PreetNama
ਸਮਾਜ/Social

(ਗੱਲਾਂ ਦਾ ਚਸਕਾ)

(ਗੱਲਾਂ ਦਾ ਚਸਕਾ)
ਚੋਅ ਕੇ ਦੁੱਧ ਘਰਵਾਲੀ ਕਹਿੰਦੀ ਪਾਇਆ ਜਾ ਕੇ ਡੇਅਰੀ,
ਫਿਰ ਪੇਕੇ ਅਖੰਡ ਪਾਠ ਤੇ ਜਾਣਾ ਲਾਵੀਂ ਨਾ ਤੂੰ ਦੇਰੀ ।
ਦਿੱਤੀ ਲੱਤ ਸਾਈਕਲ ਨੂੰ, ਤਾਰਾ ਬਾਘੀਆਂ ਪਾਉਦਾ ਜਾਵੇ,
ਯਾਰ ਲੰਗੋਟੀਆ ਫਤਿਹ ਬੁਲਾਉਂਦਾ ਘੁੱਦਾ ਤੁਰਿਆ ਆਵੇ।
ਬਾਈ ਤਾਰਿਆ ਹਾਲ ਕੀ ਤੇਰਾ,ਕਹਿ ਕੇ ਭੁੰਜੇ ਈ ਬਹਿ ਗਿਆ
ਤਾਰਾ ਵੀ ਸਭ ਭੁੱਲ ਭੁਲਾ ਕੇ ਗੱਲਾਂ ਦੇ ਵਿੱਚ ਵਹਿ ਗਿਆ।
ਕਿੰਨਾਂ ਦੇ ਘਰ ਕੀ ਹੈ ਚਲਦਾ,ਜਾਣ ਪਿਟਾਰੇ ਖੋਲ੍ਹੀ ,
ਵਾਰੋ ਵਾਰੀ ਲੋਕਾਂ ਦੇ ਉਹ ਪੋਤੜੇ ਜਾਣ ਫਰੋਲੀ ।
ਚੰਗਾ ਮੈਂ ਹੁਣ ਚੱਲਦਾਂ,ਕਿਸੇ ਤੋਂ ਆਪਾ ਨੇ ਕੀ ਲੈਣਾਂ,
ਸਰਪੰਚ ਕੇ ਮੱਥਾ ਟੇਕ ਕੇ ਆਉਣਾ ਭੋਗ ਉਨ੍ਹਾ ਦੇ ਪੈਣਾਂ।
ਭੋਗ ਤੋਂ ਆਇਆ ਯਾਦ, ਪੈ ਗਈ ਹੱਥਾਂ ਪੈਰਾਂ ਦੀ,
ਤਾਰੇ ਭਜਾਇਆ ਸਾਈਕਲ ਭਮੀਰੀ ਬਣਾ ਤੀ ਟਾਇਰਾਂ ਦੀ।
ਹਫਿਆ ਹੋਇਆ ਜਦ ਸੀ ਤਾਰਾ ਆਣ ਦਰਾਂ ਤੇ ਵੜਿਆ,
ਵਿਹੜੇ ਬੈਠੀ ਪਾਰੋ ਦਾ ਪਿਆ ਸੀ ਪਾਰਾ ਚੜਿਆ।
ਸਾਈਕਲ ਕੰਧ ਨਾਲ ਲਾਇਆ ਉਹਨੇ ਬਚਦੇ ਬਚਦੇ ਨੇ,
ਘਰੇ ਮਹਾਂਭਾਰਤ ਕਰਵਾਤਾ ਉਏ ਗੱਲਾਂ ਦੇ ਚਸਕੇ ਨੇ।
(ਰਣਧੀਰ ਸਿੰਘ ਮਾਹਲਾ 9592966716)

Related posts

ਭਾਰਤੀ ਵਿਕਾਸ ਦਰ ਦੀ ਰਫ਼ਤਾਰ ਆਸ ਨਾਲੋਂ ਵੀ ਜ਼ਿਆਦਾ ਸੁਸਤ: ਆਈਐੱਮਐੱਫ

On Punjab

Shweta Tiwari ਨੇ ਅਨੋਖੇ ਅੰਦਾਜ਼ ‘ਚ ਮਨਾਇਆ ਆਪਣਾ ਜਨਮਦਿਨ, ਬੇਟੀ ਪਲਕ ਨੂੰ ਨਹੀਂ ਲੱਗਾ ਚੰਗਾ, ਕਿਹਾ- ‘ਮੈਨੂੰ ਕਾਪੀ ਕੀਤਾ’ ਹਾਲਾਂਕਿ ਸ਼ਵੇਤਾ ਦੀ ਪੋਸਟ ‘ਤੇ ਬੇਟੀ ਪਲਕ ਤਿਵਾੜੀ ਦੇ ਕਮੈਂਟ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਪਲਕ ਨੇ ਲਿਖਿਆ ਕਿ ਉਨ੍ਹਾਂ ਨੇ ਉਸ ਦਾ ਸਟਾਈਲ ਕਾਪੀ ਕੀਤਾ ਹੈ। ਹੁਣ ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ‘ਤੇ ਕਮੈਂਟ ਕਰ ਕੇ ਸ਼ਵੇਤਾ ‘ਤੇ ਕਾਫੀ ਪਿਆਰ ਲੁਟਾ ਰਹੇ ਹਨ।

On Punjab

ਹੈਦਰਾਬਾਦ ਐਨਕਾਊਂਟਰ ਦੀ ਜਾਂਚ ਲਈ ਤੇਲੰਗਾਨਾ ਸਰਕਾਰ ਨੇ ਬਣਾਈ SIT

On Punjab