87.03 F
New York, US
June 14, 2026
PreetNama
ਖਬਰਾਂ/Newsਖਾਸ-ਖਬਰਾਂ/Important News

ਇਮਰਾਨ ਖ਼ਾਨ ਨੇ ਬਣਾਇਆ ਰਿਕਾਰਡ, ਹੁਣ ਤਕ ਚੁੱਕਿਆ ਖਰਬਾਂ ਦਾ ਕਰਜ਼

ਨਵੀਂ ਦਿੱਲੀ: ਆਰਥਿਕ ਮੰਦੀ ਦੀ ਕਗਾਰ ‘ਤੇ ਖੜ੍ਹੇ ਪਾਕਿਸਤਾਨ ‘ਚ ਸੱਤਾਧਾਰੀ ਇਮਰਾਨ ਸਰਕਾਰ ਨੇ ਆਪਣੇ ਇੱਕ ਸਾਲ ਦੇ ਕਾਰਜਕਾਲ ‘ਚ ਰਿਕਾਰਡ ਕਰਜ਼ਾ ਲਿਆ ਹੈ। ਸਰਕਾਰੀ ਅੰਕੜਿਆਂ ਮੁਤਾਬਕ ਸਰਕਾਰ ਦੇ ਇੱਕ ਸਾਲ ਦੇ ਕਾਰਜਕਾਲ ‘ਚ ਦੇਸ਼ ਦੇ ਕੁੱਲ ਕਰਜ਼ ‘ਚ 7509 ਅਰਬ ਰੁਪਏ (ਪਾਕਿਸਤਾਨੀ) ਦਾ ਵਾਧਾ ਹੋਇਆ ਹੈ। ਪਾਕਿਸਤਾਨੀ ਮੀਡੀਆ ‘ਚ ਛਪੀ ਰਿਪੋਰਟ ਮੁਤਾਬਕ ਕਰਜ਼ ਦੇ ਇਹ ਅੰਕੜੇ ਸਟੇਟ ਬੈਂਕ ਆਫ਼ ਪਾਕਿਸਤਾਨ ਨੇ ਪ੍ਰਧਾਨ ਮੰਤਰੀ ਦਫਤਰ ਨੂੰ ਭੇਜੇ ਹਨ।

ਸੂਤਰਾਂ ਮੁਤਾਬਕ ਅਗਸਤ 2018 ਤੋਂ ਅਗਸਤ 2019 ‘ਚ ਵਿਦੇਸ਼ ਤੋਂ 2804 ਅਰਬ ਰੁਪਏ ਦਾ ਤੇ ਘਰੇਲੂ ਸ੍ਰੋਤਾਂ ਤੋਂ 4705 ਅਰਬ ਰੁਪਏ ਦਾ ਕਰਜ਼ ਲਿਆ ਗਿਆ। ਸੂਤਰਾਂ ਨੇ ਦੱਸਿਆ ਕਿ ਸਟੇਟ ਬੈਂਕ ਦੇ ਅੰਕੜਿਆਂ ਮੁਤਾਬਕ, ਮੌਜੂਦਾ ਵਿੱਤੀ ਸਾਲ ਦੇ ਪਹਿਲੇ ਦੋ ਮਹੀਨਿਆਂ ‘ਚ ਪਾਕਿਸਤਾਨ ਦੇ ਜਨਤਕ ਕਰਜ਼ ‘ਚ 1.43 ਫੀਸਦ ਦਾ ਇਜ਼ਾਫਾ ਹੋਇਆ ਹੈ। ਸੰਘੀ ਸਰਕਾਰ ਦਾ ਇਹ ਕਰਜ਼ਾ ਵਧਕੇ 32,240 ਕਰੋੜ ਰੁਪਏ ਹੋ ਗਿਆ ਹੈ। ਅਗਸਤ 2018 ‘ਚ ਇਹ ਕਰਜ਼ 24,732 ਅਰਬ ਰੁਪਏ ਸੀ।

ਮੀਡੀਆ ਰਿਪੋਰਟ ‘ਚ ਅੰਕੜਿਆਂ ਨੇ ਦੱਸਿਆ ਕਿ ਮੌਜੂਦਾ ਵਿੱਤੀ ਸਾਲ ਦੇ ਪਹਿਲੇ ਤਿੰਨ ਮਹੀਨੇ ‘ਚ ਸਰਕਾਰ ਦਾ ਕਰਜ਼ 960 ਅਰਬ ਰੁਪਏ ਦਾ ਹੋ ਗਿਆ ਜੋ ਇੱਕ ਟ੍ਰਿਲੀਅਨ ਰੁਪਏ ਦੇ ਟੀਚੇ ਤੋਂ ਘੱਟ ਹੈ।

Related posts

ਅਮਿਤਾਭ ਬੱਚਨ ਵੱਲੋਂ ਐਕਸ ’ਤੇ ‘ਆਪ੍ਰੇਸ਼ਨ ਸਿੰਦੂਰ’ ਦੀ ਸ਼ਲਾਘਾ, ਕਿਹਾ ਪਹਿਲਗਾਮ ਹਮਲੇ ਨੂੰ ਨਹੀਂ ਭੁੱਲ ਸਕਦੇ

On Punjab

ਚੀਨੀ ਦੂਤਘਰ ‘ਤੇ ਹਮਲੇ ‘ਚ ਇੰਟਰਪੋਲ ਦੀ ਮਦਦ ਲਵੇਗਾ ਪਾਕਿਸਤਾਨ

On Punjab

ਮਹਾਦੋਸ਼ ਦੇ ਚੱਕਰਵਿਊ ’ਚ ਫਿਰ ਫਸੇ ਟਰੰਪ : ਦੋਸ਼ਾਂ ਦਾ ਖ਼ਰੜਾ ਤਿਆਰ, ਬੁੱਧਵਾਰ ਨੂੰ ਹੋਵੋਗੀ ਵੋਟਿੰਗ, ਸਦਮੇ ’ਚ ਰਿਪਬਲਿਕਨ

On Punjab