PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਗੌਰਵ ਧੀਰ ਨਾਲ ਕੋਈ ਬਿਜ਼ਨਸ ਡੀਲ ਨਹੀਂ: ਅਮਨ ਅਰੋੜਾ

ਚੰਡੀਗੜ੍ਹ- ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਅੱਜ ਈ ਡੀ ਨੂੰ ਚੁਣੌਤੀ ਦਿੰਦਿਆਂ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਦਾ ਮੈਸਰਜ਼ ਧੀਰ ਕੰਸਟਰੱਕਸ਼ਨ ਦੇ ਮਾਲਕ ਗੌਰਵ ਧੀਰ ਨਾਲ ਕੋਈ ਬਿਜ਼ਨਸ ਸਬੰਧ ਨਹੀਂ ਅਤੇ ਗੌਰਵ ਧੀਰ ਨਾਲ ਸਿਰਫ਼ ਦੋਸਤਾਨਾ ਰਿਸ਼ਤਾ ਹੈ। ਚੇਤੇ ਰਹੇ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਤਰਫ਼ੋਂ ਲੰਘੇ ਕੱਲ੍ਹ ਜਾਰੀ ਬਿਆਨ ’ਚ ਛਾਪੇਮਾਰੀ ਦੀ ਲਪੇਟ ’ਚ ਆਏ ਗੌਰਵ ਧੀਰ ਨੂੰ ‘ਆਪ’ ਨੇਤਾ ਅਮਨ ਅਰੋੜਾ ਦਾ ਕਰੀਬੀ ਦੱਸਿਆ ਗਿਆ ਸੀ। ਪਾਰਟੀ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਭਾਜਪਾ ਤਰਫ਼ੋਂ ਉਸ ਨੂੰ ਸਿਰਫ਼ ਬਦਨਾਮ ਕਰਨ ਵਾਸਤੇ ਟਾਰਗੇਟ ਕੀਤਾ ਜਾ ਰਿਹਾ ਹੈ ਪ੍ਰੰਤੂ ਉਹ ਕਿਸੇ ਵੀ ਤਰ੍ਹਾਂ ਝੁਕਣ ਵਾਲੇ ਨੇਤਾ ਨਹੀਂ ਹਨ। ਅਰੋੜਾ ਨੇ ਕਿਹਾ ਕਿ ਈ ਡੀ ਤਰਫ਼ੋਂ ਲੰਘੇ ਕੱਲ੍ਹ ਦੋ ਬਿਆਨ ਜਾਰੀ ਕੀਤੇ ਗਏ  ਸਨ ਜਿਸ ਚੋਂ ਪਹਿਲੇ ਜਾਰੀ ਬਿਆਨ ’ਚ ਨਾ ਤਾਂ ਗੌਰਵ ਧੀਰ ਦਾ ਨਾਮ ਸ਼ਾਮਲ ਸੀ ਅਤੇ ਨਾ ਉਨ੍ਹਾਂ ਦਾ ਨਾਮ ਕਿਧਰੇ ਸੀ।

ਉਨ੍ਹਾਂ ਕਿਹਾ ਕਿ ਅੱਧੇ ਘੰਟੇ ਦੇ ਵਕਫ਼ੇ ਨਾਲ ਜਾਰੀ ਦੂਜੇ ਬਿਆਨ ’ਚ ਗੌਰਵ ਧੀਰ ਦਾ ਨਾਮ ਸ਼ਾਮਲ ਕਰਕੇ ਉਨ੍ਹਾਂ ਦਾ ਨਾਮ ਵੀ ਨਾਲ ਹੀ ਨਸ਼ਰ ਕਰ ਦਿੱਤਾ ਗਿਆ। ਉਹ 1991 ਤੋਂ ਸਿਆਸਤ ’ਚ ਹਨ ਅਤੇ ਇਸ ਅਰਸੇ ਦੌਰਾਨ ਕਿਤੇ ਵੀ ਕੋਈ ਗ਼ਲਤ ਕੰਮ ਸਾਬਤ ਹੋ ਜਾਵੇ ਤਾਂ ਉਹ ਰਾਜਨੀਤੀ ਛੱਡ ਦੇਣਗੇ। ਉਨ੍ਹਾਂ ਈ ਡੀ ਨੂੰ ਚੁਣੌਤੀ ਦਿੱਤੀ ਕਿ ਸੰਘੀ ਏਜੰਸੀ ਉਸ ਦੀ ਜਾਂਚ ਕਰੇ, ਉਹ ਖ਼ੁਦ ਵੀ ਜਾਂਚ ਲਈ ਤਿਆਰ ਹਨ ਅਤੇ ਫੋਰੈਂਸਿਕ ਜਾਂਚ ਲਈ ਆਪਣਾ ਮੋਬਾਈਲ ਫ਼ੋਨ ਵੀ ਈ ਡੀ ਹਵਾਲੇ ਕਰ ਦੇਣਗੇ।
 ਅਰੋੜਾ ਨੇ ਕਿਹਾ ਕਿ ਇਸ ਤਰ੍ਹਾਂ ਦੀ ਸਿਆਸਤ ਕਿਥੋਂ ਚੱਲਦੀ ਹੈ, ਉਹ ਬਾਖ਼ੂਬੀ ਜਾਣਦੇ ਹਨ। ਪ੍ਰਧਾਨ ਨੇ ਇਹ ਵੀ ਦਾਅਵੇ ਨਾਲ ਕਿਹਾ  ਕਿ ਗੌਰਵ ਧੀਰ ਨਾਲ ਹਮੇਸ਼ਾ ਦੋਸਤੀ ਰਹੀ ਹੈ ਅਤੇ ਭਵਿੱਖ ’ਚ ਵੀ ਦੋਸਤਾਨਾ ਰਿਸ਼ਤਾ ਰਹੇਗਾ। ਉਨ੍ਹਾਂ ਕਿਹਾ ਕਿ ਭਾਜਪਾ ਹਲਕੀ ਸਿਆਸਤ ਕਰ ਰਹੀ ਹੈ ਅਤੇ ਚੋਣਾਂ ਤੋਂ ਪਹਿਲਾਂ ਕੇਂਦਰੀ ਸੰਘੀ ਏਜੰਸੀਆਂ ਦੀ ਸਰਗਰਮੀ ਵਧ ਜਾਂਦੀ ਹੈ। ਅਰੋੜਾ ਨੇ ਕਿਹਾ ਕਿ ਈ ਡੀ ਨੇ ਜਿਸ ਸੁਰੇਸ਼ ਕੁਮਾਰ ਬਜਾਜ ਦੇ ਲੰਘੇ ਕੱਲ੍ਹ ਛਾਪੇ ਮਾਰੇ ਹਨ,ਉਸ ਨੇ ਭਾਜਪਾ ਨੂੰ ਚੰਦਾ ਦਿੱਤਾ ਹੋਇਆ ਹੈ ਪ੍ਰੰਤੂ ਉਸ ਨਾਲ ਭਾਜਪਾ ਦਾ ਨਾਮ ਨਹੀਂ ਜੋੜਿਆ ਗਿਆ।

Related posts

ਅਮਰੀਕੀ ਕੋਰਟ ਵੱਲੋਂ ਕੈਪੀਟਲ ਹਿੰਸਾ ਮਾਮਲੇ ’ਚ ਟਰੰਪ ’ਤੇ ਮੁਕੱਦਮਾ ਚਲਾਉਣ ਦਾ ਨਿਰਦੇਸ਼, ਵੱਧ ਸਕਦੀਆਂ ਹਨ ਮੁਸ਼ਕਲਾਂ

On Punjab

Lok Sabha Election: 4 ਰਾਜਾਂ ‘ਚ AAP-ਕਾਂਗਰਸ ਦਾ ਗਠਜੋੜ, ਜਾਣੋ ਭਾਜਪਾ ਨੂੰ ਕਿੰਨਾ ਹੋਵੇਗਾ ਨੁਕਸਾਨ?

On Punjab

ਕਵਾਡ ਦੇਸ਼ਾਂ ‘ਚ ਹੋਈ ਬੈਠਕ ਸਬੰਧੀ ਰਾਸ਼ਟਰਪਤੀ ਬਾਇਡਨ ਦੀ ਪ੍ਰਕਿਰਿਆ ਆਈ ਸਾਹਮਣੇ, ਕਹੀ ਇਹ ਗੱਲ

On Punjab