PreetNama
ਸਿਹਤ/Health

ਡੇਂਗੂ, ਚਿਕਨਗੁਨੀਆਂ ਬੁਖਾਰ ਦਾ ਸੀਜ਼ਨ ਸ਼ੁਰੂ,ਐਡਵਾਇਜ਼ਰੀ ਜਾਰੀ

The season for dengue, chikungunya fever has begun ਡੇਂਗੂ, ਚਿਕਨਗੁਨੀਆਂ ਬੁਖਾਰ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਜਿਸ ਬਾਰੇ ਸਿਵਲ ਸਰਜਨ ਰਾਜੇਸ਼ ਕੁਮਾਰ ਨੇ ਲੋਕਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੇਂਗੂ ਬੁਖਾਰ ਮਾਦਾ ਐਡੀਜ਼ ਅਜੈਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ, ਇਸ ਨੂੰ ‘ਟਾਈਗਰ ਮੌਸਕੀਟੋ’ ਵੀ ਕਹਿੰਦੇ ਹਨ। ਇਸ ਦੇ ਸਰੀਰ ‘ਤੇ ਟਾਈਗਰ ਵਰਗੀਆਂ ਕਾਲੀਆਂ ਚਿੱਟੀਆਂ ਧਾਰੀਆਂ ਬਣੀਆਂ ਹੁੰਦੀਆਂ ਹਨ। ਇਹ ਮੱਛਰ ਕੂਲਰਾਂ, ਕੰਨਟੇਨਰਾਂ, ਫਰਿਜ਼ ਦੇ ਪਿੱਛੇ ਲਗੀਆਂ ਟ੍ਰੇਆਂ, ਗਮਲਿਆਂ, ਘਰਾਂ ਦੀਆਂ ਛੱਤਾਂ ਉਪਰ ਪਏ ਟਾਇਰ, ਕਬਾੜ ਆਦਿ ਵਿੱਚ ਖੜੇ ਸਾਫ ਪਾਣੀ ਵਿੱਚ ਪੈਦਾ ਹੁੰਦਾ ਹੈ।

ਹਫ਼ਤੇ ਦੇ ਅੰਦਰ ਇੱਕ ਅੰਡੇ ਤੋਂ ਪੂਰਾ ਮੱਛਰ ਬਣ ਕੇ ਤਿਆਰ ਹੋ ਜਾਂਦਾ ਹੈ। ਇੱਕ ਚਮਚ ਪਾਣੀ ਵਿੱਚ ਵੀ ਇਹ ਮੱਛਰ ਪੈਦਾ ਹੋ ਜਾਂਦਾ ਹੈ। ਇਹ ਮੱਛਰ ਜ਼ਿਆਦਾ ਤਰ ਸਵੇਰ ਵੇਲੇ ਸੂਰਜ ਚੜਨ ਤੋਂ ਬਾਅਦ ਅਤੇ ਸ਼ਾਮ ਨੂੰ ਸੂਰਜ ਡੁੱਬਣ ਵੇਲੇ ਕੱਟਦਾ ਹੈ। ਇਹ ਮੱਛਰ ਜਿਆਦਾ ਤਰ ਸਰੀਰ ਦੇ ਹੇਠਲੇ ਹਿੱਸਿਆਂ ‘ਤੇ ਕੱਟਦਾ ਹੈ। ਪੂਰੇ ਜੀਵਨ ਵਿੱਚ ਇੱਕ ਮਾਦਾ ਮੱਛਰ 5 ਵਾਰ ਤੱਕ ਤੱਕ ਆਂਡੇ ਦੇ ਸਕਦੀ ਹੈ।ਇਸ ਦੀ ਬਰੀਡਿੰਗ ਲਈ ਜੁਲਾਈ ਤੋਂ ਨਵੰਬਰ ਤੱਕ ਦਾ ਸਮਾਂ ਹੁੰਦਾ ਹੈ। ਇਸ ਲਈ ਆਪਣੇ ਘਰਾਂ ਦੇ ਅੰਦਰ ਅਤੇ ਬਾਹਰ ਕਿਤੇ ਵੀ ਸਾਫ ਪਾਣੀ ਨਾ ਖੜਨ ਦਿਓ।

ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਤੇਜ਼ ਬੁਖਾਰ ਸਿਰ ਦਰਦ, ਅੱਖਾਂ ਦੇ ਪਿਛਲੇ ਪਾਸੇ ਦਰਦ, ਚਮੜੀ ‘ਤੇ ਦਾਣੇ, ਮਾਸ-ਪੇਸ਼ੀਆਂ ਵਿੱਚ ਦਰਦ, ਮਸੂੜਿਆਂ ਵਿੱਚੋਂ ਖੂਨ ਵਗਣਾ ਡੇਂਗੂ ਦੇ ਲੱਛਣ ਹੋ ਸਕਦੇ ਹਨ। ਇਸ ਹਾਲਤ ਵਿੱਚ ਡਾਕਟਰ ਦੀ ਸਲਾਹ ਲਵੋ। ਸਿਵਲ ਹਸਪਤਾਲ ਲੁਧਿਆਣਾ ਅਤੇ ਸਿਵਲ ਹਸਪਤਾਲ ਖੰਨਾ ਵਿਖੇ ਡੇਂਗੂ ਬੁਖਾਰ ਦਾ ਟੈਸਟ ਬਿਲਕੁੱਲ ਮੁਫ਼ਤ ਹੈ। ਇਸ ਲਈ ਜੇਕਰ ਕਿਸੇ ਨੂੰ ਡੇਂਗੂ ਸਬੰਧੀ ਲੱਛਣ ਲੱਗਦੇ ਹਨ ਤਾਂ ਸਿਵਲ ਹਸਪਤਾਲ ਵਿਖੇ ਇਸਦਾ ਟੈਸਟ ਕਰਵਾਓ।ਉਨਾਂ ਕਿਹਾ ਕਿ ਡੇਂਗੂ ਅਤੇ ਚਿਕਨਗੁਨੀਆਂ ਬੁਖਾਰ ਲਈ ਸਪੋਰਟਿਵ ਇਲਾਜ਼ ਕੀਤਾ ਜਾਂਦਾ ਹੈ। ਇਸ ਲਈ ਲੋਕਾਂ ਨੂੰ ਅਪੀਲ ਹੈ ਕਿ ਬਾਹਰ ਜਾਣ ਵੇਲੇ ਸ਼ਰੀਰ ਨੂੰ ਢੱਕ ਕੇ ਰੱਖਣ ਵਾਲੇ ਖੁੱਲੇ ਕੱਪੜੇ ਪਾਏ ਜਾਣ। ਖਾਸ ਕਰਕੇ ਬੱਚਿਆਂ ਨੂੰ ਸਕੂਲੀ ਵਰਦੀਆਂ ਪੂਰੀ ਵਾਜੂ ਦੀਆਂ ਪਾ ਕੇ ਭੇਜਿਆ ਜਾਵੇ। ਪਾਰਕ ਵਰਗੀ ਜਗਾਂ ਜਿੱਥੇ ਫੁੱਲ ਬੂਟੇ ਹੁੰਦੇ ਹਨ, ਉੱਥੇ ਜਾਣ ਤੋਂ ਰੋਕਿਆ ਜਾਵੇ। ਬਾਹਰ ਜਾਣ ਤੋਂ ਪਹਿਲਾਂ ਮੱਛਰ ਤੋਂ ਬਚਾਅ ਲਈ ਕਰੀਮਾਂ ਦਾ ਇਸਤੇਮਾਲ ਕੀਤਾ ਜਾਵੇ। ਸ਼ੁੱਕਰਵਾਰ ਦਾ ਦਿਨ ‘ਡਰਾਈ ਡੇਅ’ ਦੇ ਤੌਰ ‘ਤੇ ਮਨਾਇਆ ਜਾਵੇ।

Related posts

ਪਾਕਿਸਤਾਨ ਦੀ ਟੀਮ ਨੇ T20 ਵਰਲਡ ਕੱਪ ‘ਚ ਰਚਿਆ ਇਤਿਹਾਸ, ਅਜਿਹਾ ਕਰਨ ਵਾਲੀ ਪਹਿਲੀ ਟੀਮ

On Punjab

ਕੁਝ ਫੂਡ ਅਜਿਹੇ ਹੁੰਦ ਹਨ ਜਿਨ੍ਹਾਂ ਦੀ ਕੋਈ ਐਕਸਪਾਇਰੀ ਡੇਟ ਨਹੀਂ ਹੈ ਤੇ ਬਹੁਤ ਸਾਵਧਾਨੀ ਨਾਲ ਸਟੋਰ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਇਹ ਭੋਜਨ ਖਰਾਬ ਨਹੀਂ ਹੁੰਦੇ। 1. ਚਿੱਟੇ ਕੱਚੇ ਚਾਵਲ: ਚਾਵਲ ਇੱਕ ਅਜਿਹਾ ਭੋਜਨ ਹੈ ਜੋ ਲੰਬੇ ਸਮੇਂ ਤੱਕ ਚੱਲਦਾ ਹੈ ਤੇ ਖਰਾਬ ਨਹੀਂ ਹੁੰਦਾ। ਚਿੱਟੇ ਚਾਵਲ ਤੀਹ ਸਾਲਾਂ ਤੱਕ ਖਰਾਬ ਨਹੀਂ ਹੁੰਦੇ ਜੇ ਇਸ ਨੂੰ ਆਕਸੀਜਨ ਰਹਿਤ ਡੱਬੇ ‘ਚ ਰੱਖਿਆ ਜਾਂਦਾ ਹੈ। 40 ਡਿਗਰੀ ਤੋਂ ਘੱਟ ਤਾਪਮਾਨ ‘ਤੇ ਚਿੱਟੇ ਚਾਵਲ ਖਰਾਬ ਨਹੀਂ ਹੁੰਦੇ। 2. ਮਿਲਕ ਪਾਊਡਰ: ਮਿਲਕ ਪਾਊਡਰ ਜਾਂ ਸੁੱਕਾ ਦੁੱਧ ਡੇਅਰੀ ਉਤਪਾਦ ਹੈ। ਇਹ ਦੁੱਧ ਦੀ ਭਾਫ ਨੂੰ ਸੁਕਾ ਕੇ ਬਣਾਇਆ ਜਾਂਦਾ ਹੈ। ਮਿਲਕ ਪਾਊਡਰ ਤਰਲ ਦੁੱਧ ਨਾਲੋਂ ਜ਼ਿਆਦਾ ਸਮਾਂ ਖਰਾਬ ਨਹੀਂ ਹੁੰਦਾ ਤੇ ਫਰਿੱਜ ‘ਚ ਸਟੋਰ ਕਰਨ ਦੀ ਜ਼ਰੂਰਤ ਨਹੀਂ ਹੁੰਦੀ। 3. ਸੁੱਕੇ ਬੀਨਜ਼: ਰਾਜਮਾ, ਮਟਰ ਤੇ ਸੋਇਆਬੀਨ ਆਦਿ ਖਾਣਾ ਬਣਾਉਣ ਤੋਂ ਬਾਅਦ ਬਹੁਤ ਸੁਆਦੀ ਹੁੰਦੇ ਹਨ। ਇਹ ਜਲਦੀ ਖਰਾਬ ਨਹੀਂ ਹੁੰਦੇ। ਤੁਸੀਂ ਪੱਕੀਆਂ ਸੁੱਕੀਆਂ ਫਲੀਆਂ ਨੂੰ ਖਰਾਬ ਹੋਣ ਤੋਂ ਵੀ ਬਚਾ ਸਕਦੇ ਹੋ ਤੇ ਜ਼ਿਆਦਾਤਰ ਚਿਕਨ ਦੇ ਪਕਵਾਨਾਂ ਤੇ ਸਲਾਦ ਵਿੱਚ ਵਰਤੇ ਜਾਂਦੇ ਹਨ। 4. ਸੋਇਆ ਸਾਸ: ਸੋਇਆ ਸਾਸ ਜ਼ਿਆਦਾਤਰ ਚੀਨੀ ਪਕਵਾਨਾਂ ‘ਚ ਵਰਤੀ ਜਾਂਦੀ ਹੈ। ਸੋਇਆ ਸਾਸ ਦੀ ਇੱਕ ਬੋਤਲ ਸਾਲਾਂ ਤੱਕ ਖਰਾਬ ਨਹੀਂ ਹੁੰਦੀ ਜੇ ਇਸ ਨੂੰ ਫਰਿੱਜ ਵਿੱਚ ਰੱਖਿਆ ਜਾਂਦਾ ਹੈ। ਤਰੀਕੇ ਨਾਲ, ਸੋਇਆ ਸਾਸ ਦੀ ਵਰਤੋਂ ਹਰ ਤਰ੍ਹਾਂ ਦੇ ਪਕਵਾਨਾਂ ‘ਚ ਕੀਤੀ ਜਾਂਦੀ ਹੈ, ਇਸ ਲਈ ਇਸ ਨੂੰ ਲੰਬੇ ਸਮੇਂ ਲਈ ਫਰਿੱਜ ‘ਚ ਰੱਖਣ ਦੀ ਜ਼ਰੂਰਤ ਨਹੀਂ ਕਿਉਂਕਿ ਇਹ ਜਲਦੀ ਖਤਮ ਹੋ ਜਾਂਦੀ ਹੈ। 6. ਸ਼ਹਿਦ: ਸ਼ਹਿਦ ਕੁਦਰਤੀ ਉਤਪਾਦ ਹੈ ਤੇ ਖਰਾਬ ਨਹੀਂ ਹੁੰਦਾ। ਸ਼ਹਿਦ ਇਕਲੌਤਾ ਭੋਜਨ ਹੈ ਜੋ ਚਿਰ ਸਥਾਈ ਹੁੰਦਾ ਹੈ ਕਿਉਂਕਿ ਮਧੂ ਮੱਖੀਆਂ ਦੀ ਵਰਤੋਂ ਸ਼ਹਿਦ ਦੀ ਪ੍ਰੋਸੈਸਿੰਗ ‘ਚ ਕੀਤੀ ਜਾਂਦੀ ਹੈ ਤੇ ਇਹ ਲੰਬੇ ਸਮੇਂ ਲਈ ਖਰਾਬ ਨਹੀਂ ਹੁੰਦੀ। 7. ਸ਼ੂਗਰ: ਸ਼ੂਗਰ ਖਰਾਬ ਨਹੀਂ ਹੁੰਦੀ ਕਿਉਂਕਿ ਇਹ ਬੈਕਟਰੀਆ ਮੁਕਤ ਹੈ ਤੇ ਬੈਕਟਰੀਆ ਨੂੰ ਵਧਣ ਨਹੀਂ ਦਿੰਦੀ ਪਰ ਖੰਡ ਨੂੰ ਸਾਫ ਤੇ ਤਾਜ਼ਾ ਰੱਖਣਾ ਇੱਕ ਮੁਸ਼ਕਲ ਕੰਮ ਹੈ ਤੇ ਇਸ ਨੂੰ ਸਖਤ ਹੋਣ ਤੋਂ ਪਰਹੇਜ਼ ਕਰਨ ਦੀ ਲੋੜ ਹੁੰਦੀ ਹੈ। ਇਸ ਲਈ, ਚੀਨੀ ਨੂੰ ਇੱਕ ਬਕਸੇ ‘ਚ ਸਟੋਰ ਕਰਨਾ ਚਾਹੀਦਾ ਹੈ ਜਿਸ ‘ਚ ਹਵਾ ਦਾ ਪ੍ਰਵੇਸ਼ ਨਹੀਂ ਹੁੰਦਾ। 8. ਸਿਰਕੇ: ਵਿਨੇਗਰ ਦੀ ਵਰਤੋਂ ਲੰਬੇ ਸਮੇਂ ਤੱਕ ਆਚਾਰ ਤੋਂ ਲੈ ਕੇ ਅੰਡਿਆਂ ਤੱਕ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਕੀਤੀ ਜਾਂਦੀ ਹੈ। ਇਸ ਲਈ, ਇਹ ਖੁਦ ਕਈ ਸਾਲਾਂ ਤੋਂ ਖਰਾਬ ਹੋਣ ਤੋਂ ਬਿਨਾਂ ਬਿਲਕੁਲ ਸੁਰੱਖਿਅਤ ਹੈ।

On Punjab

ਕੋਵਿਡ-19 ਤੋਂ ਬਾਅਦ ਇਕ ਹੋਰ ਮਹਾਮਾਰੀ ਦਾ ਖ਼ਤਰਾ, Ebola ਦੀ ਖੋਜ ਕਰਨ ਵਾਲੇ ਵਿਗਿਆਨੀ ਦਾ ਦਾਅਵਾ

On Punjab