75.72 F
New York, US
September 13, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਚੋਰੀ ਦੇ ਗਹਿਣਿਆਂ ਦੀ ਬਰਾਮਦਗੀ ਕਰਨ ਗਈ ਪੁਲੀਸ ’ਤੇ ਗੋਲੀ ਚਲਾਉਣ ਵਾਲੇ ਸਣੇ ਦੋ ਗ੍ਰਿਫ਼ਤਾਰ

ਖੰਨਾ- ਮੁਲਜ਼ਮ ਨਾਲ ਚੋਰੀ ਦੇ ਗਹਿਣੇ ਬਰਾਮਦ ਕਰਨ ਗਈ ਪੁਲੀਸ ’ਤੇ ਮੁਲਜ਼ਮ ਨੇ ਗੋਲੀ ਚਲਾ ਦਿੱਤੀ ਪਰ ਨਿਸ਼ਾਨਾ ਖੁੰਝ ਜਾਣ ਸਦਕਾ ਥਾਣਾ ਸਿਟੀ-2 ਦੇ ਐਸਐਚਓ ਅਤੇ ਪੁਲੀਸ ਪਾਰਟੀ ਦਾ ਬਚਾਅ ਹੋ ਗਿਆ। ਪੁਲੀਸ ਵੱਲੋਂ ਆਪਣੇ ਬਚਾਅ ਲਈ ਚਲਾਈ ਜਵਾਬੀ ਗੋਲੀ ਵਿਚ ਮੁਲਜ਼ਮ ਫੱਟੜ ਹੋ ਗਿਆ, ਜਿਸ ਨੂੰ ਜ਼ਖ਼ਮੀ ਹਾਲਤ ਵਿਚ ਸਿਵਲ ਹਸਪਤਾਲ ਖੰਨਾ ਵਿਖੇ ਦਾਖਲ ਕਰਵਾਇਆ ਗਿਆ।

ਰਿਮਾਂਡ ਦੌਰਾਨ ਮੁਲਜ਼ਮ ਨੇ ਮੰਨਿਆ ਕਿ ਉਹ ਨਸ਼ੇ ਦੀ ਲਤ ਪੂਰੀ ਕਰਨ ਲਈ ਚੋਰੀ ਕਰ ਕੇ ਸਾਮਾਨ ਅੱਗੇ ਵੇਚਦਾ ਹੈ। ਉਸ ਨੇ ਚੋਰੀ ਕੀਤੇ ਗਹਿਣੇ ਅੱਗੇ ਰੇਖਾ ਵਾਸੀ ਮੰਡੀ ਗੋਬਿੰਦਗੜ੍ਹ ਨੂੰ ਵੇਚ ਕੇ ਨਸ਼ਾ ਖ਼ਰੀਦਿਆ ਸੀ ਅਤੇ ਕੁਝ ਬਾਕੀ ਗਹਿਣੇ ਮਿਲਟਰੀ ਗਰਾਊਂਡ ਵਿਖੇ ਛੁਪਾ ਕੇ ਰੱਖੇ ਹੋਏ ਹਨ। ਇਸ ’ਤੇ ਪੁਲੀਸ ਪਾਰਟੀ ਅਰੁਣ ਕੁਮਾਰ ਵੱਲੋਂ ਦੱਸੀ ਥਾਂ ਮਿਲਟਰੀ ਗਰਾਉਂਡ ਦੇ ਖੰਡਰਾਂ ਵਿਚ ਮੁਲਜ਼ਮ ਨਾਲ ਪੁੱਜੀ।

ਜਦੋਂ ਅਰੁਣ ਖੰਡਰਾਂ ਵਿਚ ਦੱਬੇ ਗਹਿਣੇ ਕੱਢ ਰਿਹਾ ਸੀ ਤਾਂ ਉਸ ਨੇ ਉਥੇ ਲੁਕਾਏ ਹੋਏ ਇਕ ਲੋਡਿਡ ਦੇਸੀ 32 ਬੋਰ ਪਿਸਤੌਲ ਨੂੰ ਬਾਹਰ ਕੱਢਣ ਤੋਂ ਬਾਅਦ ਇਕ ਫਾਇਰ ਪੁਲੀਸ ਪਾਰਟੀ ’ਤੇ ਕੀਤਾ ਜਿਸ ਵਿਚ ਐਸਐਚਓ ਤਰਵਿੰਦਰ ਬੇਦੀ ਵਾਲ ਵਾਲ ਬਚ ਗਈ। ਪੁਲੀਸ ਨੇ ਜਵਾਬੀ ਗੋਲੀ ਚਲਾਈ ਜੋ ਅਰੁਣ ਦੀ ਸੱਜੀ ਲੱਤ ’ਚ ਲੱਗੀ।

ਐਸਐਸਪੀ ਅਨੁਸਾਰ ਮੁਲਜ਼ਮ ਖਿਲਾਫ਼ ਗੈਰਕਾਨੂੰਨੀ ਅਸਲੇ ਤੇ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਰੁਣ ਦੀ ਨਿਸ਼ਾਨਦੇਹੀ ’ਤੇ ਗਹਿਣੇ ਖ਼ਰੀਦਣ ਵਾਲੇ ਰੇਖਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ, ਜਿਸ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

Related posts

ਕੇਂਦਰੀ ਕੈਬਨਿਟ ਵੱਲੋਂ ਛੇ ਮਾਰਗੀ ਜ਼ੀਰਕਪੁਰ ਬਾਈਪਾਸ ਨੂੰ ਹਰੀ ਝੰਡੀ

On Punjab

ਹੁਣ ਮੋਦੀ ਸਰਕਾਰ ਦਾ ਡ੍ਰਾਈਵਿੰਗ ਲਾਈਸੈਂਸ ਬਾਰੇ ਵੱਡਾ ਫੈਸਲਾ

On Punjab

Delhi Crime: ਦੀਵਾਲੀ ਦੀ ਰਾਤ ਗੋਲੀਆਂ ਨਾਲ ਹਿੱਲੀ ਦਿੱਲੀ, ਪੰਜ ਬਦਮਾਸ਼ਾਂ ਨੇ ਅੰਨ੍ਹੇਵਾਹ ਕੀਤੀ ਫਾਇਰਿੰਗ; ਦੋ ਦੀ ਮੌਤ Delhi Crime:ਜਿੱਥੇ ਡਾਕਟਰਾਂ ਨੇ ਆਕਾਸ਼ ਅਤੇ ਰਿਸ਼ਭ ਨੂੰ ਮ੍ਰਿਤਕ ਐਲਾਨ ਦਿੱਤਾ। ਫਰਸ਼ ਬਾਜ਼ਾਰ ਥਾਣਾ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਮੁਲਜ਼ਮਾਂ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀ ਹੈ।

On Punjab