53.15 F
New York, US
October 21, 2026
PreetNama
ਖਾਸ-ਖਬਰਾਂ/Important News

ਓਮ ਬਿਰਲਾ ਬਣੇ ਲੋਕ ਸਭਾ ਸਪੀਕਰ, ਸਾਰੀਆਂ ਪਾਰਟੀਆਂ ਦੀ ਮਿਲੀ ਹਮਾਇਤ

ਨਵੀਂ ਦਿੱਲੀ: ਬੀਜੇਪੀ ਦੇ ਸੀਨੀਅਰ ਨੇਤਾ ਤੇ ਰਾਜਸਤਾਨ ਦੇ ਕੋਟਾ ਤੋਂ ਸੰਸਦ ਮੈਂਬਰ ਓਮ ਬਿਰਲਾ ਨੂੰ ਅੱਜ ਸਭ ਦੀ ਹਮਾਇਤ ਮਿਲਣ ਤੋਂ ਬਾਅਦ ਲੋਕ ਸਭਾ ਸਪੀਕਰ ਚੁਣਿਆ ਗਿਆ। ਲੋਕ ਸਭਾ ‘ਚ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਓਮ ਬਿਰਲਾ ਦੇ ਨਾਂ ਦਾ ਪ੍ਰਸਤਾਵ ਰੱਖਿਆ। ਬਾਅਦ ‘ਚ ਸਭ ਨੇ ਉਨ੍ਹਾਂ ਦੇ ਨਾਂ ਦਾ ਸਮਰੱਥਨ ਕੀਤਾ ਤੇ ਫੇਰ ਕਾਰਜਕਾਰੀ ਪ੍ਰਧਾਨ ਵਿਰੇਂਦਰ ਕੁਮਾਰ ਨੇ ਬਿਰਲਾ ਨੂੰ ਸਪੀਕਰ ਐਲਾਨ ਦਿੱਤਾ।

ਮਮਤਾ ਦੀ ਪਾਰਟੀ ਟੀਐਮਸੀ, ਬੀਜੇਡੀ ਤੇ ਡੀਐਮਕੇ ਸਮੇਤ ਸਾਰੇ ਦਲਾਂ ਨੇ ਬਿਰਲਾ ਦੇ ਨਾਂ ‘ਤੇ ਸਹਿਮਤੀ ਜਤਾਈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ, “ਸਭ ਲਈ ਮਾਣ ਦੀ ਗੱਲ ਹੈ ਕਿ ਸਪੀਕਰ ਅਹੁਦੇ ‘ਤੇ ਅੱਜ ਅਸੀਂ ਅਜਿਹੇ ਵਿਅਕਤੀ ਨੂੰ ਬੈਠਾ ਰਹੇ ਹਾਂ ਜਿਨ੍ਹਾਂ ਨੇ ਬਿਨਾ ਕਿਸੇ ਰੁਕਾਵਟ ਦੇ ਸਮਾਜ ਦੇ ਕਿਸੇ ਨਾ ਕਿਸੇ ਕੰਮ ‘ਚ ਹਿੱਸਾ ਪਾਇਆ ਹੈ।”

ਮੋਦੀ ਨੇ ਕਿਹਾ, “ਜਦੋਂ ਗੁਜਰਾਤ ‘ਚ ਭੁਚਾਲ ਆਇਆ ਤਾਂ ਉਹ ਲੰਬੇ ਸਮੇਂ ਤਕ ਕੱਛ ‘ਚ ਰਹੇ, ਆਪਣੇ ਲੋਕਾਂ ਨਾਲ ਉਨ੍ਹਾਂ ਨੇ ਪੀੜਤਾਂ ਦੀ ਸੇਵਾ ਦਾ ਕੰਮ ਕੀਤਾ। ਜਦੋਂ ਕੇਦਾਰਨਾਥ ‘ਚ ਹਾਦਸਾ ਹੋਇਆ ਬਿਰਲਾ ਨੇ ਆਪਣੀ ਟੋਲੀ ਨਾਲ ਉੱਥੇ ਵੀ ਲੋਕਾਂ ਦੀ ਸੇਵਾ ਲਈ ਕੰਮ ਕੀਤਾ।” ਪੀਐਮ ਮੋਦੀ ਨੇ ਕਿਹਾ, “ਬਿਰਲਾ ਨੇ ਇੱਕ ਸੰਕਲਪ ਲਿਆ ਸੀ ਕਿ ਕੋਟਾ ‘ਚ ਕੋਈ ਭੁਖਾ ਨਹੀਂ ਹੋਵੇਗਾ ਤੇ ਉਹ ਇੱਕ ਪ੍ਰਸਾਦਮ ਨਾਂ ਦੀ ਯੋਜਨਾ ਚਲਾਉਂਦੇ ਹਨ ਜੋ ਅੱਜ ਵੀ ਚਲ ਰਹੀ ਹੈ।”

Related posts

ਪਾਕਿਸਤਾਨ ਦੀ ਕੱਟੜ ਮਾਨਸਿਕਤਾ ਨਹੀਂ ਬਦਲ ਸਕਦਾ ਭਾਰਤ: ਜੈਸ਼ੰਕਰ

On Punjab

ਕਿਸਾਨ ਯੂਨੀਅਨਾਂ ਵੱਲੋਂ ਕਣਕ ਦੀ ਖਰੀਦ ਵਿੱਚ ਦੇਰੀ ਵਿਰੁੱਧ ਪ੍ਰਦਰਸ਼ਨ ਦੀ ਚਿਤਾਵਨੀ

On Punjab

CISF ਮਹਿਲਾ ਬਟਾਲੀਅਨ ਇਨ੍ਹਾਂ ਥਾਵਾਂ ਦੀ ਕਰਨਗੀਆਂ ਸੁਰੱਖਿਆ, ਰੱਖਣੀਆਂ ਤਿੱਖੀ ਨਜ਼ਰ

On Punjab