82.02 F
New York, US
June 20, 2026
PreetNama
ਖਾਸ-ਖਬਰਾਂ/Important News

ਕਾਬੁਲ ‘ਚ ਕਾਰ ਧਮਾਕਾ, 7 ਦੀ ਮੌਤ, 7 ਜ਼ਖਮੀ

ਕਾਬੁਲ: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਜ਼ਬਰਦਸਤ ਧਮਾਕਾ ਹੋਇਆ। ਪੁਲਿਸ ਡਿਸਟਿਕ-15 ਦੇ ਕਸਾਬਾ ਖੇਤਰ ‘ਚ ਕਾਰ ਧਮਾਕੇ ‘ਚ 7 ਲੋਕਾਂ ਦੀ ਮੌਤ ਹੋ ਗਈ ਤੇ 7 ਤੋਂ ਵੱਧ ਲੋਕ ਜ਼ਖਮੀ ਹੋ ਗਏ। ਗ੍ਰਹਿ ਮੰਤਰਾਲੇ ਦੇ ਬੁਲਾਰੇ ਨਸਰਤ ਰਹੀਮੀ ਨੇ ਕਿਹਾ ਕਿ ਇਸ ਬਾਰੇ ਅਜੇ ਜਾਣਕਾਰੀ ਨਹੀਂ ਮਿਲ ਸਕੀ। ਫਿਲਹਾਲ ਕਿਸੇ ਵੀ ਸੰਗਠਨ ਨੇ ਇਸ ਦੀ ਜ਼ਿੰਮੇਵਾਰੀ ਨਹੀਂ ਲਈ।
ਪੁਲਿਸ ਮੁਤਾਬਕ ਇਹ ਧਮਾਕਾ ਕਾਬੁਲ ਸ਼ਹਿਰ ਦੇ ਪੀਡੀ-15 ਦੇ ਕਸਾਬਾ ਖੇਤਰ ‘ਚ ਸਥਾਨਕ ਸਮੇਂ ਅਨੁਸਾਰ ਸਵੇਰੇ 7:15 ਵਜੇ ਹੋਇਆ। ਇਸ ਧਮਾਕੇ ‘ਚ ਖੇਤਰ ਦੇ ਕਈ ਵਾਹਨਾਂ ਨੂੰ ਨੁਕਸਾਨ ਹੋਇਆ। ਇੱਕ ਚਸ਼ਮਦੀਦ ਨੇ ਦੱਸਿਆ ਕਿ ਧਮਾਕਾ ਬਹੁਤ ਜ਼ਬਰਦਸਤ ਸੀ। ਬਹੁਤ ਸਾਰੇ ਲੋਕ ਮਰ ਚੁੱਕੇ ਹਨ, ਪੀੜਤ ਲੋਕਾਂ ਨੂੰ ਐਂਬੂਲੈਂਸ ਰਾਹੀਂ ਲਿਜਾਇਆ ਗਿਆ ਹੈ।

Related posts

ਮਸਲੇ ਹੱਲ ਨਾ ਹੋਣ ’ਤੇ ਪੈਪਸੀਕੋ ਵਰਕਰਜ਼ ਯੂਨੀਅਨ ਵੱਲੋਂ ਪ੍ਰਦਰਸ਼ਨ

On Punjab

ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਪੁੱਤਰ ਨੂੰ ਯਾਦ ਕਰਦਿਆਂ ਪਾਈ ਭਾਵੁਕ ਪੋਸਟ, ਪੜ੍ਹ ਕੇ ਹਰ ਕਿਸੇ ਦਾ ਵਲੂੰਧਰਿਆ ਜਾਂਦੈ ਸੀਨਾ

On Punjab

ਵਫ਼ਾਦਾਰੀ ਦੀ ਮਿਸਾਲ: ਹਿਮਾਚਲ ‘ਚ ਮਾਲਕ ਦੀ ਲਾਸ਼ ਕੋਲ 3 ਦਿਨ ਬਰਫ਼ ‘ਚ ਬੈਠਾ ਰਿਹਾ ਕੁੱਤਾ, ਦੇਖਣ ਵਾਲਿਆਂ ਦੇ ਨਿਕਲੇ ਹੰਝੂ

On Punjab