77.38 F
New York, US
August 3, 2026
PreetNama
ਸਮਾਜ/Social

ਪਾਰਟੀ ‘ਚ ਸ਼ਰਾਬੀਆਂ ਹੱਥ ਲੱਗਾ ਸੈਨੇਟਾਇਜ਼ਰ, ਦੋ ਕੋਮਾ ‘ਚ, 7 ਮਰੇ

ਮਾਸਕੋ: ਕੋਰੋਨਾ ਵਾਇਰਸ ਦੌਰਾਨ ਸੈਨੇਟਾਇਜ਼ਰ ਕਾਫੀ ਅਹਿਮ ਹੈ। ਇਸ ਦੌਰਾਨ ਰੂਸ ‘ਚ ਪਾਰਟੀ ‘ਚ ਸ਼ਰਾਬ ਮੁੱਕਣ ਤੇ ਲੋਕਾਂ ਵੱਲੋਂ ਹੈਂਡ ਸੈਨੇਟਾਇਜ਼ਰ ਪੀਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਪਾਰਟੀ ‘ਚ ਸ਼ਰਾਬ ਖਤਮ ਹੋਣ ‘ਤੇ ਲੋਕ ਹੈਂਡ ਸੈਨੇਟਾਇਜ਼ਰ ਪੀਣ ਲੱਗ ਗਏ। ਇਸ ਤੋਂ ਬਾਅਦ 7 ਲੋਕਾਂ ਦੀ ਮੌਤ ਹੋ ਗਈ ਤੇ ਦੋ ਜਣੇ ਕੋਮਾ ‘ਚ ਚਲੇ ਗਏ।

ਪਾਰਟੀ ‘ਚ ਸ਼ਾਮਲ ਲੋਕਾਂ ਨੇ ਜੋ ਸੈਨੇਟਾਇਜ਼ਰ ਪੀਤਾ ਉਹ 69 ਫੀਸਦ ਸੀ। ਜਿਸ ਨੂੰ ਮਹਾਮਾਰੀ ਦੌਰਾਨ ਹੈਂਡਕਲੀਨਰ ਦੇ ਤੌਰ ‘ਤੇ ਵੇਚਿਆ ਜਾ ਰਿਹਾ ਸੀ। ਮੀਡੀਆ ਰਿਪੋਰਟਾਂ ‘ਚ ਦੱਸਿਆ ਗਿਆ ਕਿ ਸਭ ਤੋਂ ਪਹਿਲਾਂ ਤਿੰਨ ਲੋਕਾਂ ਦੀ ਮੌਤ ਹੋਈ। ਬਾਕੀ ਛੇ ਨੂੰ ਹਸਪਤਾਲ ਭਰਤੀ ਕਰਾਇਆ ਗਿਆ। ਬਾਅਦ ‘ਚ ਚਾਰ ਹੋਰ ਲੋਕਾਂ ਦੀ ਮੌਤ ਹੋ ਗਈ।

Related posts

ਅਸਲੀ ਚਾਬੀ

Pritpal Kaur

ਖ਼ਾਲਸਾ ਨੂੰ ਟਾਵਰ ਤੋਂ ਉਤਾਰਨ ਲਈ ਚਾਰਾਜੋਈ

On Punjab

ਨੀਰਵ ਮੋਦੀ ਦੀ ਧਮਕੀ, ਭਾਰਤ ਨੂੰ ਸੌਂਪਿਆ ਤਾਂ ਖੁਦਕੁਸ਼ੀ ਕਰੇਗਾ

On Punjab