68.56 F
New York, US
June 18, 2026
PreetNama
ਖੇਡ-ਜਗਤ/Sports News

ਆਬੂਧਾਬੀ ਓਪਨ ਟੈਨਿਸ : ਆਰਿਅਨਾ ਸਬਾਲੇਂਕਾ ਨੇ ਲਗਾਤਾਰ ਤੀਜਾ ਖ਼ਿਤਾਬ ਜਿੱਤਿਆ

ਬੇਲਾਰੂਸ ਦੀ ਚੌਥਾ ਦਰਜਾ ਹਾਸਲ ਆਰਿਅਨਾ ਸਬਾਲੇਂਕਾ ਨੇ ਬੁੱਧਵਾਰ ਨੂੰ ਇੱਥੇ ਆਬੂਧਾਬੀ ਓਪਨ ਟੈਨਿਸ ਫਾਈਨਲ ਵਿਚ ਵੇਰੋਨਿਕਾ ਕੁਦੇਰਮੇਤੋਵਾ ਨੂੰ 6-2, 6-2 ਨਾਲ ਹਰਾ ਕੇ ਲਗਾਤਾਰ ਤੀਜਾ ਟੂਰ ਖ਼ਿਤਾਬ ਆਪਣੇ ਨਾਂ ਕੀਤਾ। ਨਾਲ ਹੀ ਉਨ੍ਹਾਂ ਨੇ ਲਗਾਤਾਰ 15ਵੇਂ ਮੈਚ ਵਿਚ ਜਿੱਤ ਵੀ ਦਰਜ ਕੀਤੀ। ਸਬਾਲੇਂਕਾ ਨੇ ਪਿਛਲੇ ਸੈਸ਼ਨ ਦੇ ਅੰਤ ਵਿਚ ਓਸਤ੍ਰਾਵਾ ਤੇ ਲਿੰਜ ਵਿਚ ਦੋ ਇੰਡੋਰ ਟੂਰਨਾਮੈਂਟ ਜਿੱਤੇ ਸਨ। ਉਹ ਅਕਤੂਬਰ ਵਿਚ ਫਰੈਂਚ ਓਪਨ ਦੇ ਚੌਥੇ ਗੇੜ ਵਿਚ ਹਾਰ ਗਈ ਸੀ। ਇਸ ਖ਼ਿਤਾਬ ਨਾਲ ਸਬਾਲੇਂਕਾ ਰੈਂਕਿੰਗ ਵਿਚ ਤਿੰਨ ਸਥਾਨ ਦੇ ਸੁਧਾਰ ਨਾਲ ਸੱਤਵੇਂ ਸਥਾਨ ‘ਤੇ ਪੁੱਜ ਜਾਵੇਗੀ। ਡਬਲਯੂਟੀਏ ਨੇ ਕੋਰੋਨਾ ਵਾਇਰਸ ਕਾਰਨ ਆਸਟ੍ਰੇਲੀਅਨ ਓਪਨ ਦੇ ਫਰਵਰੀ ਵਿਚ ਕਰਵਾਏ ਜਾਣ ਦੇ ਫ਼ੈਸਲੇ ਤੋਂ ਬਾਅਦ ਖਿਡਾਰੀਆਂ ਨੂੰ ਮੈਚ ਟਾਈਮ ਦੇਣ ਲਈ ਜਲਦਬਾਜ਼ੀ ਵਿਚ ਆਬੂਧਾਬੀ ਵਿਚ ਟੂਰਨਾਮੈਂਟ ਕਰਵਾਇਆ। ਸਬਾਲੇਂਕਾ ਤੇ ਕੁਦੇਰਮੇਤੋਵਾ ਹੁਣ ਆਸਟ੍ਰੇਲੀਆ ਰਵਾਨਾ ਹੋਣਗੀਆਂ ਜਿੱਥੇ ਉਹ ਕੁਆਰੰਟਾਈਨ ਵਿਚ ਰਹਿਣਗੀਆਂ ਜਿਸ ਵਿਚ ਆਸਟ੍ਰੇਲੀਅਨ ਓਪਨ ਤੋਂ ਪਹਿਲਾਂ ਸੀਮਤ ਅਭਿਆਸ ਦੇ ਮੌਕੇ ਵੀ ਮੁਹੱਈਆ ਕਰਵਾਏ ਜਾਣਗੇ ਤੇ ਖਿਡਾਰੀਆਂ ਲਈ ਵਾਰਮ-ਅਪ ਟੂਰਨਾਮੈਂਟ ਵੀ ਹੋਣਗੇ।

Related posts

Copa America 2021 Final: ਅਰਜਨਟੀਨਾ ਨੇ ਖ਼ਤਮ ਕੀਤਾ ਖ਼ਿਤਾਬੀ ਸੋਕਾ, ਬ੍ਰਾਜ਼ੀਲ ਨੂੰ ਹਰਾ ਕੇ ਜਿੱਤਿਆ ਕੋਪਾ ਕੱਪ

On Punjab

ਸ਼੍ਰੀਸੰਤ ਨੂੰ ਬੀਸੀਸੀਆਈ ਨੇ ਦਿਖਾਇਆ ਠੇਂਗਾ, ਫਿਰ ਟੁੱਟਿਆ ਉਸ ਦਾ ਆਈਪੀਐੱਲ ’ਚ ਖੇਲ੍ਹਣ ਦਾ ਸੁਪਨਾ

On Punjab

ਕੋਰੋਨਾ ਖਿਲਾਫ ਲੜਾਈ ‘ਚ ਸ਼ਾਕਿਬ ਆਪਣੇ 2019 ਵਿਸ਼ਵ ਕੱਪ ਦੇ ਬੱਲੇ ਦੀ ਕਰੇਗਾ ਨਿਲਾਮੀ

On Punjab