77.38 F
New York, US
August 3, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਕੇਂਦਰ ਸਰਕਾਰ ਨੇ ਲਗਾਈ ਲਾਰੈਂਸ ਆਫ ਪੰਜਾਬ ਵੈੱਬ ਸੀਰੀਜ਼ ਉੱਤੇ ਰੋਕ

ਚੰਡੀਗੜ੍ਹ- ਕੇਂਦਰ ਸਰਕਾਰ ਨੇ ਲਾਰੈਂਸ ਆਫ ਪੰਜਾਬ ਵੈੱਬ ਸੀਰੀਜ਼ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦੀ ਗੱਲ ਦੀ ਜਾਣਕਾਰੀ ਅੱਜ ਕੇਂਦਰੀ ਸੂਚਨਾ ਮੰਤਰਾਲੇ ਨੇ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਸਾਂਝੀ ਕੀਤੀ ਹੈ। ਦਰਅਸਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਜੀਵਨ ‘ਤੇ ਆਧਾਰਿਤ ਇਸ ਸੀਰੀਜ਼ ਦੀ ਰਿਲੀਜ਼ ‘ਤੇ ਪਾਬੰਦੀ ਲਗਾਉਣ ਦੀ ਮੰਗ ਨੂੰ ਲੈ ਕੇ ਹਾਈ ਕੋਰਟ ਵਿੱਚ ਇੱਕ ਜਨਹਿਤ ਪਟੀਸ਼ਨ ਦਾਖਲ ਕੀਤੀ ਸੀ। ਪਟੀਸ਼ਨ ‘ਤੇ ਸੁਣਵਾਈ ਦੌਰਾਨ ਕੇਂਦਰ ਸਰਕਾਰ ਨੇ ਲਾਰੈਂਸ ਆਫ ਪੰਜਾਬ ‘ਤੇ ਪਾਬੰਦੀ ਵਾਲਾ ਪੱਤਰ ਸਾਂਝਾ ਕੀਤਾ ਹੈ।

ਉੱਥੇ ਹੀ ਬੀਤੇ ਦਿਨ ਪੰਜਾਬ ਪੁਲੀਸ ਨੇ ਵੀ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਇਸ ਵੈੱਬ ਸੀਰੀਜ਼ ਉੱਤੇ ਪਾਬੰਦੀ ਲਗਾਏ ਜਾਣ ਦੀ ਮੰਗ ਕੀਤੀ ਸੀ। ਸਾਈਬਰ ਕ੍ਰਾਈਮ ਦੇ ਸਪੈਸ਼ਲ ਡੀਜੀਪੀ ਨੇ ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਨੂੰ ਚਿੱਠੀ ਲਿਖ ਕੇ ਕਿਹਾ ਸੀ ਕਿ ਇਸ ਵੈੱਬ ਸੀਰੀਜ਼ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜ਼ਿੰਦਗੀ ਅਤੇ ਸਿੱਧੂ ਮੂਸੇਵਾਲਾ ਦੇ ਕਤਲ ਵਰਗੀਆਂ ਅਪਰਾਧਿਕ ਵਾਰਦਾਤਾਂ ਨੂੰ ਦਿਖਾਇਆ ਜਾਣਾ ਹੈ। ਇਸ ਸੀਰੀਜ਼ ਵਿੱਚ ਇਹ ਵੀ ਦਿਖਾਇਆ ਜਾਵੇਗਾ ਕਿ ਕਿਵੇਂ ਉਹ (ਲਾਰੈਂਸ) ਇੱਕ ਵਿਦਿਆਰਥੀ ਆਗੂ ਤੋਂ ਅਪਰਾਧ ਦੀ ਦੁਨੀਆ ਦੇ ਸਿਖਰ ਤੱਕ ਪਹੁੰਚਿਆ। ਪੱਤਰ ’ਚ ਕਿਹਾ ਗਿਆ ਸੀ ਕਿ ਇਸ ਵੈੱਬ ਸੀਰੀਜ਼ ਨੂੰ ਲੈ ਕੇ ਸਮਾਜ ਦੇ ਵੱਖ-ਵੱਖ ਵਰਗਾਂ ‘ਚ ਤਿੱਖਾ ਪ੍ਰਤੀਕਰਮ ਹੈ ਅਤੇ ਵੈੱਬ ਸੀਰੀਜ਼ ’ਚ ਅਪਰਾਧ ਨੂੰ ਵਡਿਆਇਆ ਗਿਆ ਹੈ, ਜਿਸ ਦਾ ਨੌਜਵਾਨਾਂ ’ਤੇ ਮਾੜਾ ਅਸਰ ਪਵੇਗਾ।ਚੇਤੇ ਰਹੇ ਕਿ ਓ ਟੀ ਟੀ ਪਲੇਟਫ਼ਾਰਮ ਜ਼ੀ ਫਾਈਵ (ZEE5) ’ਤੇ 27 ਅਪਰੈਲ ਨੂੰ ‘ਲਾਰੈਂਸ ਆਫ਼ ਪੰਜਾਬ’ ਵੈੱਬ ਸੀਰੀਜ਼ ਰਿਲੀਜ਼ ਹੋਣ ਵਾਲੀ ਸੀ।

Related posts

ਭਾਰਤੀ ਅਮਰੀਕੀਆਂ ਨੇ ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦੀ ਦੂਜੀ ਵਰ੍ਹੇਗੰਢ ‘ਤੇ ਮਨਾਇਆ ਜਸ਼ਨ

On Punjab

ਅਮਰੀਕਾ, ਈਯੂ ਖ਼ਿਲਾਫ਼ ਚੀਨ ਤੇ ਰੂਸ ਨੇ ਦਿਖਾਈ ਇਕਜੁੱਟਤਾ, ਕਿਹਾ – ਅੰਦਰੂਨੀ ਮਾਮਲਿਆਂ ‘ਚ ਦਖਲ ਸਵੀਕਾਰ ਨਹੀਂ

On Punjab

ਵਿਰੋਧ ਦੇ ਬਾਵਜੂਦ ਰਾਜ ਸਭਾ ‘ਚ ਤੀਜਾ ਖੇਤੀ ਬਿੱਲ ਵੀ ਪਾਸ, ਇਹ ਜਿਣਸਾਂ ਜ਼ਰੂਰੀ ਵਸਤਾਂ ਦੀ ਸੂਚੀ ‘ਚੋਂ ਹਟਣਗੀਆਂ

On Punjab