65.28 F
New York, US
September 8, 2026
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਫਿਲਮ-ਸੰਸਾਰ/Filmyਰਾਜਨੀਤੀ/Politics

ਛੇਤੀ ਹੀ ਕੰਮ ’ਤੇ ਆਵਾਂਗੀ: ਰਸ਼ਮਿਕਾ ਮੰਦਾਨਾ

ਨਵੀਂ ਦਿੱਲੀ: ਫ਼ਿਲਮ ‘ਪੁਸ਼ਪਾ 2: ਦਿ ਰੂਲ’ ਦੀ ਅਦਾਕਾਰਾ ਰਸ਼ਮਿਕਾ ਮੰਦਾਨਾ ਨੇ ਕਿਹਾ ਕਿ ਹੁਣੇ ਜਿਹੇ ਉਸ ਦੇ ਪੈਰ ’ਤੇ ਸੱਟ ਵੱਜ ਗਈ ਸੀ। ਉਸ ਨੂੰ ਉਮੀਦ ਹੈ ਕਿ ਉਹ ਜਲਦੀ ਹੀ ਠੀਕ ਹੋ ਕੇ ਕੰਮ ’ਤੇ ਆਵੇਗੀ। ‘ਐਨੀਮਲ’, ‘ਭੀਸ਼ਮਾ’ ਅਤੇ ‘ਗੀਤਾ ਗੋਵਿੰਦਮ’ ਵਰਗੀਆਂ ਫ਼ਿਲਮਾਂ ਵਿੱਚ ਕੰਮ ਕਰਕੇ ਆਪਣੀ ਪਛਾਣ ਬਣਾਉਣ ਵਾਲੀ ਮੰਦਾਨਾ (28) ਨੇ ਇੰਸਟਾਗ੍ਰਾਮ ’ਤੇ ਇੱਕ ਪੋਸਟ ਨੂੰ ਆਪਣੇ ਚਾਹੁਣ ਵਾਲਿਆਂ ਨਾਲ ਸਾਂਝਾ ਕੀਤਾ ਹੈ। ਇਸ ਵਿੱਚ ਉਸ ਨੇ ਦੱਸਿਆ ਕਿ ਉਸ ਦੇ ਪੈਰ ’ਤੇ ਸੱਟ ਵੱਜ ਗਈ ਹੈ। ਉਸ ਨੇ ਇਹ ਜਾਣਕਾਰੀ ਉਸ ਸਮੇਂ ਸਾਂਝੀ ਕੀਤੀ ਜਦੋਂ ਸ਼ੋਸ਼ਲ ਮੀਡੀਆ  ’ਤੇ ਉਸ ਦੇ ਜ਼ਖ਼ਮੀ ਹੋਣ ਦੀਆਂ ਖ਼ਬਰਾਂ ਪ੍ਰਸਾਰਿਤ ਹੋ ਰਹੀਆਂ ਹਨ। ਮੰਦਾਨਾ ਨੇ ਇੰਸਟਾਗ੍ਰਾਮ ’ਤੇ ਆਪਣੇ ਸੱਜੇ ਪੈਰ ’ਤੇ ਪਲੱਸਤਰ ਲੱਗੀ ਹੋਈ ਤਸਵੀਰ ਸਾਂਝੀ ਕੀਤੀ ਹੈ। ਉਸ ਨੇ ਲਿਖਿਆ ਹੈ ਕਿ ਜਿਮ ਵਿੱਚ ਉਸ ਨੇ ਆਪਣੇ ਆਪ ਸੱਟ ਖਾ ਲਈ। ਇਸ ਲਈ ਉਹ ਕਿਸੇ ਨੂੰ ਦੋਸ਼ ਨਹੀਂ ਦਿੰਦੀ। ਮੰਦਾਨਾ ਨੇ ਸੱਟ ਵੱਜਣ ਕਾਰਨ ਅਗਾਮੀ ਫ਼ਿਲਮਾਂ ‘ਥਾਮਾ’, ‘ਸਿਕੰਦਰ’ ਅਤੇ ‘ਕੁਬੇਰ’ ਦੀ ਸ਼ੂਟਿੰਗ ਵਿੱਚ ਹੋ ਰਹੀ ਦੇਰੀ ਲਈ ਫ਼ਿਲਮ ਨਿਰਦੇਸ਼ਕਾਂ ਤੋਂ ਮੁਆਫ਼ੀ ਮੰੰਗੀ ਹੈ। ਉਸ ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਉਹ ਜਲਦੀ ਹੀ ਸ਼ੂਟਿੰਗ ’ਤੇ ਹਾਜ਼ਰ ਹੋਵੇਗੀ।

Related posts

ਜਲੰਧਰ ‘ਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ‘ਚ ਬੇਅਦਬੀ, ਸ੍ਰੀ ਗੁਰੂ ਗ੍ਰੰਥ ਸਾਹਿਬ ‘ਤੇ ਸੁੱਟਿਆ ਦੁੱਧ, ਮੁਲਜ਼ਮ ਗ੍ਰਿਫ਼ਤਾਰ

On Punjab

ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਸਾਉਣੀ ਸੀਜ਼ਨ 2026-27 ਲਈ ‘ਪੰਜਾਬ ਕਸਟਮ ਮਿਲਿੰਗ ਪਾਲਿਸੀ’, ‘ਅਨਾਜ ਢੋਆ-ਢੁਆਈ ਨੀਤੀ 2027’ ਅਤੇ ‘ਅਨਾਜ ਲੇਬਰ ਤੇ ਕਾਰਟੇਜ ਨੀਤੀ 2027’ ਨੂੰ ਹਰੀ ਝੰਡੀ

On Punjab

Parliament Monsoon Session: ਵਿਰੋਧੀਆਂ ਦੇ ਭਾਰੀ ਹੰਗਾਮੇ ਦੌਰਾਨ, ਸੋਮਵਾਰ ਤਕ ਲੋਕਸਭਾ ਦੀ ਕਾਰਵਾਈ ਮੁਲਤਵੀ

On Punjab