57.43 F
New York, US
October 8, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

‘ਗੋਹਲ ਬ੍ਰਦਰਜ਼’ ਕੌਣ ਹਨ? ਸੀਬੀਆਈ ਵੱਲੋਂ ਕਾਰਵਾਈ ਤੋਂ ਬਾਅਦ ਚਰਚਾ ’ਚ ਆਈ ਜੋੜੀ, ਜਾਣੋ ਸਿਆਸੀ ਤੇ ਪ੍ਰਸ਼ਾਸਨਿਕ ਧਾਕ ਦਾ ਪੂਰਾ ਸੱਚ

ਚੰਡੀਗੜ੍ਹ: ਪੰਜਾਬ ਦੀ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਚਰਚਾ ਵਿੱਚ ‘ਗੋਹਲ ਬ੍ਰਦਰਜ਼’ (ਨਿਤਿਨ ਗੋਹਲ ਅਤੇ ਜਿਤਿਨ ਗੋਹਲ) ਕੇਂਦਰ ਬਿੰਦੂ ਬਣੇ ਹੋਏ ਹਨ। ਕੇਂਦਰੀ ਜਾਚ ਏਜੰਸੀ (CBI) ਵੱਲੋਂ ਮੁੱਖ ਮੰਤਰੀ ਦੇ ਸਾਬਕਾ ਓ.ਐੱਸ.ਡੀ. ਰਾਜਬੀਰ ਸਿੰਘ ਘੁੰਮਣ ਅਤੇ ਉਨ੍ਹਾਂ ਦੇ ਨੇੜਲਿਆਂ ‘ਤੇ ਦਰਜ ਕੀਤੀ ਗਈ ਐੱਫ.ਆਈ.ਆਰ. ਵਿੱਚ ਇਨ੍ਹਾਂ ਦੋਵਾਂ ਭਰਾਵਾਂ ਦੇ ਨਾਂ ਸ਼ਾਮਲ ਹੋਣ ਤੋਂ ਬਾਅਦ ਇਹ ਮਾਮਲਾ ਬਹੁਤ ਗਰਮਾ ਗਿਆ ਹੈ।

ਈ.ਡੀ. ਛਾਪੇਮਾਰੀ ਨਾਲ ਚਰਚਾ ‘ਚ ਆਇਆ ਸੀ ਨਾਂ- ਇਨ੍ਹਾਂ ਦੋਵਾਂ ਭਰਾਵਾਂ ਦਾ ਨਾਂ ਸਭ ਤੋਂ ਪਹਿਲਾਂ ਉਸ ਵੇਲੇ ਵੱਡੇ ਪੱਧਰ ‘ਤੇ ਸਾਹਮਣੇ ਆਇਆ, ਜਦੋਂ ਈ.ਡੀ. (ਇਨਫੋਰਸਮੈਂਟ ਡਾਇਰੈਕਟੋਰੇਟ) ਨੇ ਖਰੜ ਦੇ ਵੈਸਟਰਨ ਟਾਵਰ ‘ਚ ਛਾਪੇਮਾਰੀ ਕੀਤੀ ਸੀ। ਉਸ ਦੌਰਾਨ ਇਮਾਰਤ ਦੀ ਨੌਵੀਂ ਮੰਜ਼ਿਲ ਤੋਂ ਹੇਠਾਂ ਸੁੱਟੇ ਗਏ ਨੋਟਾਂ ਨਾਲ ਭਰੇ ਬੈਗਾਂ ਦੀ ਘਟਨਾ ਨੇ ਪੂਰੇ ਪ੍ਰਸ਼ਾਸਨਿਕ ਹਲਕੇ ‘ਚ ਹਲਚਲ ਮਚਾ ਦਿੱਤੀ ਸੀ, ਜਿਸ ਤੋਂ ਬਾਅਦ ਇਸ ਮਾਮਲੇ ਦੀਆਂ ਤੰਦਾਂ ਖੁੱਲ੍ਹਣੀਆਂ ਸ਼ੁਰੂ ਹੋਈਆਂ।

ਸਰਕਾਰੀ ਗਲਿਆਰਿਆਂ ‘ਚ ਰਸੂਖ ਅਤੇ ਨੇੜਤਾ- ਨਿਤਿਨ ਗੋਹਲ ਦੀ ਪੜ੍ਹਾਈ ਇੰਜਨੀਅਰਿੰਗ ਖੇਤਰ ‘ਚ ਹੋਈ ਹੈ ਅਤੇ ਉਹ ਆਈ.ਟੀ. ਸੈਕਟਰ ਨਾਲ ਜੁੜਿਆ ਰਿਹਾ ਹੈ। ਉਸ ਨੇ ਇੱਕ ਵੈੱਬ ਸਲੂਸ਼ਨਜ਼ ਕੰਪਨੀ ਦੀ ਸਥਾਪਨਾ ਕੀਤੀ, ਜਿਸ ਨੂੰ ਪੰਜਾਬ ਸਰਕਾਰ ਦੇ ਕਈ ਡਿਜੀਟਲ ਪੋਰਟਲਾਂ ਅਤੇ ਐਪਲੀਕੇਸ਼ਨਾਂ ਦੀ ਟੈਸਟਿੰਗ ਦਾ ਕੰਮ ਮਿਲਿਆ ਹੋਇਆ ਸੀ। ਓ.ਐੱਸ.ਡੀ. ਰਾਜਬੀਰ ਸਿੰਘ ਘੁੰਮਣ ਨਾਲ ਪੁਰਾਣੀ ਪੜ੍ਹਾਈ ਦੌਰਾਨ ਜਮਾਤੀ ਹੋਣ ਦੇ ਨਾਤੇ ਉਸ ਦੀਆਂ ਨੇੜਲੀਆਂ ਤੰਦਾਂ ਬਣੀਆਂ।

ਨੌਕਰਸ਼ਾਹੀ ਅਤੇ ਸਿਆਸੀ ਗਲਿਆਰਿਆਂ ਵਿੱਚ ਉਨ੍ਹਾਂ ਦਾ ਪ੍ਰਭਾਵ ਇੰਨਾ ਜ਼ਿਆਦਾ ਸੀ ਕਿ ਕਈ ਅਧਿਕਾਰੀ ਉਨ੍ਹਾਂ ਨੂੰ ਸੱਤਾ ਦੇ ਕੇਂਦਰ ਦੇ ਬਹੁਤ ਨਜ਼ਦੀਕੀ ਸਮਝਦੇ ਸਨ। ਜਾਂਚ ਏਜੰਸੀਆਂ ਦੇ ਵੇਰਵਿਆਂ ਅਨੁਸਾਰ, ਤਾਇਨਾਤੀਆਂ ਅਤੇ ਅਹਿਮ ਫੈਸਲਿਆਂ ‘ਚ ਵੀ ਉਨ੍ਹਾਂ ਦੇ ਰਸੂਖ ਦੀ ਚਰਚਾ ਹੁੰਦੀ ਰਹੀ ਹੈ।

ਪਰਿਵਾਰਕ ਪਿਛੋਕੜ ਸਿਆਸੀ ਅਤੇ ਸਰਕਾਰੀ ਪ੍ਰਭਾਵ ਦੀਆਂ ਖ਼ਬਰਾਂ ਦੇ ਵਿਚਕਾਰ ਉਨ੍ਹਾਂ ਦਾ ਪਰਿਵਾਰਕ ਪਿਛੋਕੜ ਵਿਦਿਅਕ ਅਤੇ ਇੱਜ਼ਤਦਾਰ ਰਿਹਾ ਹੈ। ਉਨ੍ਹਾਂ ਦੇ ਪਿਤਾ ਪ੍ਰੋਫੈਸਰ ਅਤੇ ਮਾਤਾ ਕੈਮਿਸਟਰੀ ਦੇ ਲੈਕਚਰਾਰ ਰਹੇ ਹਨ। ਉਨ੍ਹਾਂ ਦੇ ਦਾਦਾ ਜੀ ਵੀ ਇੱਕ ਸਤਿਕਾਰਤ ਸ਼ਖਸੀਅਤ ਸਨ। ਸੀ.ਬੀ.ਆਈ. ਦਾ ਸ਼ਿਕੰਜਾ ਫ਼ਿਲਹਾਲ ਮਾਰਕਫੈੱਡ ਅਤੇ ਹੋਰ ਪ੍ਰਸ਼ਾਸਨਿਕ ਮਾਮਲਿਆਂ ਨਾਲ ਜੁੜੀਆਂ ਗੜਬੜੀਆਂ ਅਤੇ ਰਿਸ਼ਵਤਖੋਰੀ ਦੇ ਦੋਸ਼ਾਂ ਤਹਿਤ ਸੀ.ਬੀ.ਆਈ. ਵੱਲੋਂ ਕਾਨੂੰਨੀ ਸ਼ਿਕੰਜਾ ਕੱਸਿਆ ਗਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਜਾਂਚ ਏਜੰਸੀਆਂ ਵੱਲੋਂ ਦਸਤਾਵੇਜ਼ਾਂ ਤੇ ਵਿੱਤੀ ਲੈਣ-ਦੇਣ ਦੀ ਜਾਂਚ ਕੀਤੀ ਜਾ ਰਹੀ ਹੈ।

Related posts

ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਵਿੱਚ ਮੁੱਖ ਮਹਿਮਾਨ ਵਜੋਂ ਮਹਾ ਸ਼ਿਵਾਰਤੀ ਦੇ ਮੌਕੇ ਤੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਹਿਬ

On Punjab

ਠਾਕੁਰ ਹੱਤਿਆਕਾਂਡ: ਵਿਦਿਆਰਥੀਆਂ ਦਾ ਰੋਹ ਸਾਹਮਣ ਆਉਣ ਉਰਪੰਤ ਮੈਜੀਸਟਰੇਟ ਜਾਂਚ ਦੇ ਹੁਕਮ

On Punjab

ਮਾਵਾਂ-ਧੀਆਂ ਸਤਿਕਾਰ ਯੋਜਨਾ ਔਰਤਾਂ ਦੇ ਸਨਮਾਨ ਲਈ ਸਮਾਜਿਕ ਇਨਕਲਾਬ ਹੈ

On Punjab