PreetNama
ਰਾਜਨੀਤੀ/Politics

ਧਰਨਾ ਸਥਾਨ ‘ਤੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਵੈਕਸੀਨ ਮੁਹੱਈਆ ਕਰਵਾਈ ਜਾਵੇ : ਰਾਕੇਸ਼ ਟਿਕੈਤ

ਕੋਰੋਨਾ ਦੇ ਵਧਦੇ ਖ਼ਤਰੇ ਨੂੰ ਦੇਖਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰਾ ਰਾਕੇਸ਼ ਟਿਕੈਤ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਧਰਨਾ ਸਥਾਨ ‘ਤੇ ਹੀ ਕੋਰੋਨਾ ਵੈਕਸੀਨੇਸ਼ਨ ਦਾ ਇੰਤਜ਼ਾਮ ਹੋਵੇ। ਵੀਰਵਾਰ ਨੂੰ ਰਾਕੇਸ਼ ਟਿਕੈਤ ਨੇ ਸਮਾਚਾਰ ਏਜੰਸੀ ਆਈਏਐੱਨਐੱਸ ਨੂੰ ਦੱਸਿਆ ਕਿ ਸਰਕਾਰ ਤੋਂ ਸਾਡੀ ਮੰਗ ਹੈ ਕਿ ਧਰਨਾ ਸਥਾਨ ‘ਤੇ ਜੋ ਲੋਕ ਪ੍ਰਦਰਸ਼ਨ ਕਰ ਰਹੇ ਹਨ ਉਨ੍ਹਾਂ ਨੇ ਵੈਕਸੀਨ ਲੱਗਣ ਦੀ ਸੁਵਿਧਾ ਉੱਥੇ ਦਿੱਤੀ ਜਾਣੀ ਚਾਹੀਦੀ।

ਦੱਸ ਦੇਈਏ ਕਿ ਦੇਸ਼ ‘ਚ ਕੋਰੋਨਾ ਦੇ ਮਾਮਲਿਆਂ ‘ਚ ਲਗਾਤਾਰ ਤੇਜ਼ੀ ਦਰਜ ਕੀਤੀ ਜਾ ਰਹੀ ਹੈ। ਟਿਕੈਤ ਨੇ ਕਿਹਾ ਕਿ ਅਸੀਂ ਲੋਕ ਜ਼ਿਆਦਾਤਰ ਕੋਰੋਨਾ ਨਾਲ ਜੁੜੀ ਗਾਈਡਲਾਈਨ ਦਾ ਪਾਲਨ ਕਰ ਰਹੇ ਹਨ ਤੇ ਪ੍ਰਦਰਸ਼ਨ ਕਰਨ ਆ ਰਹੇ ਨਵੇਂ ਲੋਕਾਂ ਤੋਂ ਇਹ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਮਾਸਕ ਤੇ ਸਰੀਰਕ ਦੂਰੀ ਦਾ ਖ਼ਾਸ ਖਿਆਲ ਰੱਖੇ। ਬਾਕੀ ਲੋਕਾਂ ਨਾਲ ਮੈਨੂੰ ਵੀ ਟੀਕਾ ਲਾਇਆ ਜਾਵੇਗਾ। ਹਾਲਾਂਕਿ ਉਨ੍ਹਾਂ ਨੇ ਇਹ ਵੀ ਦੁਹਾਰਾਇਆ ਕਿ ਅਸੀਂ ਕੋਰੋਨਾ ਕਾਰਨ ਧਰਨਾ ਖ਼ਤਮ ਨਹੀਂ ਕਰਾਂਗੇ। ਕੋਰੋਨਾ ਤੋਂ ਬਚਣ ਲਈ ਅਸੀਂ ਟੈਂਟ ਦੇ ਸਾਈਜ਼ ਨੂੰ ਹੋਰ ਵੱਡਾ ਕਰਾਂਗੇ ਤਾਂ ਜੋ ਸਰੀਰਕ ਦੂਰੀ ਦਾ ਖ਼ਾਸ ਖਿਆਲ ਰੱਖਿਆ ਸਕੇ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਜਦੋਂ ਤਕ ਸਰਕਾਰ ਖੇਤੀ ਕਾਨੂੰਨ ਨੂੰ ਵਾਪਸ ਨਹੀਂ ਲੈਂਦੀ ਹੈ ਉਦੋਂ ਤਕ ਅਸੀਂ ਅੰਦੋਲਨ ਜਾਰੀ ਰੱਖਾਂਗੇ।

ਉੱਥੇ ਜੇਲ੍ਹ ‘ਚ ਕੋਰੋਨਾ ਦੇ ਕੇਸ ਵੱਧਣ ‘ਤੇ ਉਨ੍ਹਾਂ ਨੇ ਕਿਹਾ ਕਿ ਜੇਲ੍ਹਾਂ ‘ਚ ਕੈਦੀਆਂ ਦੇ ਮਾਂ-ਪਿਤਾ ਨੇ ਸਾਡੇ ਤੋਂ ਉਨ੍ਹਾਂ ਦੇ ਮੁੱਦਿਆਂ ਨੂੰ ਉਠਾਉਣ ਦੀ ਵਿਨਤੀ ਕੀਤੀ ਹੈ। ਪਤਾ ਲੱਗਿਆ ਹੈ ਕਿ ਕੋਰੋਨਾ ਦੀ ਗਾਈਡਲਾਈਨ ਦਾ ਜੇਲ੍ਹ ‘ਚ ਸਖ਼ਤੀ ਨਾਲ ਪਾਲਣ ਨਹੀਂ ਕੀਤਾ ਜਾ ਰਿਹਾ ਹੈ। ਲੋਕ ਜੇਲ੍ਹ ‘ਚ ਕਾਫੀ ਨੇੜੇ-ਨੇੜੇ ਸੌਂ ਰਹੇ ਹਨ। ਸਰੀਰਕ ਦੂਰੀ ਦਾ ਖ਼ਿਆਲ ਰੱਖਣਾ ਹੋਵੇਗਾ ਤਾਂ ਜੋ ਕੋਰੋਨਾ ਤੋਂ ਬਚਿਆ ਜਾ ਸਕੇ।

Related posts

ਸਰਹੱਦ ਪਾਰੋਂ ਤਸਕਰੀ; ਨੌਂ ਕਿਲੋ ਹੈਰੋਇਨ ਸਣੇ ਛੇ ਨਸ਼ਾ ਤਸਕਰ ਗ੍ਰਿਫ਼ਤਾਰ

On Punjab

ਲਾਇਸੈਂਸੀ ਹਥਿਆਰਾਂ ਦੀ ਗਿਣਤੀ ਘਟਾਏ ਜਾਣ ‘ਤੇ ਕੈਪਟਨ ਨਾਖ਼ੁਸ਼, ਕੇਂਦਰ ਨੂੰ ਕੀਤੀ ਅਪੀਲ

On Punjab

Vice Presidential Polls : ਉਪ-ਰਾਸ਼ਟਰਪਤੀ ਚੋਣ ਤੋਂ ਟੀਐਮਸੀ ਨੇ ਕੀਤਾ ਕਿਨਾਰਾ, ਕਾਂਗਰਸ ਨੇ ਕਿਹਾ- ਮਮਤਾ ਬੈਨਰਜੀ ਨਹੀਂ ਚਾਹੁੰਦੀ ਭਾਜਪਾ ਨਾਲ ਦੁਸ਼ਮਣੀ

On Punjab