79.14 F
New York, US
June 20, 2026
PreetNama
ਫਿਲਮ-ਸੰਸਾਰ/Filmy

ਡਰੱਗ ਕੇਸ ‘ਚ ਵਿਜੇ ਪਗਾਰੇ ਨਾਂ ਦੇ ਗਵਾਹ ਦਾ ਦਾਅਵਾ – ਪੈਸਿਆਂ ਲਈ ਆਰੀਅਨ ਖ਼ਾਨ ਨੂੰ ਫਸਾਇਆ ਗਿਆ

ਆਰੀਅਨ ਖਾਨ ਡਰੱਗਜ਼ ਕੇਸ ਵਿਚ ਇਕ ਹੋਰ ਗਵਾਹ ਪੇਸ਼ ਹੋਇਆ ਹੈ। ਵਿਜੇ ਪਗਾਰੇ ਨਾਂ ਦੇ ਗਵਾਹ ਨੇ ਮੁੰਬਈ ਪੁਲਿਸ ਦੀ ਐੱਸਆਈਟੀ ਨੂੰ ਆਪਣਾ ਬਿਆਨ ਦਰਜ ਕਰਵਾਇਆ ਹੈ। ਪਗਾਰੇ ਨੇ ਦਾਅਵਾ ਕੀਤਾ ਹੈ ਕਿ ਆਰੀਅਨ ਖਾਨ ਨੂੰ ਇਸ ਮਾਮਲੇ ਵਿਚ ਫਸਾਇਆ ਗਿਆ ਸੀ ਤੇ ਇਸ ਤੋਂ ਪੈਸੇ ਕਮਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਇੰਨਾ ਹੀ ਨਹੀਂ ਇਸ ਗਵਾਹ ਨੇ ਪੂਰੀ ਘਟਨਾ ਨੂੰ ਲੜੀਵਾਰ ਤਰੀਕੇ ਨਾਲ ਬਿਆਨ ਕੀਤਾ ਤੇ ਕਿਹਾ ਕਿ ਆਰੀਅਨ ਖਾਨ ਨੂੰ ਫਸਾਉਣ ਲਈ ਇਕ ਵੱਡੀ ਗੇਮ ਪਲਾਨ ਕੀਤੀ ਗਈ ਸੀ। ਆਰੀਅਨ ਖਾਨ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਨੇ 3 ਅਕਤੂਬਰ ਨੂੰ ਮੁੰਬਈ ਤੱਟ ‘ਤੇ ਇਕ ਕਰੂਜ਼ ਜਹਾਜ਼ ਤੋਂ ਕਥਿਤ ਤੌਰ ‘ਤੇ ਨਸ਼ੀਲੇ ਪਦਾਰਥ ਜ਼ਬਤ ਕਰਨ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਸੀ। ਹਾਲਾਂਕਿ ਹੁਣ ਉਸ ਨੂੰ ਜ਼ਮਾਨਤ ਮਿਲ ਗਈ ਹੈ

ਗਵਾਹ ਵਿਜੇ ਪਗਾਰੇ ਨੇ ਦੋਸ਼ ਲਾਇਆ ਕਿ ਛਾਪੇਮਾਰੀ ਦੀ ਪਹਿਲਾਂ ਤੋਂ ਯੋਜਨਾ ਬਣਾਈ ਗਈ ਸੀ। ਗਵਾਹ ਨੇ ਕਿਹਾ, ‘ਮੈਂ 2018-19 ‘ਚ ਸੁਨੀਲ ਪਾਟਿਲ ਨੂੰ ਕਿਸੇ ਕੰਮ ਲਈ ਪੈਸੇ ਦਿੱਤੇ ਸਨ ਤੇ ਪਿਛਲੇ 6 ਮਹੀਨਿਆਂ ਤੋਂ ਮੈਂ ਉਸ ਪੈਸੇ ਨੂੰ ਵਾਪਸ ਲੈਣ ਲਈ ਉਸ ਦਾ ਪਿੱਛਾ ਕਰ ਰਿਹਾ ਸੀ। ਇਸ ਸਾਲ ਸਤੰਬਰ ਵਿੱਚ ਅਸੀਂ ਇੱਕ ਹੋਟਲ ਦੇ ਕਮਰੇ ਵਿਚ ਸੀ ਜਿੱਥੇ ਸੁਨੀਲ ਪਾਟਿਲ ਨੇ ਭਾਨੁਸ਼ਾਲੀ ਨੂੰ ਦੱਸਿਆ ਕਿ ਇਕ ਵੱਡੀ ਖੇਡੀ ਗਈ ਹੈ।

ਪਗਾਰੇ ਨੇ ਅੱਗੇ ਕਿਹਾ, ‘3 ਅਕਤੂਬਰ ਨੂੰ ਭਾਨੁਸ਼ਾਲੀ ਮੈਨੂੰ ਮਿਲਿਆ ਤੇ ਪੈਸੇ ਇਕੱਠੇ ਕਰਨ ਲਈ ਮੈਨੂੰ ਉਸ ਦੇ ਨਾਲ ਜਾਣ ਲਈ ਕਿਹਾ। ਜਦੋਂ ਮੈਂ ਉਸ ਦੇ ਨਾਲ ਕਾਰ ਵਿਚ ਸੀ ਤਾਂ ਮੈਂ ਉਸ ਨੂੰ ਇਹ ਕਹਿੰਦੇ ਸੁਣਿਆ ਕਿ ਇਹ ਤਾਂ 25 ਕਰੋੜ ਦੀ ਗੱਲ ਹੈ, ਪਰ ਸੌਦਾ 18 ਕਰੋੜ ਵਿਚ ਤੈਅ ਹੋ ਗਿਆ ਹੈ ਤੇ 50 ਲੱਖ ਰੁਪਏ ਵਿਚ ਲੈ ਲਿਆ ਗਿਆ ਹੈ। ਇਸ ਤੋਂ ਬਾਅਦ ਅਸੀਂ NCB ਦਫਤਰ ਪਹੁੰਚੇ, ਜਿੱਥੇ ਮੈਂ ਸਾਰਾ ਮਾਹੌਲ ਦੇਖਿਆ। ਜਦੋਂ ਮੈਂ ਵਾਪਸ ਹੋਟਲ ਪਹੁੰਚਿਆ ਤਾਂ ਮੈਂ ਟੀਵੀ ‘ਤੇ ਖਬਰ ਦੇਖੀ ਕਿ ਸ਼ਾਹਰੁਖ ਖਾਨ ਦਾ ਬੇਟਾ ਫੜਿਆ ਗਿਆ ਹੈ। ਫਿਰ ਮੈਂ ਸਮਝਿਆ ਕਿ ਕੋਈ ਵੱਡੀ ਗੜਬੜ ਹੋਈ ਹੈ ਅਤੇ ਆਰੀਅਨ ਖਾਨ ਨੂੰ ਫਸਾਇਆ ਗਿਆ ਹੈ।

Related posts

ਸੁਧਾ ਚੰਦਰਨ ਏਅਰਪੋਰਟ ਸਕਿਓਰਿਟੀ ਤੋਂ ਹੋਈ ਪਰੇਸ਼ਾਨ, ਨਕਲੀ ਪੈਰ ਕਢਵਾਉਣ ’ਤੇ ਹੋਈ ਦੁਖੀ, ਪੀਐਮ ਮੋਦੀ ਨੂੰ ਕੀਤੀ ਇਹ ਅਪੀਲ

On Punjab

Ammy Virk ਦੀ ਫ਼ਿਲਮ ਨੂੰ ਦੋ ਵੱਡੇ ਕੌਮੀ ਸਨਮਾਨ, ਸਾਲਾਂ ਬਾਅਦ ਜਾਗੇ ਪੰਜਾਬੀ ਸਿਨੇਮਾ ਦੇ ਭਾਗ

On Punjab

Fight For Farmer: ਕਿਸਾਨਾਂ ਦੇ ਹੱਕ ਲਈ ਹੁਣ ਤਕ ਡਟੇ ਇਹ ਪੰਜਾਬੀ ਸਿਤਾਰੇ, ਵੇਖੋ ਕਿਸ ਨੇ ਕੀਤਾ ਕਿਹੜਾ ਐਲਾਨ

On Punjab