67.87 F
New York, US
June 8, 2026
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਦੁਬਈ ਤੋਂ ਆ ਰਹੀ ਉਡਾਣ ਦੀ ਇਹਤਿਆਤੀ ਲੈਂਡਿੰਗ

ਕੇਰਲਾ-ਦੁਬਈ ਤੋਂ ਆ ਰਹੀ ਏਅਰ ਇੰਡੀਆ ਐਕਸਪ੍ਰੈੱਸ ਦੀ ਫਲਾਈਟ ਨੂੰ ਕਰੀਪੁਰ ਹਵਾਈ ਅੱਡੇ ਉੱਤੇ ਇਹਤਿਆਤੀ ਉਪਰਾਲੇ ਵਜੋਂ ਉਤਾਰਿਆ ਗਿਆ। ਹਵਾਈ ਅੱਡੇ ਦੇ ਸੂਤਰਾਂ ਨੇ ਕਿਹਾ ਕਿ ਜਹਾਜ਼ ਦੇ ਪਾਇਲਟ ਨੂੰ ਹਾਈਡਰੌਲਿਕ ਸਿਸਟਮ ਵਿਚ ਤਕਨੀਕੀ ਨੁਕਸ ਦਾ ਸ਼ੱਕ ਪਿਆ, ਜਿਸ ਮਗਰੋਂ ਉਡਾਣ ਨੂੰ ਇਹਤਿਆਤੀ ਉਪਰਾਲੇ ਵਜੋਂ ਉਤਾਰਨ ਦਾ ਫੈਸਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਡਾਣ IX344 ਸਵੇਰੇ ਸਾਢੇ ਅੱਠ ਵਜੇ ਲੈਂਡ ਕੀਤੀ। ਪਾਇਲਟ ਵੱਲੋਂ ਪ੍ਰਗਟਾਏ ਖ਼ਦਸ਼ੇ ਮਗਰੋਂ ਹਵਾਈ ਅੱਡੇ ਉੱਤੇ ਐਮਰਜੈਂਸੀ ਐਲਾਨ ਦਿੱਤੀ ਗਈ ਸੀ। ਜਹਾਜ਼ ਉੱਤੇ ਅਮਲੇ ਦੇ ਛੇ ਮੈਂਬਰਾਂ ਸਣੇ 182 ਵਿਅਕਤੀ ਸਵਾਰ ਸਨ। -ਪੀਟੀਆਈ

Related posts

ਕਣਕ ਦੇ ਐੱਮ ਐੱਸ ਪੀ ’ਚ 160 ਰੁਪਏ ਫੀ ਕੁਇੰਟਲ ਦਾ ਵਾਧਾ

On Punjab

ਕੇਂਦਰ ਨੂੰ ਪੰਜਾਬ ਦੇ ‘ਜਜ਼ਬਾਤਾਂ ਨਾਲ ਨਹੀਂ ਖੇਡਣਾ’ ਚਾਹੀਦਾ

On Punjab

India Today Art Awards 2020: ਕਲਾ ਦੀ ਦੁਨੀਆਂ ‘ਚ ਇਹਨਾਂ ਨਾਵਾਂ ਨੂੰ ਮਿਲਿਆ ਸਨਮਾਨ

On Punjab