51.3 F
New York, US
October 23, 2026
PreetNama
ਖੇਡ-ਜਗਤ/Sports News

ਭਾਰਤ ਅਤੇ ਵੈਸਟ ਇੰਡੀਜ਼ ਦਾ ਮੁਕਾਬਲਾ

ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ 18 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਸਮੇਂ ਭਾਰਤ ਦਾ ਸਕੋਰ 29 ਹੋਇਆ ਹੈ। ਹੁਣ ਕਰੀਜ਼ ‘ਤੇ ਵਿਰਾਟ ਕੋਹਲੀ ਤੇ ਕੇਐਲ ਰਾਹੁਲ ਹਨ।

ਕੇਐਲ ਰਾਹੁਲ ਵੀ 63 ਗੇਂਦਾਂ ‘ਚ 48 ਦੌੜਾਂ ਬਣਾ ਕੇ ਆਉਟ ਹੋ ਗਏ। ਇਸ ਦੇ ਨਾਲ ਹੀ ਭਾਰਤ 98 ਦੌੜਾਂ ‘ਤੇ ਆਪਣੀਆਂ ਦੋ ਵਿਕਟਾਂ ਗੁਆ ਚੁੱਕਿਆ ਹੈ। ਹੁਣ ਮੈਦਾਨ ‘ਚ ਵਿਰਾਟ ਦੇ ਨਾਲ ਵਿਜੈ ਸ਼ੰਕਰ ਹਨ।

ਭਾਰਤ ਨੂੰ ਲੱਗਿਆ ਤੀਜਾ ਝਟਕਾ। ਵਿਜੈ ਸ਼ੰਕਰ 19 ਗੇਂਦਾਂ ‘ਤੇ 14 ਦੌੜਾਂ ਬਣਾ ਕੇ ਆਊਟ ਹੋਏ। ਖ਼ਬਰ ਲਿਖੇ ਜਾਣ ਤਕ ਭਾਰਤ ਦਾ ਸਕੌਰ 26.1 ਓਵਰ ‘ਚ 126 ਰਿਹਾ।

ਵਿਰਾਟ ਕੋਹਲੀ ਨੇ 55 ਗੇਂਦਾਂ ‘ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਸ ਦੇ ਨਾਲ ਭਾਰਤ 133 ਦੌੜਾਂ ਬਣਾ ਚੁੱਕਿਆ ਹੈ। ਨਾਲ ਹੀ ਮੈਦਾਨ ‘ਚ ਵਿਰਾਟ ਕੋਹਲੀ ਤੇ ਕੇਦਾਰ ਜਾਧਵ ਡਟੇ ਹੋਏ ਹਨ। ਵਿਰਾਟ ਨੇ ਇਸ ਟੂਰਨਾਮੈਂਟ ‘ਚ ਆਪਣਾ ਚੌਥਾ ਅਰਧ ਸੈਂਕੜਾ ਜੜਿਆ ਹੈ। 

ਭਾਰਤ ਨੂੰ ਚੌਥਾ ਝਟਕਾ ਕੇਦਾਰ ਜਾਧਵ ਦੀ ਵਿਕਟ ਨਾਲ ਲੱਗਿਆ ਹੈ। ਜਾਧਵ ਨੇ 10 ਗੇਂਦਾਂ ਖੇਡਦੇ ਹੋਏ 7 ਦੌੜਾਂ ਬਣਾਈਆਂ, ਹੁਣ ਮੈਦਾਨ ‘ਤੇ ਐਮਐਸ ਧੋਨੀ ਆ ਰਹੇ ਹਨ।

ਭਾਰਤ ਨੂੰ ਪੰਜਵਾਂ ਝਟਕਾ: ਵਿਰਾਟ ਕੋਹਲੀ 82 ਗੇਂਦਾਂ ‘ਤੇ 72 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਦੇ ਨਾਲ ਹੀ ਇਹ ਵੈਸਟ ਇੰਡੀਜ਼ ਲਈ ਕਾਫੀ ਵੱਡੀ ਕਾਮਯਾਬੀ ਹੈ। ਭਾਰਤ ਨੇ ਹੁਣ ਤਕ 180 ਦੌੜਾਂ ਹੀ ਬਣਾਈਆਂ ਹਨ। ਵਿਰਾਟ ਦੀ ਵਿਕਟ ਹੋਲਡਰ ਨੇ ਆਪਣੇ ਨਾਂ ਕੀਤੀ ਹੈ। ਹੁਣ ਮੈਦਾਨ ‘ਚ ਪਾਂਡਿਆ ਅਤੇ ਧੋਨੀ ਹਨ।

Related posts

ਸਿੰਧੂ ਡੈਨਮਾਰਕ ਓਪਨ ਦੇ ਕੁਆਰਟਰ ਫਾਈਨਲ ’ਚ

On Punjab

MS Dhoni ਨੂੰ ਭਾਰਤੀ ਟੀਮ ਲਈ ਜ਼ਰੂਰ ਖੇਡਣਾ ਚਾਹੀਦਾ ਹੈ: ਰੋਹਿਤ ਸ਼ਰਮਾ

On Punjab

ਆਮ ਲੋਕਾਂ ਨੂੰ ਦੋਹਰੀ ਰਾਹਤ, ਹੁਣ 3 ਸਾਲਾਂ ‘ਚ ਸਭ ਤੋਂ ਘੱਟ ਹੋਈ ਥੋਕ ਮਹਿੰਗਾਈ, ਵਿਆਜ ਦਰਾਂ ‘ਤੇ ਕੀ ਹੋਵੇਗਾ ਅਸਰ!

On Punjab