68.86 F
New York, US
June 18, 2026
PreetNama
ਖਾਸ-ਖਬਰਾਂ/Important News

ਦਰਦਨਾਕ ਹਾਦਸਾ : ਦੋ ਮੰਜ਼ਿਲਾ ਮਕਾਨ ’ਚ ਅਚਾਨਕ ਅੱਗ ਲੱਗਣ ਨਾਲ 8 ਬੱਚਿਆਂ ਸਮੇਤ 12 ਲੋਕਾਂ ਦੀ ਮੌਤ

ਅਮਰੀਕਾ ਦੇ ਫਿਲਾਡੇਲਫਿਆ ਸ਼ਹਿਰ ’ਚ ਦੋ ਮੰਜ਼ਿਲਾ ਮਕਾਨ ’ਚ ਲੱਗੀ ਭਿਆਨਕ ਅੱਗ ’ਚ ਅੱਠ ਬੱਚਿਆਂ ਸਮੇਤ 12 ਲੋਕਾਂ ਦੀ ਮੌਤ ਹੋ ਗਈ। ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਕਿਹਾ ਕਿ ਇਸ ਭਿਆਨਕ ਅੱਜ ਨਾਲ ਹੋਰ ਵੀ ਲੋਕਾਂ ਦੀ ਜਾਨ ਜਾਣ ਦੀ ਸੰਭਾਵਨਾ ਹੈ। ਇਸ ਮਕਾਨ ’ਚ ਕੁੱਲ 26 ਲੋਕ ਰਹਿੰਦੇ ਸਨ। ਹੁਣ ਤਕ ਅੱਠ ਲੋਕਾਂ ਨੂੰ ਬਚਾ ਲਿਆ ਗਿਆ ਹੈ। ਇਸ ਘਟਨਾ ’ਤੇ ਗੱਲ ਕਰਦੇ ਹੋਏ ਸ਼ਹਿਰ ਦੇ ਮੇਅਰ ਜਿਮ ਕੇਨੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਸ਼ਹਿਰ ਦੇ ਇਤਿਹਾਸ ’ਚ ਸਭ ਤੋਂ ਦੁਖਦ ਦਿਨਾਂ ’ਚੋਂ ਇਕ ਹੈ, ਇੰਨੇ ਦੁਖਦ ਤਰੀਕੇ ਨਾਲ ਇੰਨੇ ਸਾਰੇ ਲੋਕਾਂ ਦਾ ਨੁਕਸਾਨ ਬਹੁਤ ਹੀ ਦਰਦਨਾਕ ਹੈ।

ਫਾਇਰ ਬ੍ਰਿਗੇਡ ਅਧਿਕਾਰੀਆਂ ਮੁਤਾਬਕ ਘਰ ਨੂੰ ਅੱਗ ਲੱਗਣ ਦੀ ਚਿਤਾਵਨੀ ਦੇਣ ਵਾਲਾ ਅਲਾਰਮ ਕੰਮ ਨਹੀਂ ਕਰ ਰਿਹਾ ਸੀ। ਬੁੱਧਵਾਰ ਤੜਕੇ ਅੱਗ ਲੱਗਣ ਦੇ ਕਾਰਨਾਂ ਦਾ ਵੀ ਪਤਾ ਨਹੀਂ ਲੱਗ ਸਕਿਆ ਹੈ ਪਰ ਇਹ ਸ਼ਹਿਰ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਹਾਦਸਾ ਹੈ ਜਿਸ ਵਿੱਚ ਇੰਨੇ ਲੋਕਾਂ ਦੀ ਜਾਨ ਚਲੀ ਗਈ ਹੈ।

ਇਹ ਘਟਨਾ ਫੇਅਰਮਾਊਂਟ ਇਲਾਕੇ ‘ਚ ਵਾਪਰੀ, ਜੋ ਸ਼ਹਿਰ ਦੇ ਉੱਤਰ-ਪੱਛਮ ‘ਚ ਸਥਿਤ ਹੈ। ਨੇੜੇ ਹੀ ਫਿਲਾਡੇਲਫਿਆ ਮਿਊਜ਼ੀਅਮ ਆਫ਼ ਆਰਟ ਹੈ। ਅਧਿਕਾਰੀਆਂ ਨੇ ਘਟਨਾ ਵਾਲੀ ਥਾਂ ਨੇੜੇ ਮੀਡੀਆ ਨੂੰ ਸਾਰੀ ਜਾਣਕਾਰੀ ਵੀ ਦਿੱਤੀ।

ਰਾਸ਼ਟਰਪਤੀ ਜੋਅ ਬਿਡੇਨ ਦੀ ਪਤਨੀ ਜਿਲ ਬਿਡੇਨ ਨੇ ਟਵੀਟ ਕਰਕੇ ਇਸ ਘਟਨਾ ‘ਤੇ ਸੋਗ ਪ੍ਰਗਟ ਕੀਤਾ ਅਤੇ ਕਿਹਾ ਕਿ ਫਿਲਾਡੇਲਫੀਆ ‘ਚ ਲੱਗੀ ਅੱਗ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਅਤੇ ਪਿਆਰਿਆਂ ਪ੍ਰਤੀ ਮੇਰੀ ਸੰਵੇਦਨਾ ਹੈ।

Related posts

ਏਅਰਟੈੱਲ ਮਗਰੋਂ ਜੀਓ ਨੇ ਐਲਨ ਮਸਕ ਦੀ ਸਪੇਸਐਕਸ ਨਾਲ ਹੱਥ ਮਿਲਾਇਆ

On Punjab

ਬ੍ਰਿਟੇਨ ‘ਚ ਬਿਗੜੇ ਹਾਲਾਤ, ਓਮੀਕ੍ਰੋਨ ਨਾਲ 12 ਦੀ ਮੌਤ, ਡਰਿਆ ਇਜ਼ਰਾਇਲ – ਅਮਰੀਕਾ ਦੀ ਯਾਤਰਾ ‘ਤੇ ਲਾਈ ਪਾਬੰਦੀ, ਬੱਚਿਆਂ ਨੂੰ ਟੀਕਾ ਲਗਵਾਉਣ ਦੀ ਕੀਤੀ ਅਪੀਲ

On Punjab

ਉੱਤਰੀ ਕੋਰੀਆ ਦੇ ਪ੍ਰਮਾਣੂ ਮਿਜ਼ਾਈਲ ਪ੍ਰਦਰਸ਼ਨੀ ਤੋਂ ਬਾਅਦ Action ‘ਚ ਅਮਰੀਕਾ, ਕੋਰੀਆਈ ਤੇ ਜਾਪਾਨੀ ਨੇਤਾਵਾਂ ਨੂੰ ਮਿਲਣਗੇ ਬਾਇਡਨ

On Punjab