45.79 F
New York, US
March 29, 2024
PreetNama
ਸਿਹਤ/Health

ਜਾਣੋ ਕਿਵੇਂ ਪਾ ਸਕਦੇ ਹਾਂ Uric Acid ਤੋਂ ਛੁਟਕਾਰਾ?

Uric Acid treatment: ਅੱਜਕਲ੍ਹ ਜੋੜਾਂ ਦੇ ਦਰਦ ਦੀ ਸੱਮਸਿਆ ਆਮ ਗੱਲ ਹੈ। ਜੇਕਰ ਤੁਹਾਡੇ ਹੱਥਾਂ-ਪੈਰਾਂ ‘ਤੇ ਸੋਜ ਹੈ ਜਾਂ ਅੱਡੀਆਂ ‘ਚ ਦਰਦ ਹੈ ਤਾਂ ਤੁਹਾਨੂੰ ਛੇਤੀ ਹੀ ਆਪਣਾ ਯੂਰਿਕ ਐਸਿਡ ਚੈੱਕ ਕਰਵਾਉਣਾ ਚਾਹੀਦਾ ਹੈ, ਕਿਉਂਕਿ ਇਹ ਲੱਛਣ ਤੁਹਾਨੂੰ ਭਿਆਨਕ ਬਿਮਾਰੀ ਵੱਲ ਵੀ ਲੈ ਜਾ ਸਕਦੇ ਹਨ…..

ਕੀ ਹੈ Uric Acid

ਅਕਸਰ 30 ਸਾਲ ਦੀ ਉਮਰ ਤੋਂ ਵੱਧ ਲੋਕ ਇਸ ਪ੍ਰੇਸ਼ਾਨੀ ਨਾਲ ਜੂਝ ਰਹੇ ਹਨ। ਇਹ ਸਰੀਰ ‘ਚ ਪਿਊਰਿਕ ਐਸਿਡ ਦੇ ਟੁੱਟਣ ਨਾਲ ਹੁੰਦਾ ਹੈ, ਜੋ ਬਲੱਡ ਸਰਕੂਲੇਸ਼ਨ ਤੋਂ ਕਿਡਨੀ ਤਕ ਪਹੁੰਚਦਾ ਹੈ ਅਤੇ ਯੂਰਿਨ ਦੇ ਰਾਹੀਂ ਸਰੀਰ ‘ਚੋਂ ਬਾਹਰ ਨਹੀਂ ਨਿਕਲ ਸਕਦਾ, ਜਿਸ ਨਾਲ ਬਾਡੀ ‘ਚ ਇਸ ਦੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ ਤੇ ਹੌਲੀ-ਹੌਲੀ ਗਠੀਏ ਦਾ ਵੀ ਕਾਰਨ ਬਣਦੀ ਹੈ। ਇਸ ਦੇ ਲੱਛਣਾਂ ਨੂੰ ਪਹਿਚਾਣ ਕੇ ਸਹੀ ਸਮੇਂ ‘ਤੇ ਇਲਾਜ ਕਰਵਾਉਣਾ ਬਹੁਤ ਜ਼ਰੂਰੀ ਹੈ।
ਯੂਰਿਕ ਐਸਿਡ ਹੋਣ ਦੇ ਕਾਰਨ

ਰੋਜ਼ਾਨਾ ਰੁਟੀਨ ਦੇ ਖਾਣ ਪੀਣ ਕਾਰਨ ਯੂਰਿਕ ਐਸਿਡ ਦੀ ਮਾਤਰਾ ਸਰੀਰ ‘ਚ ਵਧਣ ਲੱਗਦੀ ਹੈ। ਸ਼ੁਗਰ ਦੇ ਮਰੀਜਾਂ ‘ਚ ਵੀ ਇਹ ਆਮ ਤੌਰ ‘ਤੇ ਵਧਣ ਲੱਗਦਾ ਹੈ।ਇਸ ਤੋਂ ਇਲਾਵਾ ਰਾਜਮਾਂਹ, ਮਸ਼ਰੂਮ, ਗੋਭੀ, ਟਮਾਟਰ, ਮਟਰ, ਪਨੀਰ, ਭਿੰਡੀ, ਰੇਡ ਮੀਟ, ਸੀ ਫੂਡ, ਦਾਲ, ਅਰਬੀ ਅਤੇ ਚਾਵਲ ਖਾਣ ਨਾਲ ਵੀ ਯੂਰਿਕ ਐਸਿਡ ਵਧਦਾ ਹੈ।
ਇੰਝ ਮਿਲਦਾ ਹੈ ਛੁਟਕਾਰਾ

ਰੋਜ਼ ਸਵੇਰੇ ਖਾਲੀ ਪੇਟ 2-3 ਅਖਰੋਟ ਖਾਣ ਨਾਲ ਯੂਰਿਕ ਐਸਿਡ ਕੰਟਰੋਲ ਹੋ ਜਾਂਦਾ ਹੈ। ਦਰਅਸਲ, ਅਖਰੋਟ ‘ਚ ਬਹੁਤ ਸਾਰੇ ਜ਼ਰੂਰੀ ਪੋਸ਼ਕ ਤੱਤ, ਜਿਵੇਂ ਕਿ ਓਮੇਗਾ-3 ਫੈਟੀ ਐਸਿਡਸ, ਵਿਟਾਮਿਨਸ, ਮਿਨਰਲਸ, ਕੈਲਸ਼ੀਅਮ, ਪ੍ਰੋਟੀਨ, ਆਇਰਨ ਆਦਿ ਮੌਜੂਦ ਹੁੰਦੇ ਹਨ, ਜੋ ਸਿਹਤ ਨੂੰ ਬਿਹਤਰ ਬਣਾਈ ਰੱਖਦੇ ਹੈ।
ਇਕ ਚਮਚ ਸ਼ਹਿਦ ‘ਚ ਅਸ਼ਵਗੰਧਾ ਪਾਊਡਰ ਮਿਲਾਓ, ਫਿਰ ਇਸ ਨੂੰ ਹਲਕੇ ਗਰਮ ਦੁੱਧ ਨਾਲ ਖਾਓ। ਇਸ ਤੋਂ ਵੀ ਕਾਫੀ ਫਾਇਦਾ ਮਿਲੇਗਾ, ਪਰ ਧਿਆਨ ਰੱਖੋ ਕਿ ਗਰਮੀ ‘ਚ ਇਸ ਦੀ ਘੱਟ ਤੋਂ ਘੱਟ ਵਰਤੋਂ ਕਰੋ। ਯੂਰਿਕ ਐਸਿਡ ਵੱਧ ਕੇ ਸਾਡੇ ਸਰੀਰ ‘ਚ ਗੰਢ ਵਾਂਗ ਜਮ੍ਹਾ ਹੋਣ ਲੱਗਦਾ ਹੈ, ਜਿਸ ਕਾਰਨ ਇਹ ਤੇਜ਼ੀ ਨਾਲ ਸਰੀਰ ਦੇ ਬਾਕੀ ਹਿੱਸਿਆਂ ‘ਚ ਫੈਲਣ ਲੱਗਦਾ ਹੈ। ਅਜਿਹੇ ‘ਚ 1 ਚਮਚ ਬੇਕਿੰਗ ਸੋਡਾ 1 ਗਿਲਾਸ ਪਾਣੀ ਨਾਲ ਮਿਲਾ ਕੇ ਪੀਣ ਨਾਲ ਸਰੀਰ ‘ਚ ਬਣੀ ਗੰਢ ਖੁੱਲ੍ਹਣ ਲਗਦੀ ਹੈ ਅਤੇ ਯੂਰਿਕ ਐਸਿਡ ਘੱਟ ਹੋਣ ਲੱਗਦਾ ਹੈ।

Related posts

ਕੋਰੋਨਾ ਵਾਇਰਸ: ਇਕ ਦਿਨ ‘ਚ ਮੁੜ ਵਧੇ ਤਿੰਨ ਲੱਖ ਤੋਂ ਕੇਸ, ਦੁਨੀਆਂ ਭਰ ‘ਚ ਖਤਰਾ ਬਰਕਰਾਰ

On Punjab

ਭਾਰ ਤੇਜ਼ੀ ਨਾਲ ਘਟਾਉਣਾ ਹੈ ਤਾਂ ਆਯੁਰਵੈਦ ਦੇ ਇਹ 7 ਅਦਭੁਤ ਨਿਯਮ ਅਪਣਾਓ

On Punjab

ਘਰ ਦੇ ਇਨ੍ਹਾਂ ਹਿੱਸਿਆਂ ‘ਚ ਛੁਪਿਆ ਹੋ ਸਕਦਾ ਹੈ ਕੋਰੋਨਾ

On Punjab