61.52 F
New York, US
April 25, 2026
PreetNama
ਫਿਲਮ-ਸੰਸਾਰ/Filmy

‘ਜਲ੍ਹਿਆਂਵਾਲਾ ਬਾਗ ਹਤਿਆਕਾਂਡ’ ‘ਤੇ ਫਿਲਮ ਲਿਆ ਰਹੇ ਕਰਨ ਜੌਹਰ, ਕੇਸ ਨੇ ਹਿਲਾ ਦਿੱਤੀ ਸੀ ਬ੍ਰਿਟਿਸ਼ ਹਕੂਮਤ, ਪੜ੍ਹੋ ਪੂਰੀ ਡਿਟੇਲ

ਕਰਨ ਜੌਹਰ ਨੇ ਮੰਗਲਵਾਰ ਨੂੰ ਇਕ ਅਜਿਹੀ ਫਿਲਮ ਦੀ ਘੋਸ਼ਣਾ ਕੀਤੀ ਜੋ ਆਮ ਤੌਰ ‘ਤੇ ਧਰਮ ਪ੍ਰੋਡਕਸ਼ਨਜ਼ ਦੀ ਪਛਾਣ ਨਹੀਂ ਹੈ। ਕਰਨ ਹੁਣ ਭਾਰਤੀ ਆਜ਼ਾਦੀ ਦੇ ਇਤਿਹਾਸ ਦਾ ਸਭ ਤੋਂ ਭਿਆਨਕ ਅਧਿਆਇ, ਜਲ੍ਹਿਆਂਵਾਲਾ ਬਾਗ ਕਤਲੇਆਮ ਦੀ ਕਹਾਣੀ ਨੂੰ ਸਿਲਵਰ ਸਕ੍ਰੀਨ ‘ਤੇ ਲੈ ਕੇ ਆ ਰਹੇ ਹਨ।

ਇਸ ਫਿਲਮ ਦੀ ਘੋਸ਼ਣਾ ਦੇ ਨਾਲ, ਕਰਨ ਨੇ ਦੱਸਿਆ ਕਿ ਫਿਲਮ ਦੀ ਕਹਾਣੀ ਸੀ ਸ਼ੰਕਰਨ ਨਾਇਰ ‘ਤੇ ਅਧਾਰਤ ਹੋਵੇਗੀ, ਜਿਸਨੇ ਜਲ੍ਹਿਆਂਵਾਲਾ ਬਾਗ ਕਤਲੇਆਮ ਦੇ ਸੱਚ ਨੂੰ ਸਾਹਮਣੇ ਲਿਆਉਣ ਲਈ ਬ੍ਰਿਟਿਸ਼ ਸ਼ਾਸਨ ਨਾਲ ਕਾਨੂੰਨੀ ਲੜਾਈ ਲੜੀ ਸੀ। ਸ਼ੰਕਰਨ ਨਾਇਰ ਦੇ ਇਸ ਹੌਂਸਲੇ ਨੇ ਸਾਰੇ ਦੇਸ਼ ਦੇ ਆਜ਼ਾਦੀ ਦੀ ਲੜਾਈ ਲੜ੍ਹਨ ਵਾਲੇ ਵਿਚ ਨਵੀਂ ਜਾਨ ਪਾਈ ਸੀ। ਇਹ ਕੇਸ ਇਤਿਹਾਸ ਵਿਚ ਇਕ ਨਿਰਪੱਖ ਅਧਿਕਾਰ ਦੇ ਸਾਹਮਣੇ ਸੱਚ ਦੀ ਲੜਾਈ ਵਜੋਂ ਦਰਜ ਹੈ।

 

 

ਇਸ ਦੀ ਕਹਾਣੀ ਸ਼ੰਕਰਨ ਨਾਇਰ ਦੇ ਪੜਪੋਤੇ ਰਘੂ ਪਲਟ ਅਤੇ ਉਸਦੀ ਪਤਨੀ ਪੁਸ਼ਪਾ ਪਲਟ ਦੁਆਰਾ ਲਿਖੀ ਗਈ ਕਿਤਾਬ The Case That Shook The Empire ਤੋਂ ਲਈ ਗਈ ਹੈ। ਕਰਨ ਸਿੰਘ ਤਿਆਗੀ ਫਿਲਮ ਨੂੰ ਡਾਇਰੈਕਟ ਕਰ ਰਹੇ ਹਨ। ਫਿਲਮ ਦੀ ਸ਼ੂਟਿੰਗ ਜਲਦੀ ਹੀ ਸ਼ੁਰੂ ਹੋਵੇਗੀ। ਸਟਾਰ ਕਾਸਟ ਦੀ ਵੀ ਜਲਦੀ ਘੋਸ਼ਣਾ ਹੋਣ ਵਾਲੀ ਹੈ।

 

 

ਜਲ੍ਹਿਆਂਵਾਲਾ ਬਾਗ ਦਾ ਇਤਿਹਾਸ

ਜਲ੍ਹਿਆਂਵਾਲਾ ਬਾਗ ਕਤਲੇਆਮ ਭਾਰਤੀ ਸੁਤੰਤਰਤਾ ਇਤਿਹਾਸ ਵਿਚ ਸਭ ਤੋਂ ਭਿਆਨਕ ਅਤੇ ਹੈਰਾਨ ਕਰਨ ਵਾਲੀ ਘਟਨਾ ਹੈ। ਇਸ ਨੂੰ ਅੰਮ੍ਰਿਤਸਰ ਕਤਲੇਆਮ ਵੀ ਕਿਹਾ ਜਾਂਦਾ ਹੈ। ਇਹ ਘਟਨਾ 13 ਅਪ੍ਰੈਲ 1919 ਨੂੰ ਵਾਪਰੀ ਸੀ। ਸੁਤੰਤਰਤਾ ਸੈਨਾਨੀਆਂ ਡਾ. ਸੈਫੂਦੀਨ ਕਿਚਲੂ ਅਤੇ ਡਾ. ਸੱਤਿਆ ਪਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿਚ ਇਕ ਵੱਡੀ ਭੀੜ ਅਮਨ ਸ਼ਾਂਤੀ ਨਾਲ ਵਿਰੋਧ ਪ੍ਰਦਰਸ਼ਨ ਕਰਨ ਲਈ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਪਹੁੰਚੀ ਸੀ। ਇਸ ਨੂੰ ਰੋਕਣ ਲਈ ਬ੍ਰਿਟਿਸ਼ ਕਮਾਂਡਿੰਗ ਬ੍ਰਿਗੇਡੀਅਰ-ਜਨਰਲ ਡਾਇਰ ਨੇ ਆਪਣੇ ਸੈਨਿਕਾਂ ਨਾਲ ਪੂਰੇ ਬਾਗ਼ ਨੂੰ ਘੇਰ ਲਿਆ ਸੀ।

 

 

ਬਾਗ਼ ਤੋਂ ਬਾਹਰ ਨਿਕਲਣ ਦਾ ਇਕੋ ਰਸਤਾ ਸੀ, ਕਿਉਂਕਿ ਬਾਗ਼ ਤਿੰਨੋਂ ਪਾਸਿਆਂ ਤੋਂ ਇਮਾਰਤਾਂ ਨਾਲ ਘਿਰਿਆ ਹੋਇਆ ਸੀ। ਸਿਰਫ਼ ਇਕ ਨਿਕਾਸ ਨੂੰ ਰੋਕਣ ਤੋਂ ਬਾਅਦ, ਜਨਰਲ ਨੇ ਭੀੜ ‘ਤੇ ਗੋਲੀਆਂ ਚਲਾਉਣ ਦੇ ਆਦੇਸ਼ ਦੇ ਦਿੱਤੇ। ਗੋਲੀਆਂ ਤੋਂ ਬਚਣ ਲਈ ਪ੍ਰਦਰਸ਼ਨਕਾਰੀਆਂ ਵਿਚ ਭਗਦੜ ਮਚ ਗਈ। ਗੋਲੀਆਂ ਖ਼ਤਮ ਹੋਣ ਤਕ ਬ੍ਰਿਟਿਸ਼ ਸਿਪਾਹੀ ਗੋਲੀਬਾਰੀ ਕਰਦੇ ਰਹੇ। ਇਸ ਵਹਿਸ਼ੀ ਕਾਰਵਾਈ ਵਿਚ ਘੱਟੋ ਘੱਟ 379 ਲੋਕ ਮਾਰੇ ਗਏ ਸਨ ਅਤੇ 1200 ਤੋਂ ਵੱਧ ਜ਼ਖਮੀ ਹੋਏ ਸਨ। ਰਬਿੰਦਰ ਨਾਥ ਟੈਗੋਰ ਇਸ ਕਤਲੇਆਮ ਤੋਂ ਇੰਨੇ ਪ੍ਰੇਸ਼ਾਨ ਹੋਏ ਕਿ ਉਸਨੇ ਆਪਣਾ ਬ੍ਰਿਟਿਸ਼ ਨਾਈਟਹੁੱਡ ਖ਼ਿਤਾਬ ਤਿਆਗ ਦਿੱਤਾ।ਇਸ ਘਟਨਾ ਦਾ ਬਦਲਾ ਲੈਣ ਲਈ, ਸੁਤੰਤਰਤਾ ਸੈਨਾਨੀ ਊਧਮ ਸਿੰਘ ਨੇ 1940 ਵਿਚ ਲੰਡਨ ਵਿਚ ਇਸਦੇ ਮਾਸਟਰ ਕਹੇ ਜਾਣ ਵਾਲੇ ਪੰਜਾਬ ਦੇ ਤਤਕਾਲੀ ਉਪ ਰਾਜਪਾਲ ਮਾਈਕਲ ਓ ਡਾਇਰ ਦਾ ਕਤਲ਼ ਕਰ ਦਿੱਤਾ ਸੀ। ਸਰਦਾਰ ਊਧਮ ਸਿੰਘ ‘ਤੇ ਇਕ ਫਿਲਮ ਵੀ ਬਣਾਈ ਜਾ ਰਹੀ ਹੈ, ਜਿਸ ਵਿਚ ਵਿੱਕੀ ਕੌਸ਼ਲ ਊਧਮ ਸਿੰਘ ਦੀ ਭੂਮਿਕਾ ਵਿਚ ਹੈ ਅਤੇ ਸ਼ੂਜਿਤ ਸਰਕਾਰ ਇਸ ਨੂੰ ਨਿਰਦੇਸ਼ਤ ਕਰ ਰਹੇ ਹਨ।

Related posts

Sonali Phogat Death: ਬੀਜੇਪੀ ਨੇਤਾ ਤੇ ਅਦਾਕਾਰਾ ਸੋਨਾਲੀ ਫੋਗਾਟ ਦੀ ਗੋਆ ‘ਚ ਦਿਲ ਦਾ ਦੌਰਾ ਪੈਣ ਨਾਲ ਮੌਤ, ਸਮਰਥਕਾਂ ‘ਚ ਸੋਗ ਦੀ ਲਹਿਰਸੋਨਾਲੀ ਫੋਗਾਟ ਇਸ ਵਾਰ ਫਿਰ ਤੋਂ ਆਦਮਪੁਰ ਤੋਂ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ। ਇਸ ਦੌਰਾਨ ਕਾਂਗਰਸੀ ਆਗੂ ਕੁਲਦੀਪ ਬਿਸ਼ਨਈ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀ ਚਰਚਾ ਸੀ। ਇਸ ‘ਤੇ ਸੋਨਾਲੀ ਨੇ ਆਦਮਪੁਰ ਨੂੰ ਉਸ ਦੇ ਹੱਥੋਂ ਖਿਸਕਦਾ ਦੇਖਿਆ ਕਿਉਂਕਿ ਇਹ ਭਜਲਾਨ ਪਰਿਵਾਰ ਦਾ ਗੜ੍ਹ ਹੈ। ਇਸ ਕਾਰਨ ਉਸ ਨੇ ਕੁਲਦੀਪ ਬਿਸ਼ਨੋਈ ਦਾ ਵਿਰੋਧ ਕੀਤਾ। ਪਰ ਹਾਲ ਹੀ ਵਿੱਚ ਦੋਵਾਂ ਵਿੱਚ ਸੁਲ੍ਹਾ ਹੋ ਗਈ ਸੀ। ਸੋਨਾਲੀ ਟਵੀਟਸ ਅਤੇ ਪੋਸਟਾਂ ਨੂੰ ਲੈ ਕੇ ਚਰਚਾ ‘ਚ ਰਹਿੰਦੀ ਸੀ

On Punjab

‘ਮੈਂ ਲਾਰੈਂਸ ਦਾ ਭਰਾ ਬੋਲ ਰਿਹਾ ਹਾਂ…’, Salman Khan ਨੂੰ ਧਮਕੀ ਦੇਣ ਵਾਲਾ ਕਰਨਾਟਕ ਤੋਂ ਗ੍ਰਿਫ਼ਤਾਰ; ਕੀ ਸੀ ਮੁਲਜ਼ਮ ਦੀ ਮੰਗ? ਹਾਲ ਹੀ ‘ਚ ਬਰੇਲੀ ਨਿਵਾਸੀ ਮੁਹੰਮਦ ਤਇਅਬ ਨੇ ਅਦਾਕਾਰ ਸਲਮਾਨ ਖਾਨ ਅਤੇ ਐੱਨਸੀਪੀ ਨੇਤਾ ਜੀਸ਼ਾਨ ਸਿੱਦੀਕੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਮੁੰਬਈ ਪੁਲਿਸ ਨੇ ਨੋਇਡਾ ਸੈਕਟਰ 92 ਤੋਂ ਇੱਕ 20 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਉਸਨੇ ਮੁੰਬਈ ਪੁਲਿਸ ਕੰਟਰੋਲ ਰੂਮ ਦੇ ਮੋਬਾਈਲ ਨੰਬਰ ‘ਤੇ ਇੱਕ ਟੈਕਸਟ ਸੁਨੇਹਾ ਭੇਜਿਆ ਸੀ।

On Punjab

ਇਸ ਕਲਿਯੁਗ ‘ਚ ਸ਼ਰਵਣ ਕੁਮਾਰ ਨੂੰ ਦੇਖ ਅਦਾਕਾਰ ਅਨੂਪਮ ਖੇਰ ਦਾ ਦਿਲ ਭਰਿਆ ਭਾਵੁਕਤਾ ਨਾਲ

On Punjab