ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਖਨੌਰੀ ਬਾਰਡਰ ਤੋਂ ਹਰਿਆਣਾ ਨੇ ਬੈਰੀਕੇਡ ਹਟਾ ਕੇ ਆਵਾਜਾਈ ਬਹਾਲ ਕੀਤੀ March 21, 2025317 ਪਾਤੜਾਂ- ਹਰਿਆਣਾ ਪੁਲੀਸ ਨੇ ਢਾਬੀ ਗੁੱਜਰਾਂ (ਖਨੌਰੀ) ਬਾਰਡਰ ‘ਤੇ ਦਿੱਲੀ ਵੱਲ ਵਧਦੇ ਕਿਸਾਨਾਂ ਨੂੰ ਰੋਕਣ ਲਈ ਕੰਕਰੀਟ ਦੇ ਬਣਾਏ ਬੈਰੀਕੇਡਾਂ ਨੂੰ ਬੁਲਡੋਜ਼ਰ ਨਾਲ ਹਟਾ ਕੇ ਆਵਾਜਾਈ ਬਹਾਲ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ 13 ਮਹੀਨੇ ਪਹਿਲਾਂ ਕਿਸਾਨਾਂ ਨੇ ਆਪਣੀਆਂ ਮੰਗਾਂ ਲਈ ਧਰਨਾ ਸ਼ੁਰੂ ਕੀਤਾ ਸੀ। ਬੁੱਧਵਾਰ ਦੇਰ ਰਾਤ ਪੰਜਾਬ ਪੁਲੀਸ ਨੇ ਧਰਨਾ ਸਥਾਨ ਤੋਂ ਕਿਸਾਨਾਂ ਨੂੰ ਹਿਰਾਸਤ ਵਿਚ ਲੈ ਕੇ ਮੋਰਚਾ ਉਠਾ ਦਿੱਤਾ ਸੀ। ਉਸ ਤੋਂ ਬਾਅਦ ਵੀਰਵਾਰ ਸਵੇਰ ਤੋਂ ਹਰਿਆਣਾ ਪੁਲੀਸ ਨੇ ਬਾਰਡਰ ‘ਤੇ ਲਾਏ ਬੈਰੀਕੇਡ ਹਟਾਉਣੇ ਸ਼ੁਰੂ ਕਰ ਦਿੱਤੇ ਸਨ ਅਤੇ ਅੱਜ ਮੁੱਖ ਮਾਰਗ ‘ਤੇ ਆਵਾਜਾਈ ਸ਼ੁਰੂ ਕਰਵਾ ਦਿੱਤੀ ਗਈ ਹੈ।