73.54 F
New York, US
September 14, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਕਰਜ਼ੇ ਦੀ ਪੰਡ: ਦੇਸ਼ ਚੋਂ ਪੰਜਾਬ 12ਵੇਂ ਨੰਬਰ ’ਤੇ, ਤਾਮਿਲਨਾਡੂ ਦੀ ਕਰਜ਼ਾ ਚੁੱਕਣ ’ਚ ਝੰਡੀ

ਚੰਡੀਗੜ੍ਹ-  ਚੰਡੀਗੜ੍ਹ ਪੁਲੀਸ ਨੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੇ ਆਗੂ ਮਨਪ੍ਰੀਤ ਸਿੰਘ ਇਆਲੀ ਅਤੇ 14 ਹੋਰਨਾਂ ਵਿਰੁੱਧ ਪੁਲੀਸ ਨਾਲ ਝੜਪ ਕਰਨ ਦੇ ਮਾਮਲੇ ਵਿੱਚ ਐੱਫ ਆਈ ਆਰ ਦਰਜ ਕਰ ਕੀਤੀ ਹੈ। ਦਾਖਾ ਤੋਂ ਅਕਾਲੀ ਦਲ ਦੀ ਟਿਕਟ ਉੱਤੇ ਵਿਧਾਇਕ ਇਆਲੀ ਤੋਂ ਇਲਾਵਾ, ਪੁਲੀਸ ਨੇ ਐੱਫ ਆਈ ਆਰ ਵਿੱਚ 14 ਹੋਰਾਂ ਦੇ ਨਾਮ ਦਰਜ ਕੀਤੇ ਹਨ, ਜਿਨ੍ਹਾਂ ਵਿੱਚ ਸਤਿੰਦਰਜੀਤ ਸਿੰਘ ਗਿੱਲ, ਕਾਬਲ ਸਿੰਘ ਭੁੱਲਰ, ਪਰਮਜੀਤ ਸਿੰਘ ਜੋਹਲ, ਚਮਕੌਰ ਸਿੰਘ ਧੁੰਨ ਅਤੇ ਇਮਾਨ ਸਿੰਘ ਖਾਰਾ ਸ਼ਾਮਲ ਹਨ।

ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਸਮਰਥਕਾਂ ਨੇ ਜੇਲ੍ਹ ਵਿੱਚ ਬੰਦ ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ (ਸਿੱਖ ਕੈਦੀਆਂ) ਦੀ ਰਿਹਾਈ ਦੀ ਮੰਗ ਨੂੰ ਲੈ ਕੇ ਮਾਰਚ ਕੱਢਿਆ ਸੀ। ਚੰਡੀਗੜ੍ਹ ਸਥਿਤ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਵੱਲ ਜਾਂਦੇ ਸਮੇਂ ਪੁਲੀਸ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਚੰਡੀਗੜ੍ਹ-ਮੁਹਾਲੀ ਸਰਹੱਦ ‘ਤੇ ਪੁਲੀਸ ਬੈਰੀਕੇਡ ਤੋੜਨ ਤੋਂ ਬਾਅਦ ਪਾਰਟੀ ਵਰਕਰਾਂ ਨੂੰ ਖਦੇੜਨ ਲਈ ਪਾਣੀ ਦੀਆਂ ਬੌਛਾੜਾਂ (ਵਾਟਰ ਕੈਨਨ) ਦੀ ਵਰਤੋਂ ਕੀਤੀ। ਪੁਲੀਸ ਨੇ ਕਿਹਾ ਕਿ ਝੜਪ ਦੌਰਾਨ ਕਈ ਅਧਿਕਾਰੀ ਜ਼ਖ਼ਮੀ ਹੋਏ ਹਨ।

ਐੱਫ ਆਈ ਆਰ ਦੇ ਅਨੁਸਾਰ, ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਵਾਰ-ਵਾਰ ਸੂਚਿਤ ਕੀਤਾ ਸੀ ਕਿ ਬੀ ਐੱਨ ਐੱਸ ਐੱਸ ਦੀ ਧਾਰਾ 163 ਤਹਿਤ ਪਾਬੰਦੀਸ਼ੁਦਾ ਹੁਕਮ ਲਾਗੂ ਹਨ ਅਤੇ ਉਨ੍ਹਾਂ ਨੂੰ ਸਲਾਹ ਦਿੱਤੀ ਸੀ ਕਿ ਉਹ ਪ੍ਰਵਾਨਗੀ ਲੈ ਕੇ ਆਪਣਾ ਪ੍ਰਦਰਸ਼ਨ ਸੈਕਟਰ 25 ਦੇ ਨਿਰਧਾਰਤ ਰੈਲੀ ਗਰਾਊਂਡ ਵਿੱਚ ਤਬਦੀਲ ਕਰਨ। ਐੱਫ ਆਈ ਆਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੁਝ ਪਾਰਟੀ ਆਗੂਆਂ ਵੱਲੋਂ ਸਮਰਥਕਾਂ ਨੂੰ ਬੈਰੀਕੇਡ ਤੋੜ ਕੇ ਅੱਗੇ ਵਧਣ ਦੀ ਹਦਾਇਤ ਦੇਣ ਤੋਂ ਬਾਅਦ, ਤਲਵਾਰਾਂ ਅਤੇ ਹੋਰ ਰਵਾਇਤੀ ਹਥਿਆਰਾਂ ਨਾਲ ਲੈਸ ਪ੍ਰਦਰਸ਼ਨਕਾਰੀਆਂ ਨੇ ਕਥਿਤ ਤੌਰ ‘ਤੇ ਪੁਲੀਸ ਬੈਰੀਕੇਡਾਂ ਵੱਲ ਧਾਵਾ ਬੋਲ ਦਿੱਤਾ। ਇਸ ਤੋਂ ਇਲਾਵਾ ਕੁਝ ਪ੍ਰਦਰਸ਼ਨਕਾਰੀਆਂ ਨੇ ਪਾਣੀ ਦੀ ਬੌਛਾੜ ਵਾਲੇ ਵਾਹਨ (ਵਾਟਰ ਕੈਨਨ) ‘ਤੇ ਚੜ੍ਹ ਕੇ ਇਸ ਦੀ ਨਲਕੀ (ਨੋਜ਼ਲ) ਨੂੰ ਨੁਕਸਾਨ ਪਹੁੰਚਾਇਆ। ਐੱਫ ਆਈ ਆਰ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਨੇ ਵਾਹਨ ਦੇ ਡਰਾਈਵਰ ਨਾਲ ਵੀ ਕੁੱਟਮਾਰ ਕੀਤੀ। ਪੁਲੀਸ ਨੇ ਬੀ ਐੱਨ ਐੱਸ ਦੀ ਧਾਰਾ 121 (1), 132 ਅਤੇ 223 ਤਹਿਤ ਕੇਸ ਦਰਜ ਕੀਤਾ ਹੈ।

Related posts

ਮੋਦੀ ਸਰਕਾਰ ਦਾ ਵੱਡਾ ਫੈਸਲਾ, ਐਸਜੀਪੀ ਸੁਰੱਖਿਆ ‘ਚ ਤਬਦੀਲੀ

On Punjab

Punjab Congress Crisis: ਪੰਜਾਬ ਕਾਂਗਰਸ ‘ਚ ਖ਼ਤਮ ਨਹੀਂ ਹੋ ਰਿਹਾ ਕਲੇਸ਼, ਆਗੂਆਂ ਨਾਲ ਮਿਲ ਰਹੇ ਹਨ ਰਾਹੁਲ ਗਾਂਧੀਪੰਜਾਬ ਕਾਂਗਰਸ ‘ਚ ਜਾਰੀ ਸੰਕਟ ਦਾ ਹੱਲ ਕੱਢਣ ਲਈ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਆਪਣੀ ਕੋਸ਼ਿਸ਼ਾਂ ਨੂੰ ਤੇਜ਼ ਕਰ ਦਿੱਤਾ ਹੈ। ਰਾਹੁਲ ਲਗਾਤਾਰ ਆਪਣੇ ਰਿਹਾਇਸ਼ ‘ਤੇ ਪੰਜਾਬ ਕਾਂਗਰਸ ਦੇ ਵਿਧਾਇਕਾਂ, ਸੰਸਦ ਮੈਂਬਰਾਂ ਤੇ ਮੁਖੀ ਆਗੂਆਂ ਨੂੰ ਮਿਲ ਰਹੇ ਹਨ। ਪੰਜਾਬ ‘ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਅਜਿਹੇ ‘ਚ ਕਾਂਗਰਸ ਜਲਦ ਤੋਂ ਜਲਦ ਇਸ ਦਾ ਹੱਲ ਚਾਹੁੰਦੀ ਹੈ।

On Punjab

ਅਜੇ ਹੋਰ ਵੀ ਸੌਦਾ ਸਾਧ ਦੀਆਂ ਕਈ ਕਾਲੀਆਂ ਕਰਤੂਤਾਂ ਦਾ ਹੋਵੇਗਾ ਪਰਦਾਫਾਸ਼: ਫੈਡਰੇਸ਼ਨ ਮਹਿਤਾ

Pritpal Kaur