ਬਾਲੀਵੁੱਡ ਅਦਾਕਾਰ ਅੱਜ ਕੱਲ ਫ਼ਿਲਮੀ ਪਰਦੇ ਤੋਂ ਭਾਵੇਂ ਹੀ ਦੂਰ ਹਨ ਪਰ ਆਏ ਦਿਨ ਉਹ ਆਪਣੇ ਟਾਕ ਸ਼ੋਅ ‘ਪਿੰਚ‘ ਨੂੰ ਲੈ ਕੇ ਕਾਫੀ ਸੁਰਖ਼ੀਆਂ ਵਿੱਚ ਹਨ।
ਇਸ ਸ਼ੋਅ ਵਿੱਚ ਅਰਬਾਜ ਖ਼ਾਨ ਬਾਲਵੁੱਡ ਸਿਤਾਰਿਆਂ ਨੂੰ ਆਪਣਾ ਮਹਿਮਾਨ ਬਣਾ ਕੇ ਉਨ੍ਹਾਂ ਦੀ ਪਰਸਨਲ ਲਾਈਫ਼ ਲੈ ਕੇ ਮਜ਼ੇਦਾਰ ਸਵਾਲ ਕਰਦੇ ਹਨ
ਅਰਬਾਜ ਦਾ ਇਹ ਸਵਾਲ ਸੋਸ਼ਲ ਮੀਡੀਆ ਉੱਤੇ ਟ੍ਰੋਲ ਕੀਤੇ ਗਏ ਸਵਾਲਾਂ ਨੂੰ ਲੈ ਕੇ ਹੁੰਦਾ ਹੈ ਜਿਸ ਦਾ ਜਵਾਬ ਸੇਲੀਬ੍ਰੇਟੀ ਦਿੰਦੇ ਹਨ। ਇਸ ਵਿਚਕਾਰ ਪਿੰਚ ਬੁਆਏ ਵਿੱਚ ਸੈਫ਼ ਅਲੀ ਖ਼ਾਨ ਮਹਿਮਾਨ ਬਣ ਕੇ ਪੁੱਜੇ। ਸ਼ੋਅ ਦਾ ਪ੍ਰੋਮੋ ਆ ਗਿਆ ਹੈ, ਜਿਥੇ ਸੈਫ਼ ਅਲੀ ਖ਼ਾਨ ਪਹਿਲੀ ਵਾਰ ਪ੍ਰਸ਼ੰਸਕਾਂ ਦੇ ਸਵਾਲ ਦਿੰਦੇ ਨਜ਼ਰ ਆ ਰਹੇ ਹਨ।