58.19 F
New York, US
September 28, 2026
PreetNama
ਰਾਜਨੀਤੀ/Politics

ਪੀਓਕੇ ‘ਚ ਭਾਰਤੀ ਸੈਨਾ ਦੀ ਇੱਕ ਹੋਰ ਵੱਡੀ ਸਟ੍ਰਾਇਕ, ਕਈ ਅੱਤਵਾਦੀ ਕੈਂਪ ਢੇਰ

ਨਵੀਂ ਦਿੱਲੀ: ਪੀਓਕੇ ਵਿੱਚ 13 ਨਵੰਬਰ ਨੂੰ ਭਾਰਤੀ ਫੌਜ ਨੇ ਇੱਕ ਹੋਰ ਵੱਡੀ ਸਟ੍ਰਾਇਕ ਕੀਤੀ। ਨਿਊਜ਼ ਏਜੰਸੀ ਪੀਟੀਆਈ ਅਨੁਸਾਰ ਸੈਨਾ ਨੇ ਪੀਓਕੇ ਦੇ ਕਈ ਅੱਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ। ਜਾਣਕਾਰੀ ਅਨੁਸਾਰ ਸੈਨਾ 13 ਨਵੰਬਰ ਤੋਂ ਕੰਟਰੋਲ ਰੇਖਾ ‘ਤੇ ਪਾਕਿਸਤਾਨ ਦੇ ਅੱਤਵਾਦੀ ਠਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਕਾਰਵਾਈ ਕਰ ਰਹੀ ਹੈ।

ਇਸ ਕਾਰਵਾਈ ਦੇ ਤਹਿਤ 13 ਨਵੰਬਰ ਨੂੰ ਫੌਜ ਨੇ ਪਾਕਿਸਤਾਨੀ ਸੈਨਾ ਦੇ ਬਹੁਤ ਸਾਰੇ ਬੰਕਰਾਂ ਨੂੰ ਢਾਹ ਦਿੱਤਾ। ਸੈਨਾ ਵੱਲੋਂ ਜਾਰੀ ਸਪਸ਼ਟੀਕਰਨ ਵਿੱਚ ਕਿਹਾ ਗਿਆ ਹੈ ਕਿ ਐਲਓਸੀ ’ਤੇ ਅੱਜ ਫਾਇਰਿੰਗ ਦੀ ਕੋਈ ਘਟਨਾ ਨਹੀਂ ਹੋਈ।

ਅਸਲ ਕੰਟਰੋਲ ਰੇਖਾ ‘ਤੇ ਪਾਕਿਸਤਾਨ ਵੱਲ ਨਿਰੰਤਰ ਬਰਫਬਾਰੀ ਦਾ ਫਾਇਦਾ ਉਠਾ ਕੇ ਘੁਸਪੈਠ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਲਈ ਸੈਨਾ ਪਿਛਲੇ ਕੁਝ ਸਮੇਂ ਤੋਂ ਨਿਰੰਤਰ ਕੰਟਰੋਲ ਰੇਖਾ ‘ਤੇ ਪਾਕਿਸਤਾਨ ਨੂੰ ਲਗਾਤਾਰ ਸਬਕ ਸਿਖਾ ਰਹੀ ਹੈ।
ਭਾਰਤੀ ਫੌਜ ਨੇ ਅੱਜ ਪੁਲਵਾਮਾ ਵਰਗੇ ਹਮਲੇ ਨੂੰ ਦੁਹਰਾਉਣ ਦੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ। ਚੌਲਾਂ ਨਾਲ ਭਰੇ ਟਰੱਕ ‘ਚ ਛੁਪ ਕੇ ਸ੍ਰੀਨਗਰ ਜਾ ਰਹੇ ਚਾਰ ਅੱਤਵਾਦੀਆਂ ਨੂੰ ਜੰਮੂ ਦੇ ਨਾਗਰੋਟਾ ‘ਚ ਢੇਰ ਕਰ ਦਿੱਤਾ ਗਿਆ। ਸੁਰੱਖਿਆ ਬਲਾਂ ਨੇ ਟਰੱਕ ਨੂੰ ਵੀ ਉਡਾ ਦਿੱਤਾ। ਮਾਰੇ ਗਏ ਅੱਤਵਾਦੀਆਂ ਕੋਲੋਂ ਵੱਡੀ ਮਾਤਰਾ ‘ਚ ਹਥਿਆਰ ਬਰਾਮਦ ਕੀਤੇ ਗਏ ਹਨ। ਅੱਤਵਾਦੀਆਂ ਕੋਲੋਂ 11 ਏਕੇ 47 ਅਤੇ 29 ਗ੍ਰੇਨੇਡ ਸਣੇ ਹਥਿਆਰਾਂ ਦਾ ਵੱਡਾ ਕੈਸ਼ ਬਰਾਮਦ ਹੋਇਆ ਹੈ।

Related posts

ਹੁਣ Swiggy ਦੇ ਹਰ ਆਰਡਰ ’ਤੇ ਦੇਣੇ ਪੈਣਗੇ 17.58 ਰੁਪਏ

On Punjab

ਰਾਕੇਸ਼ ਰੌਸ਼ਨ ਨੇ ਹਮਲੇ ਨੂੰ ਦੱਸਿਆ ‘ਬੁਰਾ ਸੁਫ਼ਨਾ’

On Punjab

Rahul Gandhi ਖ਼ਿਲਾਫ਼ ਕੇਸ ਦਰਜ ਕਰਨ ਦਾ ਹੁਕਮ

On Punjab