PreetNama
ਸਿਹਤ/Health

ਰੋਜ਼ਾਨਾ 2 ਤੋਂ 3 ਵਾਰ 5 ਮਿੰਟ ਤਕ ਭਾਫ ਲੈਣ ਨਾਲ ਫੇਫੜਿਆਂ ’ਤੇ ਨਹੀਂ ਹੋਵੇਗਾ ਕੋਰੋਨਾ ਦਾ ਅਸਰ, ਜਾਣੋ ਸਹੀ ਤਰੀਕਾ

 ਕੋਰੋਨਾ ਮਹਾਮਾਰੀ ਦੇ ਕਾਰਨ ਦੇਸ਼ ਨੂੰ ਭਿਆਨਕ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਹਾਮਾਰੀ ਏਨੀਂ ਜ਼ਿਆਦਾ ਵੱਧ ਗਈ ਹੈ ਹੈ ਕਿ ਸਰਕਾਰਾਂ ਦੇ ਸਾਰੇ ਯਤਨ ਅਸਫ਼ਲ ਹੋ ਰਹੇ ਹਨ। ਹਰ ਇਨਸਾਨ ਖੁਦ ਨੂੰ ਬਚਾਉਣਾ ਚਾਹੁੰਦਾ ਹੈ। ਹਰ ਤਰੀਕੇ ਅਪਣਾਉਣ ਨੂੰ ਤਿਆਰ ਹਨ। ਤਾਜ਼ਾ ਖ਼ਬਰ ਇਹ ਹੈ ਕਿ ਰੋਜ਼ ਭਾਫ ਲੈ ਕੇ ਫੇਫੜਿਆਂ ਨੂੰ ਏਨਾ ਮਜ਼ਬੂਤ ਬਣਾਇਆ ਜਾ ਸਕਦਾ ਹੈ ਕਿ ਕੋਰੋਨਾ ਦਾ ਡੱਟ ਕੇ ਸਾਹਮਣਾ ਕੀਤਾ ਜਾ ਸਕਦਾ ਹੈ। ਕੋਰੋਨਾ ਤੋਂ ਬਚਣ ਲਈ ਵਿਗਿਆਨੀ ਸ਼ੁਰੂ ਤੋਂ ਭਾਫ ਲੈਣ ਦੀ ਹੀ ਸਲਾਹ ਦਿੰਦੇ ਹਨ।
ਤਾਜ਼ਾ ਰਿਪੋਰਟ ’ਚ ਇਕ ਵਾਰ ਫਿਰ ਇਸ ਦੀ ਪੁਸ਼ਟੀ ਹੋਈ ਹੈ। ਥਰਮਲ ਇਨਐਕਟੀਵੇਸ਼ਨ ਆਫ ਸੋਰਸ ਕੋਵਿਡ ਵਾਇਰਸ ’ਤੇ ਕੀਤੀ ਗਈ ਖੋਜ ਮਰੀਜ਼ਾਂ ਲਈ ਉਮੀਦ ਜਗਾਉਣ ਵਾਲੀ ਹੈ। ਇਸ ’ਚ ਭਾਫ ਨੂੰ ਕੋਰੋਨਾ ਵਾਇਰਸ ਨੂੰ ਖ਼ਤਮ ਕਰਨ ਜਾਂ ਉਸ ਤੋਂ ਬਚਣ ਦਾ ਵਧੀਆ ਤਰੀਕਾ ਮੰਨਿਆ ਗਿਆ ਹੈ। ਇਹ ਖੋਜ ‘ਜਰਨਲ ਆਫ਼ ਲਾਈਫ ਸਾਇੰਸ’ ’ਚ ਪ੍ਰਕਾਸ਼ਿਤ ਹੈ। ਇਸ ਖੋਜ ਤੇ ਆਪਣੇ ਤਜਰਬੇ ਦੇ ਆਧਾਰ ’ਤੇ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਤੇ ਸੰਜੈ ਗਾਂਧੀ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਦੇ ਮਾਹਿਰਾਂ ਨੇ ਭਾਫ ਨੂੰ ਫੇਫੜਿਆਂ ਦਾ ਸੈਨੇਟਾਈਜ਼ਰ ਕਰਾਰ ਦਿੱਤਾ ਹੈ। ਵਿਗਿਆਨੀਆਂ ਅਨੁਸਾਰ ਰੋਜ਼ਾਨਾ ਦੋ ਤੋਂ ਤਿੰਨ ਵਾਰ ਪੰਜ ਮਿੰਟ ਤਕ ਭਾਫ ਲੈਣ ਨਾਲ ਵਾਇਰਸ ਖ਼ਤਮ ਹੋ ਸਕਦਾ ਹੈ।
ਖਾਂਸੀ ਤੇ ਬੰਦ ਨੱਕ ’ਚ ਵੀ ਰਾਹਤ
ਏਸੀਜੀਪੀਜੀਆਈ ’ਚ ਮਾਈਕ੍ਰੋਬਾਓਲਾਜੀ ਦੀ ਵਿਭਾਗ ਦੀ ਮੁਖੀ ਡਾ ਉੱਜਵਲਾ ਦਾ ਕਹਿਣਾ ਹੈ ਕਿ ਭਾਫ ਦੇ ਇਸਤੇਮਾਲ ਨਾਲ ਖਾਂਸੀ, ਬੰਦ ਨੱਕ ’ਚ ਵੀ ਰਾਹਤ ਮਿਲਦੀ ਹੈ। ਇਹ ਜਮ੍ਹਾਂ ਬਲਗਮ ਨੂੰ ਅੰਦਰ ਤੋਂ ਕੱਢ ਦਿੰਦੀ ਹੈ। ਨਾਲ ਹੀ ਨੱਕ ਤੇ ਗਲ਼ੇ ’ਚ ਜਮ੍ਹਾਂ ਜੁਖਾਮ ਨੂੰ ਪਤਲਾ ਕਰਕੇ ਬਾਹਰ ਕੱਢ ਦਿੰਦੀ ਹੈ। ਇਸ ਨਾਲ ਸਾਹ ਲੈਣ ’ਚ ਅਸਾਨੀ ਮਹਿਸੂਸ ਹੁੰਦੀ ਹੈ।

ਇਸ ਤਰ੍ਹਾਂ ਲੈ ਸਕਦੇ ਹੋ ਭਾਫ

ਸਾਦੇ ਪਾਣੀ ਦੇ ਨਾਲ ਜਾਂ ਉਸ ’ਚ ਵਿਕਸ, ਸੰਤਰੇ ਤੇ ਨਿੰਬੂ ਦੀਆਂ ਛਿਲੜਾਂ, ਲੱਸਣ, ਟੀ ਟ੍ਰੀ ਆਇਲ, ਅਦਰਕ, ਨਿੰਮ ਦੀਆਂ ਪੱਤੀਆਂ ਆਦਿ ਮਿਲਾਓ, ਕਿਉਂਕਿ ਇਹ ਐਂਟੀਮਾਈਕ੍ਰੋਬਿਅਲ ਹੁੰਦਾ ਹੈ ਜੋ ਵਾਇਰਸ ਨੂੰ ਕਮਜੋਰ ਕਰਨ ’ਚ ਮਦਦ ਕਰਦੇ ਹਨ।

Related posts

ਸਰਦੀਆਂ ਸ਼ੁਰੂ ਹੁੰਦੇ ਹੀ ਫਟੇ ਬੁੱਲ੍ਹਾਂ ਦੀ ਪ੍ਰੇਸ਼ਾਨੀ, ਸਿਰਫ ਠੰਢ ਨਹੀਂ, ਇਹ ਨੇ ਇਸ ਦੇ ਪੰਜ ਕਾਰਨ

On Punjab

ਫ਼ਾਇਦਾ ਹੀ ਨਹੀਂ ਨੁਕਸਾਨ ਵੀ ਪਹੁੰਚਾ ਸਕਦੇ ਹਨ ਮਸ਼ਰੂਮ, ਜਾਣੋ ਇਨ੍ਹਾਂ ਨੂੰ ਜ਼ਿਆਦਾ ਖਾਣ ਦੇ ਸਾਈਡ ਇਫੈਕਟ

On Punjab

ਮਾਸਕ ਕਾਰਨ ਸਕਿਨ ਨੂੰ ਹੋਣ ਵਾਲੀਆਂ ਪਰੇਸ਼ਾਨੀਆਂ ਨੂੰ ਇਸ ਤਰ੍ਹਾਂ ਕਰੋ ਦੂਰ !

On Punjab