71.44 F
New York, US
September 11, 2026
PreetNama
ਫਿਲਮ-ਸੰਸਾਰ/Filmy

KareenaKapoorKhan ਨੇ ਆਪਣੇ ਦੂਜੇ ਬੇਟੇ ਦਾ ਨਾਂ ਰੱਖਿਆ #Jehangir, ਇਸ ਤਰ੍ਹਾਂ ਹੋਇਆ ਖੁਲਾਸਾ

 ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਆਏ ਦਿਨੀਂ ਕਿਸੇ ਨਾ ਕਿਸੇ ਵਜ੍ਹਾ ਨਾਲ ਸੁਰਖੀਆਂ ’ਚ ਰਹਿੰਦੀ ਹੈ। ਇਸ ਵਾਰ ਇਨ੍ਹਾਂ ਦੇ ਸੁਰਖੀਆਂ ’ਚ ਰਹਿਣ ਦੀ ਵਜ੍ਹਾ ਇਨ੍ਹਾਂ ਦੀ ਕਿਤਾਬ ‘ਪ੍ਰੈਗਨੈਂਸੀ ਬਾਈਬਲ’ ਹੈ, ਜਿਸ ’ਚ ਉਨ੍ਹਾਂ ਨੇ ਆਪਣੇ ਛੋਟੇ ਬੇਟੇ ਦੇ ਨਾਂ ਦਾ ਖੁਲਾਸਾ ਕੀਤਾ ਹੈ। ਕਰੀਨਾ ਕਪੂਰ ਖ਼ਾਨ ਦੇ ਬੇਟੇ ਦੇ ਨਾਂ ਨੂੰ ਲੈ ਕੇ ਕਰੀਨਾ ਦੇ ਪਿਤਾ ਰਣਧੀਰ ਕਪੂਰ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਛੋਟੇ ਬੇਟੇ ਦਾ ਨਾਂ ‘ਜੇਹ’ ਹੈ, ਪਰ ਇਸ ਨੂੰ ਲੈ ਕੇ ਅਦਾਕਾਰ ਵੱਲੋ ਕੋਈ ਵੀ ਸਫਾਈ ਨਹੀਂ ਦਿੱਤੀ ਗਈ। ਏਨਾ ਹੀ ਨਹੀਂ ਕਰੀਨਾ ਨੇ ਹੁਣ ਤਕ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਬੇਬੀ ਬੁਆਏ ਦੇ ਨਾਂ ਤੇ ਉਸ ਦੇ ਚਿਹਰੇ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਨਾਲ ਕੋਈ ਖੁਲਾਸਾ ਨਹੀਂ ਕੀਤਾ ਹੈ, ਪਰ ਖ਼ਬਰ ਹੈ ਕਿ ਅਦਾਕਾਰਾ ਨੇ ਆਪਣੀ ਬੁੱਕ ‘ਪ੍ਰੈਗਨੈਂਸੀ ਬਾਈਬਲ’ ’ਚ ਆਪਣੇ ਛੋਟੇ ਬੇਟੇ ਦੇ ਨਾਂ ਦਾ ਜ਼ਿਕਰ ਕੀਤਾ ਹੈ।

ਕਰੀਨਾ ਕਪੂਰ ਖ਼ਾਨ ਨੇ ਆਪਣੀ ਬੁੱਕ ‘ਪ੍ਰੈਗਨੈਂਸੀ’ ’ਚ ਛੋਟੇ ਬੇਟੇ ‘ਜੇਹ’ ਦੇ ਨਾਂ ਦਾ ਖੁਲਾਸਾ ਕੀਤਾ ਹੈ, ਜਿਸ ਦੇ ਅਨੁਸਾਰ ਉਨ੍ਹਾਂ ਨੇ ਤੇ ਸੈਫ ਅਲੀ ਖ਼ਾਨ ਨੇ ਆਪਣੇ ਬੇਟੇ ਦਾ ਨਾਮ ਇਕ ਮੁਸਲਿਮ ਸ਼ਾਸਕ ਦੇ ਨਾਮ ’ਤੇ ਰੱਖਿਆ ਹੈ। ਜਦ ਕਰੀਨਾ ਪਹਿਲੀ ਦਫਾ ਮਾਂ ਬਣੀ ਸੀ ਤਾਂ ਉਨ੍ਹਾਂ ਦੇ ਵੱਡੇ ਬੇਟੇ ‘ਤੈਮੂਰ’ ਦਾ ਨਾਮ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ। ਇਸ ਦੌਰਾਨ ਲੋਕਾਂ ਨੇ ਕਰੀਨਾ ਕਪੂਰ ਖ਼ਾਨ ਤੇ ਸੈਫ ਅਲੀ ਖ਼ਾਨ ਨੂੰ ਸੋਸ਼ਲ ਮੀਡੀਆ ’ਤੇ ਖੂਬ ਟ੍ਰੋਲ ਵੀ ਕੀਤਾ ਸੀ। ਵੱਡੋ ਬੇਟੇ ਦਾ ਨਾਂ ਇਕ ਤੁਰਕੀ ਸਮਰਾਟ ਦੇ ਨਾਂ ’ਤੇ ਰੱਖਣ ਦੇ ਫੈਸਲੇ ’ਤੇ ਸਵਾਲ ਵੀ ਉਠਾਇਆ ਗਿਆ ਸੀ।

Related posts

ਬਿਮਾਰੀ ਸਮੇਂ ਮੈਡੀਕਲ ਸਟਾਫ ਨਾਲ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਸਨ ਰਿਸ਼ੀ ਕਪੂਰ

On Punjab

ਉਸਤਾਦ ਨਹੀਂ ਰਹੇ, ਪਦਮਸ਼੍ਰੀ ਸਮੇਤ ਕਈ ਸਨਮਾਨਾਂ ਨਾਲ ਸਨਮਾਨਿਤ, ਪੰਜ ਗ੍ਰੈਮੀ ਪੁਰਸਕਾਰ ਵੀ ਮਿਲੇ

On Punjab

ਪੁਲਿਸ ਦੀ ਮਾਰ-ਕੁੱਟ ‘ਤੇ ਭੜਕੇ ਰਿਸ਼ੀ ਕਪੂਰ, ਟਵੀਟ ਕਰ ਕੱਢੀ ਭੜਾਸ

On Punjab