PreetNama
ਸਮਾਜ/Social

ਜਦੋਂ ਵੀ ਹੈ

ਜਦੋਂ ਵੀ ਹੈ ਹਵਾ ਕਦੇ ਚੱਲੀ ਤੇਰੇ ਸ਼ਹਿਰ ਵਾਲੀ
ਤੇਰੇ ਨਾਲ ਬਿਤਾਏ ਹੋਏ ਪਲ ਯਾਦ ਆਉਂਦੇ ਨੇ।

ਤੇਰੇ ਮੇਰੇ ਸਾਥ ਵਾਲਾ ਭੁੱਲਿਆ ਨਹੀ ਕੋਈ ਪਲ
ਮਿਲਦੇ ਹੁੰਦੇ ਸੀ ਜਿੱਥੇ ਉਹ ਥਾਂ ਮਨ ਭਾਉਂਦੇ ਨੇ।

ਲੰਘਿਆ ਜੋ ਸਮਾਂ ਕਦੇ ਮੁੜੇ ਨਾ ਦੁਬਾਰਾ ਫਿਰ
ਪੱਤਣੋਂ ਜੋ ਲੰਘੇ ਪਾਣੀ ਮੁੜ ਹੀ ਨਹੀ ਪਾਉਂਦੇ ਨੇ।

ਇੱਕ ਪਲ ਭੁਲਿਆ ਨਹੀ ਕਦੇ ਤੈਨੂੰ ਦਿਲ ਵਿੱਚੋਂ
ਤੈਨੂੰ ਮੈਂ ਧਿਆਵਾਂ ਜਿਵੇਂ ਲੋਕ ਰੱਬ ਨੂੰ ਧਿਉਂਦੇ ਨੇ।

ਕਿਉਂ ਤੂੰ ਬਰਾੜਾ ਐਵੇਂ ਝੋਰਾ ਕਰੀਂ ਜਾਵੇਂ ਬੈਠਾ
ਜਿੰਨਾ ਕੁ ਤੂੰ ਚਾਹਵੇਂ ਤੈਨੂੰ ਸੱਜਣ ਵੀ ਚਹੁੰਦੇ ਨੇ।

ਨਰਿੰਦਰ ਬਰਾੜ
95095 00010

Related posts

Watch: ਪੁਲਿਸ ਨੇ ਲਾਪਤਾ ਬਜ਼ੁਰਗ ਨੂੰ ਕੱਢਿਆ ਛੱਪੜ ‘ਚੋਂ, ਬਚਾਈ ਜਾਨ, ਸਾਹਮਣੇ ਆਈ ਵੀਡੀਓ

On Punjab

ਰੰਗਲੇ ਪੰਜਾਬ ਦੀ ਸਿਰਜਣਾ ਵੱਲ ਕਦਮ: ਨਸ਼ਿਆਂ ਖ਼ਿਲਾਫ਼ ਜਨ-ਅੰਦੋਲਨ ‘ਚ ਹਰ ਪੰਜਾਬੀ ਦੀ ਸ਼ਮੂਲੀਅਤ ਜ਼ਰੂਰੀ

On Punjab

ਭਗਦੜ ਭਾਰਤੀ ਯੂਥ ਕਾਂਗਰਸ ਵੱਲੋਂ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਖਿਲਾਫ਼ ਪ੍ਰਦਰਸ਼ਨ

On Punjab