47.3 F
New York, US
March 28, 2024
PreetNama
ਸਮਾਜ/Social

ਵਿਆਹਾਂ ‘ਚ ਹੋ ਰਿਹੈ ਬਦਲਾਵ..

ਅੱਜ ਮੈਰਿਜ ਪੈਲੇਸਾਂ ਦੇ ਕਾਰਨ ਪਿੰਡਾਂ ਵਿੱਚ ਵਿਅਾਹਾਂ ਦੇ ਸਾਰੇ ਰੀਤੀ ਰਿਵਾਜ ਖਤਮ ਹੋ ਗੲੇ, ਵਿਅਾਹ ਤਾਂ ਅੱਜ ਵੀ ਹੁੰਦੇ ਹਨ, ਪਰ ਵਿਅਾਹਾਂ ਦੇ ਵੱਖੋ ਵੱਖਰੇ ਅੰਦਾਜ਼ ਹਨ। ਪਹਿਲਾਂ ਵਿਅਾਹਾਂ ਸਮੇਂ ਲੋਕੀ ਕੋਠਿਅਾਂ ਤੇ ਦੌ ਮੰਜਿਅਾਂ ਨੂੰ ਅਾਪਸ ਵਿੱਚ ਜੋੜ ਕੇ ਸਪੀਕਰ ਲਾੳੁਦੇ ਸਨ ਤੇ ਅਾਮ ਤੌਰ ਤੇ ਜਿਅਾਦਾਤਰ ਕਲੀਅਾਂ ਚਲਦੀਅਾ ਸਨ, ਪਹਿਲਾਂ ਵਿਅਾਹ ਘਰਾਂ ਵਿੱਚ ਹੁੰਦੇ ਸਨ ਤੇ ਤਿੰਨ – ਤਿੰਨ ਦਿਨ ਲੋਕੀਂ ਵਿਅਾਹ ਵਾਲੇ ਘਰ ਰਹਿੰਦੇ ਸਨ, ਬਰਾਤ ਪਿੰਡ ਵਿੱਚ ਪਹੁੰਚਦੀ ਤੇ ਘਰ ਵਾਲੇ ੳੁਸਦਾ ਪਿੰਡ ਪਹੁੰਚਣ ਤੋ ਪਹਿਲਾ ਹੀ ਸਵਾਗਤ ਕਰਨ ਲੲੀ ਖੜੇ ਹੁੰਦੇ। ਜਿਅਾਦਾਤਰ ਲੋਕੀਂ ਬਰਾਤ ਨੂੰ ਪਿੰਡ ਦੀ ਸੱਥ ਵਿੱਚ ਬਣੀ ਧਰਮਸਾਲਾ ਵਿੱਚ ਰੋਕਦੇ ਸਨ ਤੇ ੳੁੱਥੇ ਬੈਠ ਕੇ ਬਰਾਤੀ ਮੌਜ ਮਸਤੀ ਕਰਦੇ ਸਨ, ਹੁਣ ਮੈਰਿਜ ਪੈਲੇਸਾਂ ਨੇ ਸਭ ਕੁਝ ਬਦਲ ਦਿੱਤਾ ਤੇ ਪਿੰਡਾਂ ਦੀਅਾਂ ਧਰਮਸਾਲਾਵਾ ਵਿੱਚ ਜਾਲੇ ਲੱਗ ਚੁੱਕੇ ਹਨ ਤੇ ੳੁੱਥੇ ਹੋਰ ਕੋੲੀ ਪਰੋਗਰਾਮ ਨਾ ਹੋਣ ਕਾਰਨ ਹੁਣ ੳੁਨ੍ਹਾਂ ਨੂੰ ਜਿੰਦਰੇ ਵੀ ਲਾ ਦਿੱਤੇ।

ਅੱਜ ਕੱਲ ਲੋਕੀਂ ਅਸ਼ਲੀਲ ਗੀਤ ਡੀ.ਜੇ. ਤੇ ਲਾ ਕੇ ਕੁੜੀਅਾਂ ਨੂੰ ਅਾਪ ਨਾਲ ਨਚਾੳੁਦੇ ਹਨ, ਹੁਣ ਧੀ, ਭੈਣ ਨੂੰ ਦੇਖ ਕੇ ਸਰਮ ਵੀ ਨਹੀ ਮੰਨਦੇ, ਹੁਣ ਕਿਸੇ ਨੂੰ ਵਿਅਾਹ ਦੀ ਖੁਸ਼ੀ ਨਹੀ ਹੁੰਦੀ, ਬਸ ੲਿੱਕ ਅਣਸਰਦੇ ਨੂੰ ੳੁੱਤੋ – ੳੁੱਤੋ ਸ਼ਗਨ ਜਿਹਾ ਮਨਾੳੁਦੇ ਹਨ। ਹੁਣ ਲੋਕੀਂ ਮੁੰਡੇ ਨੂੰ ਕੁੜੀ ਨਾਲ ਨਹੀਂ ਵਿਅਾਹ ਕੇ ਲਿਅਾੳੁਦੇ, ਸਗੋਂ ਦਾਜ ਨਾਲ ਮੁੰਡੇ ਨੂੰ ਵਿਅਾਹੁਦੳੁਦੇ ਹਨ। ਸੱਚ ਤਾਂ ੲਿਹ ਹੈ ਕਿ ਮੈਰਿਜ ਪੈਲੇਸਾਂ ਨੇ ਸਾਡੇ ਰੀਤੀ ਰਿਵਾਜ਼ ਹੀ ਖੋਹ ਲੲੇ।

ਪਹਿਲਾਂ ਵਿਅਾਹ ਤੋਂ ਦਸ ਦਿਨ ਪਹਿਲਾਂ ਹੀ ਵਿਅਾਹ ਵਾਲੇ ਘਰ ਹਲਵਾੲੀ ਤੇ ਘਰ ਪਰਿਵਾਰ ਵਾਲੇ ਮਿਲ ਕੇ ਕੜਾਹੀ ਚੜ੍ਹਾ ਲੈਦੇ ਸੀ, ਪਰ ਹੁਣ ਤਾਂ ਮਿਠਾੲੀ ਵਗੈਰਾਂ ਵੀ ਮੁੱਲ ਪੈੇਲੇਸ਼ ਵਿੱਚ ਬੁੱਕ ਕਰਵਾ ਲੈਦੇ ਹਨ। ਜਿਸ ਨਾਲ ਰਿਸਤੇਦਾਰਾਂ ਨੂੰ ਵੀਂ ਮੈਰਿਜ ਪੈਲੇਸ ‘ਚ ਬਾਹਰੋਂ ਬਾਹਰੀ ਮੋੜ ਦਿੰਦੇ ਹਨ, ਜਿਸ ਨਾਲ ਅਾਪਣਿਅਾਂ ‘ਚ ਵੀ ਅਾਪਣੇਪਨ ਦੀ ਭਾਵਨਾ ਖਤਮ ਹੋ ਰਹੀ ਹੈ। ਪਹਿਲਾਂ ਹੋਰਨਾਂ ਰਿਸਤੇਦਾਰਾਂ ਅਤੇ ਨਾਨਕਾ ਮੇਲ ਦੇ ਅਾੳੁਣ ਦੀ ੳੁਡੀਕ ਰਹਿੰਦੀ ਤੇ ੳੁਹਨਾਂ ਦੇ ਅਾੳੁਣ ਤੇ ਘਰ ਦੀ ਰੋਣਕ ਦੁੱਗਣੀ ਹੋ ਜਾਂਦੀ , ਸਾਰਾ ਵਿਅਾਹ ਨਿਬੜਨ ਤੋਂ ਬਾਅਦ ਹੀ ਰਿਸਤੇਦਾਰਾਂ ਨੂੰ ਤੋਰਿਅਾ ਜਾਂਦਾ, ਹੁਣ ਤਾਂ ਰਿਸਤੇਦਾਰਾਂ ਨੂੰ ਪੈਲੇਸ ਤੋਂ ਹੀ ਮੋੜ ਦਿੱਤਾ ਜਾਦਾ ਤੇ ਕੁਝ ਪਲ ਬਹਿ ਕੇ ਗੱਲਬਾਤ ਵੀ ਨਹੀ ਹੁੰਦੀ।

ਪਹਿਲਾ ਵਿਅਾਹ ਵਾਲੇ ਘਰ ੲੇਨੀ ਰੋਣਕ ਹੁੰਦੀ ਕਿ ਦੂਰੋਂ ਪਤਾ ਚੱਲ ਜਾਂਦਾ ਸੀ, ਪਰ ਹੁਣ ਸਾਰਾ ਪਰਿਵਾਰ ਪੈਲੇਸ ‘ਚ ਚਲਾ ਜਾਂਦਾ ਤੇ ਘਰ ਨੂੰ ਜਿੰਦਰਾ ਲੱਗਿਅਾ ਹੁੰਦਾ, ਹੁਣ ਪਹਿਲਾਂ ਵਾਂਗ ਵਿਅਾਹਾਂ ਦੇ ਰੀਤੀ ਰਿਵਾਜ਼ ਹੀ ਨਹੀ ਰਹੇ। ਵਿਅਾਹਾਂ ਦੇ ਰੀਤੀ ਰਿਵਾਜ਼ ਤਾਂ ਹੁਣ ਮੈਰਿਜ ਪੈਲੇਸਾਂ ਤੱਕ ਸੀਮਤ ਰਹਿ ਗੲੇ ਹਨ ਜੋਂ ਹੌਲੀ – ਹੌਲੀ ਖਤਮ ਕਰ ਦਿੱਤੇ ਜਾਣਗੇ।ਜੇਕਰ ਅਸੀ ਰੀਤੀ ਰਿਵਾਜ਼ਾਂ ਨੂੰ ਭੁੱਲਦੇ ਹੀ ਜਾ ਰਹੇ ਹਾਂ ਤਾਂ ਬਿਨਾ ਦਾਜ ਦਹੇਜ ਦੇ ਸਾਦਾ ਵਿਅਾਹ ਕਰਕੇ ਹੋਰਨਾਂ ਲੋਕਾਂ ਨੂੰ ੲਿਸ ਰਾਸਤੇ ਤੇ ਤੋਰਨ ਦੀ ਮਿਸਾਲ ਬਣੀੲੇ। ਦੋਹਾਂ ਪਰਿਵਾਰਾਂ ਨੂੰ ਕਰਜੇ ਦੀ ਪੈ ਰਹੀ ਮਾਰ ਤੋਂ ਮੁਕਤ ਕਰਨ ਦੀ ਕੋਸਿਸ ਕਰੀੲੇ।

ਲੇਖਿਕਾ ਰਾਜਿੰਦਰ ਰਾਣੀ
ਪਿੰਡ ਗੰਢੂਅਾਂ( ਸੁਨਾਮ)

Related posts

ਭਾਰਤ ਨੇ ਐਟਮੀ ਹਥਿਆਰਾਂ ਦਾ ਚੀਨ ਵੱਲ ਮੋੜਿਆ ਰੁਖ਼, ਪਲ ‘ਚ ਹੋ ਸਕਦਾ ਸਭ ਕੁਝ ਤਬਾਹ

On Punjab

ਸਰਕਾਰੀ ਨੌਕਰੀ ਛੱਡਣਾ ਚਾਹੁੰਦੇ 70 ਹਜ਼ਾਰ ਮੁਲਾਜ਼ਮ

On Punjab

ਮੁੰਡੇ ਨੇ ਪਿਓ ਦੀ ਸਾਰੀ ਉਮਰ ਦੀ ਕਮਾਈ PUBG ਗੇਮ ‘ਚ ਵਹਾਈ, 16 ਲੱਖ ਦਾ ਨੁਕਸਾਨ

On Punjab