77.86 F
New York, US
June 18, 2026
PreetNama
ਸਮਾਜ/Social

ਕਿਊਬਾ ‘ਚ 7.7 ਤੀਬਰਤਾ ਦਾ ਭੂਚਾਲ, ਸੁਨਾਮੀ ਦਾ ਅਲਰਟ ਜਾਰੀ

Jamaica earthquake: ਜਮੈਕਾ ਅਤੇ ਪੂਰਬੀ ਕਿਊਬਾ ਦੇ ਵਿਚਕਾਰ ਪੈਂਦੇ ਕੈਰੇਬੀਅਨ ਸਾਗਰ ਵਿੱਚ ਮੰਗਲਵਾਰ ਨੂੰ 7.7 ਤੀਬਰਤਾ ਦਾ ਇੱਕ ਸ਼ਕਤੀਸ਼ਾਲੀ ਭੁਚਾਲ ਆਇਆ । ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਰਾਤ ਨੂੰ ਆਏ ਭੂਚਾਲ ਨੇ ਮੈਕਸੀਕੋ ਤੋਂ ਫਲੋਰਿਡਾ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਨੂੰ ਹਿਲਾ ਕੇ ਰੱਖ ਦਿੱਤਾ ਸੀ । ਫਿਲਹਾਲ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ ਹੈ ।

ਯੂਐਸ ਭੂ-ਵਿਗਿਆਨਕ ਸਰਵੇਖਣ ਅਨੁਸਾਰ ਭੂਚਾਲ ਮੌਂਟੇਗੋ ਬੇ ਅਤੇ ਜਮੈਕਾ ਦੇ ਉੱਤਰ ਪੱਛਮ ਵਿੱਚ 140 ਕਿਲੋਮੀਟਰ, ਅਤੇ ਕਿਊਬਾ ਦੇ ਨਾਈਕੈਰੋ ਦੇ 140 ਕਿਲੋਮੀਟਰ ਪੱਛਮ-ਦੱਖਣ ਵਿੱਚ ਕੇਂਦਰਿਤ ਸੀ । ਇਸ ਭੂਚਾਲ ਦੀ ਡੂੰਘਾਈ ਸਤ੍ਹਾ ਤੋਂ 10 ਕਿਲੋਮੀਟਰ ਹੇਠਾਂ ਸੀ । ਭੂਚਾਲ ਤੋਂ ਬਾਅਦ ਯੂਐਸ ਦੇ ਵਿਗਿਆਨੀਆਂ ਨੇ ਕਿਊਬਾ ਅਤੇ ਜਮੈਕਾ ਦੇ ਤੱਟਵਰਤੀ ਇਲਾਕਿਆਂ ਵਿੱਚ ਇੱਕ ਖਤਰਨਾਕ ਸੁਨਾਮੀ ਦਾ ਵੀ ਖਦਸ਼ਾ ਜਤਾਇਆ ਹੈ ।

ਦੱਸ ਦੇਈਏ ਕਿ ਭੂਚਾਲ ਦੌਰਾਨ ਲੋਕ ਸੜਕ ਦੇ ਘਰਾਂ ਤੋਂ ਬਾਹਰ ਆ ਗਏ । ਭੁਚਾਲ ਤੋਂ ਬਾਅਦ ਕਈ ਲੋਕਾਂ ਨੇ ਵੀਡੀਓ ਸੋਸ਼ਲ ਮੀਡੀਆ ‘ਤੇ ਭੂਚਾਲ ਦੀ ਵੀਡੀਓ ਸਾਂਝੀ ਕੀਤੀ । ਮਿਲੀ ਜਾਣਕਾਰੀ ਅਨੁਸਾਰ ਕਿਊਬਾ ਵਿੱਚ ਭੂਚਾਲ ਆਉਣ ਤੋਂ ਥੋੜ੍ਹੀ ਦੇਰ ਬਾਅਦ ਕੇਯਮਾਨ ਆਈਲੈਂਡ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿੱਥੇ ਭੂਚਾਲ ਦੀ ਤੀਬਰਤਾ 6.1 ਮਾਪੀ ਗਈ ।

Related posts

ਕਦੇ ਕਦੇ ਮੇਰਾ ਦਿਲ ਕਰਦਾ

Pritpal Kaur

25 ਤੇ 26 ਦਸੰਬਰ ਨੂੰ ਮਨਾਇਆ ਜਾਵੇਗਾ ‘ਵੀਰ ਬਾਲ ਦਿਵਸ’- ਮਹਾਰਾਸ਼ਟਰ ਦੇ ਸੈਰ ਸਪਾਟਾ ਮੰਤਰੀ ਮੰਗਲ ਪ੍ਰਭਾਤ ਲੋਢਾ

On Punjab

ਕੇਰਲ ਵਿੱਚ ਕਾਂਗਰਸ ਤੁਸ਼ਟੀਕਰਨ ਦੀ ਰਾਜਨੀਤੀ ਕਰ ਰਹੀ ਹੈ

On Punjab