54.63 F
New York, US
October 28, 2026
PreetNama
ਖੇਡ-ਜਗਤ/Sports News

ਕੋਹਲੀ ਨੇ ਵਰਲਡ ਕੱਪ ‘ਚ ਰਚਿਆ ਇਤਿਹਾਸ, ਬਣੇ 20 ਹਜ਼ਾਰੀ ਖਿਡਾਰੀ

ਨਵੀਂ ਦਿੱਲੀ: ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਵੀਰਵਾਰ ਨੂੰ ਵੈਸਟ ਇੰਡੀਜ਼ ਖਿਲਾਫ ਮੈਚ ਦੌਰਾਨ ਅੰਤਰਾਸ਼ਟਰੀ ਕ੍ਰਿਕਟ ‘ਚ 20 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਹਨ। ਕੈਰੇਬੀਅਨ ਟੀਮ ਖਿਲਾਫ ਮੈਚ ‘ਚ 37ਵੀਂ ਦੌੜ ਪੂਰੀ ਕਰਦੇ ਹੋਏ, ਉਨ੍ਹਾਂ ਨੇ ਸਭ ਤੋਂ ਤੇਜ਼ 20 ਹਜ਼ਾਰ ਅੰਤਰਾਸ਼ਟਰੀ ਰਿਕਾਰਡ ਬਣਾਉਣ ਦਾ ਖਿਤਾਬ ਆਪਣੇ ਨਾਂ ਕੀਤਾ। ਵਿਰਾਟ ਨੇ ਇਹ ਉਪਲੱਬਧੀ 376 ਮੈਚਾਂ ਦੀ 417ਵੀਂ ਪਾਰੀ ਖੇਡਦੇ ਹੋਏ ਪੂਰੀ ਕੀਤੀ।

ਵਿਰਾਟ ਤੋਂ ਪਹਿਲਾਂ ਇਹ ਰਿਕਾਰਡ ਵੈਸਟ ਇੰਡੀਜ਼ ਬੱਲੇਬਾਜ਼ ਬ੍ਰਾਇਨ ਲਾਰਾ ਤੇ ਭਾਰਤੀ ਸਾਬਕਾ ਖਿਡਾਰੀ ਸਚਿਨ ਤੇਂਦੁਲਕਰ ਦੇ ਨਾਂ ਸੀ। ਦੋਵੇਂ ਹੀ ਬੱਲੇਬਾਜ਼ 453ਵੀਂ ਅੰਤਰਾਸ਼ਟਰੀ ਪਾਈ ‘ਚ ਇਸ ਮੁਕਾਮ ‘ਚ ਪਹੁੰਚੇ ਜਦਕਿ ਸਚਿਨ ਨੇ ਲਾਰਾ ਦੇ ਮੁਕਾਬਲੇ ਘੱਟ ਮੈਚ ਖੇਡੇ ਸੀ। ਇਸ ਦੇ ਨਾਲ ਹੀ ਵਿਰਾਟ ਨੇ ਦੋਵਾਂ ਖਿਡਾਰੀਆਂ ਨੂੰ 36 ਪਾਰੀਆਂ ਦੇ ਫਰਕ ਨਾਲ ਪਿੱਛੇ ਛੱਡਿਆ।ਵਿਰਾਟ ਕੋਹਲੀ ਅੰਤਰਾਸ਼ਟਰੀ ਕ੍ਰਿਕਟ ‘ਚ 20 ਹਜ਼ਾਰੀ ਦੌੜਾਂ ਦਾ ਅੰਕੜਾ ਛੂਹਣ ਵਾਲੇ ਤੀਜੇ ਭਾਰਤੀ ਬੱਲੇਬਾਜ਼ ਹਨ। ਉਨ੍ਹਾਂ ਤੋਂ ਪਹਿਲਾਂ ਇਸ ਲਿਸਟ ‘ਚ ਸਚਿਨ ਤੇ ਰਾਹੁਲ ਦ੍ਰਵਿੜ੍ਹ ਨੇ ਇਹ ਕਾਰਨਾਮਾ ਆਪਣੇ ਨਾਂ ਕੀਤਾ ਹੋਇਆ ਹੈ। ਸਚਿਨ ਦੇ ਨਾਂ 34357 ਤੇ ਰਾਹੁਲ ਦੇ ਖਾਤੇ ‘ਚ 24204 ਦੌੜਾਂ ਹਨ।

Related posts

Olympics Controversy: ਗੋਲਡ ਜਿੱਤਣ ਤੋਂ ਬਾਅਦ ਵੀ ਤਾਇਵਾਨ ਨੂੰ ਨਹੀਂ ਮਿਲਿਆ ਸਨਮਾਨ, ਜਾਣੋ ਕੀ ਕਹਿੰਦਾ ਹੈ ਇਤਿਹਾਸ

On Punjab

ਅੰਤਰ-ਰਾਸ਼ਟਰੀ ਓਲੰਪਿਕ ਕਮੇਟੀ ਦੀ ਮੇਜ਼ਬਾਨੀ ਕਰੇਗਾ ਭਾਰਤ, ਨੀਤਾ ਅੰਬਾਨੀ ਨੇ ਕੀਤੀ ਜ਼ੋਰਦਾਰ ਵਕਾਲਤ

On Punjab

ਵੱਡੀ ਖ਼ਬਰ : ਮੈਚ ਦੌਰਾਨ ਅੰਨ੍ਹੇਵਾਹ ਫਾਈਰਿੰਗ, ਮੈਦਾਨ ‘ਚ ਲੇਟ ਕੇ ਖਿਡਾਰੀਆਂ ਨੇ ਬਚਾਈ ਜਾਨ, ਦੇਖੋ ਵੀਡੀਓ

On Punjab