਾਣ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਇਹ ਚੋਣਾਂ ਰਾਜ ਚੋਣ ਕਮਿਸ਼ਨ ਵੱਲੋਂ ਬੈਲਟ ਪੇਪਰ ਨਾਲ ਕਰਾਏ ਜਾਣ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ। ਲੰਘੇ ਕੱਲ੍ਹ ਭਾਰਤੀ ਚੋਣ ਕਮਿਸ਼ਨ ਨੇ ਅਦਾਲਤ ’ਚ ਦੱਸਿਆ ਸੀ ਕਿ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ (ਈ ਵੀ ਐੱਮਜ਼) ਰਾਜਸਥਾਨ ਤੋਂ ਪੰਜਾਬ ਲਈ ਰਵਾਨਾ ਹੋ ਚੁੱਕੀਆਂ ਹਨ ਅਤੇ ਸ਼ਾਮ ਤੱਕ ਪੰਜਾਬ ਪਹੁੰਚ ਜਾਣਗੀਆਂ। ਅੱਜ ਅਦਾਲਤ ’ਚ ਚੋਣ ਕਮਿਸ਼ਨ ਨੇ ਦੱਸਿਆ ਕਿ ਰਾਜਸਥਾਨ ਤੋਂ ਕਰੀਬ ਛੇ ਹਜ਼ਾਰ ਈ ਵੀ ਐੱਮ ਮਸ਼ੀਨਾਂ ਅੰਬਾਲਾ ਪੁੱਜ ਚੁੱਕੀਆਂ ਹਨ।

ਚੋਣ ਕਮਿਸ਼ਨ ਵੱਲੋਂ ਸਿਰਫ਼ ਇਕ ਦੋ ਦਿਨਾਂ ’ਚ ਈ ਵੀ ਐੱਮਜ਼ ਤਿਆਰ ਹੋਣ ਦਾ ਦਾਅਵਾ ਕੀਤਾ ਸੀ ਜਦੋਂ ਕਿ ਰਾਜ ਚੋਣ ਕਮਿਸ਼ਨ ਨੇ ਅਦਾਲਤ ’ਚ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੇ ਮੈਨੂਅਲ ਅਨੁਸਾਰ ਈ ਵੀ ਐੱਮ ਦੀ ਤਿਆਰੀ ਲਈ ਵੱਧ ਦਿਨਾਂ ਦੀ ਗੱਲ ਕਹੀ ਗਈ ਹੈ। ਮੁੱਖ ਜਸਟਿਸ ਸ਼ੀਲ ਨਾਗੂ ਦੀ ਅਗਵਾਈ ਬੈਂਚ ਨੇ ਫ਼ੈਸਲੇ ’ਚ ਕਿਹਾ ਹੈ ਕਿ ਰਾਜ ਚੋਣ ਕਮਿਸ਼ਨ ਵੱਲੋਂ ਸ਼ਡਿਊਲ ਜਾਰੀ ਕੀਤਾ ਜਾ ਚੁੱਕਿਆ ਹੈ ਅਤੇ ਚੋਣਾਂ ਦੀ ਪ੍ਰਕਿਰਿਆ ਚੱਲ ਰਹੀ ਹੈ। ਅਦਾਲਤ ਨੇ ਹੁਣ ਦੇਰੀ ਹੋਣ ਦੀ ਦਲੀਲ ਦੇ ਅਧਾਰ ’ਤੇ ਤਿੰਨੋਂ ਪਟੀਸ਼ਨਾਂ ਖ਼ਾਰਜ ਕਰ ਦਿੱਤੀਆਂ ਹਨ। ਹੁਣ ਇਹ ਚੋਣਾਂ ਬੈਲਟ ਪੇਪਰ ਨਾਲ ਹੀ ਹੋਣਗੀਆਂ।

Related posts

ਇਟਲੀ ‘ਚ ਭਾਰਤੀਆਂ ਦੀ ਬੱਲੇ-ਬੱਲੇ, ਮਨੀਸ਼ ਕੁਮਾਰ ਸੈਣੀ ਨੇ ਜਿੱਤੀ ਵਿਦੇਸ਼ੀ ਕਮਿਊਨਿਟੀ ਕਮਿਸ਼ਨ ਦੀ ਚੋਣ

On Punjab

ਸੁਪਰੀਮ ਕੋਰਟ ਵੱਲੋਂ ਬੁਲਡੋਜ਼ਰ ਕਾਰਵਾਈ ‘ਤੇ ਪਾਬੰਦੀ ਦੇ ਬਾਵਜੂਦ ਯੂਪੀ ਵਿੱਚ ਸਜ਼ਾਯੋਗ ਢਾਹੁਣ ਦੀਆਂ ਕਾਰਵਾਈਆਂ ਜਾਰੀ ਹਨ

On Punjab

ਕੋਰੋਨਾ ਸੰਕਟ ਦੇ ਵਿਚਕਾਰ ਸਰਕਾਰ ਦਾ ਵੱਡਾ ਫੈਸਲਾ, ਜੁਲਾਈ 2021 ਤੱਕ ਕੇਂਦਰੀ ਕਰਮਚਾਰੀਆਂ ਦੇ ਡੀ.ਏ ਤੇ ਰੋਕ

On Punjab