68.85 F
New York, US
June 7, 2026
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਦੁਬਈ ਤੋਂ ਪਰਤਿਆ ਸੀ ਡਾ. ਅੰਬੇਦਕਰ ਦੇ ਬੁੱਤ ਦੀ ਬੇਅਦਬੀ ਕਰਨ ਵਾਲਾ ਨੌਜਵਾਨ

ਧਰਮਕੋਟ –ਗਣਤੰਤਰ ਦਿਵਸ ਮੌਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਚੌਗਿਰਦੇ ਨੇੜੇ ਬਣੇ ਹੈਰੀਟੇਜ ਸਟਰੀਟ ਵਿੱਚ ਡਾਕਟਰ ਅੰਬੇਦਕਰ ਸਾਹਿਬ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ ਨੌਜਵਾਨ ਆਕਾਸ਼ ਦੇ ਧਰਮਕੋਟ ਦੇ ਪਿਛੋਕੜ ਵਾਲਾ ਹੋਣ ਦੇ ਖੁਲਾਸੇ ਤੋਂ ਬਾਅਦ ਸਥਾਨਕ ਪੁਲੀਸ ਪ੍ਰਸ਼ਾਸਨ ਉਸਦੇ ਰਿਕਾਰਡ ਨੂੰ ਖੰਗਾਲਣ ਵਿਚ ਲੱਗ ਗਿਆ ਹੈ। ਥਾਣਾ ਦੇ ਮੁਖੀ ਜਤਿੰਦਰ ਸਿੰਘ ਨੇ ਅੱਜ ਦੋਸ਼ੀ ਅਕਾਸ਼ ਦੇ ਘਰ ਜਾ ਕੇ ਪਰਿਵਾਰ ਤੋਂ ਡੂੰਘੀ ਪੁੱਛ ਪੜਤਾਲ ਕੀਤੀ। ਪੁਲੀਸ ਦੇ ਖੁਫ਼ੀਆ ਵਿੰਗ ਨੇ ਵੀ ਸਾਰੇ ਵੇਰਵੇ ਪ੍ਰਾਪਤ ਕਰ ਕੇ ਸਰਕਾਰ ਨੂੰ ਭੇਜੇ ਹਨ।

ਜਾਣਕਾਰੀ ਅਨੁਸਾਰ ਇਹ ਨੌਜਵਾਨ ਇੱਥੋਂ ਦੀ ਚੁੱਘਾ ਬਸਤੀ ਦਾ ਰਹਿਣ ਵਾਲਾ ਹੈ ਅਤੇ ਜ਼ਿਆਦਾਤਰ ਆਪਣੇ ਨਾਨਕੇ ਬੱਘੀਪੁਰਾ ਵਿਚ ਰਹਿੰਦਾ ਸੀ। ਜਾਣਕਾਰੀ ਅਨੁਸਾਰ ਆਕਾਸ਼ ਬਾਰ੍ਹਵੀਂ ਪਾਸ ਕਰਨ ਤੋਂ ਬਾਅਦ ਰੋਜ਼ੀ ਰੋਟੀ ਲਈ ਦੁਬਈ ਚਲਾ ਗਿਆ ਸੀ ਅਤੇ ਕੁੱਝ ਸਮਾਂ ਪਹਿਲਾਂ ਹੀ ਪਰਤ ਕੇ ਅੰਮ੍ਰਿਤਸਰ ਵਿਖੇ ਕਿਰਾਏ ਦਾ ਮਕਾਨ ਲੈ ਕੇ ਰਹਿਣ ਲੱਗਾ ਸੀ।

ਉਧਰ ਨੌਜਵਾਨ ਦੀ ਮਾਤਾ ਆਸ਼ਾ ਮੁਤਾਬਕ ਚਾਰ ਸਾਲ ਪਹਿਲਾਂ ਦੁਬਈ ਜਾਣ ਤੋਂ ਬਾਅਦ ਅਕਾਸ਼ ਉਨ੍ਹਾਂ ਨੂੰ ਕਦੇ ਵੀ ਨਹੀਂ ਮਿਲਿਆ ਹੈ। ਘਟਨਾ ਨੂੰ ਲੈ ਕੇ ਪਰਿਵਾਰ ਵੀ ਡੂੰਘੇ ਸਦਮੇਂ ਵਿਚ ਹੈ। ਉਸ ਦੇ ਅਜਿਹਾ ਕਰਨ ਦੇ ਮਕਸਦ ਤੋਂ ਵੀ ਪਰਿਵਾਰ ਪੂਰੀ ਤਰ੍ਹਾਂ ਅਣਜਾਣ ਹੈ।

Related posts

ਪੰਜਾਬ ਸਰਕਾਰ ਦਾ ਵੱਡਾ ਐਲਾਨ, ਵਿਦਿਆਰਥੀਆਂ ਲਈ ਬੱਸ ਸੇਵਾ ਮੁਫ਼ਤ, ਸੀਐੱਮ ਚੰਨੀ ਖ਼ੁਦ ਰੋਡਵੇਜ਼ ਬੱਸ ਚਲਾ ਕੇ ਪੁੱਜੇ

On Punjab

US ‘ਚ ਭਿਆਨਕ ਤੂਫਾਨ ਨੇ ਮਚਾਈ ਤਬਾਹੀ, 25 ਲੋਕਾਂ ਦੀ ਮੌਤ

On Punjab

ਦੇਸ਼ ਵਾਸੀਆਂ ਨੇ ਤੀਜੀ ਵਾਰ ਮੋਦੀ ਸਰਕਾਰ ਨੂੰ ਫਤਵਾ ਦਿੱਤਾ: ਮੁਰਮੂ ਛੇ ਦਹਾਕਿਆਂ ਬਾਅਦ ਪੂਰਨ ਬਹੁਮਤ ਵਾਲੀ ਸਥਿਰ ਸਰਕਾਰ ਬਣੀ

On Punjab