PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਭਤੀਜੇ ਦੇ ਘਰ ED ਦੀ ਛਾਪੇਮਾਰੀ

ਲੁਧਿਆਣਾ-  ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਭਤੀਜੇ ਗੁਰਪ੍ਰੀਤ ਸਿੰਘ ਪ੍ਰਿੰਸ ਦੇ ਘਰ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਛਾਪੇਮਾਰੀ ਦੁਪਹਿਰ ਕਰੀਬ 2:30 ਵਜੇ ਸ਼ੁਰੂ ਹੋਈ ਅਤੇ ਖਬਰ ਲਿਖੇ ਜਾਣ ਤੱਕ ਅਜੇ ਵੀ ਜਾਰੀ ਸੀ। ਜਿਵੇਂ ਹੀ ਈ ਡੀ ਦੇ ਅਧਿਕਾਰੀ ਪੁਲੀਸ ਸਮੇਤ ਤਲਾਸ਼ੀ ਮੁਹਿੰਮ ਲਈ ਪ੍ਰਿੰਸ ਦੇ ਘਰ ਪਹੁੰਚੇ, ਵਸਨੀਕਾਂ ਵਿੱਚ ਸਹਿਮ ਦਾ ਮਾਹੌਲ ਬਣ ਗਿਆ।

ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਪ੍ਰਿੰਸ ਨੂੰ ਅਕਸਰ ਆਪਣੇ ਚਾਚੇ (ਹਰਦੀਪ ਮੁੰਡੀਆਂ) ਨਾਲ ਕਈ ਸਮਾਗਮਾਂ ਵਿੱਚ ਦੇਖਿਆ ਜਾਂਦਾ ਸੀ। ਪਰਿਵਾਰ ਦੇ ਇੱਕ ਕਰੀਬੀ ਨੇ ਦੱਸਿਆ, “ਪ੍ਰਿੰਸ ਕੈਬਨਿਟ ਮੰਤਰੀ ਮੁੰਡੀਆਂ ਦੇ ਦਫ਼ਤਰ ਦੇ ਪਿਛਲੇ ਪਾਸੇ ਸਿਰਫ਼ 100 ਵਰਗ ਗਜ਼ ਦੇ ਘਰ ਵਿੱਚ ਰਹਿੰਦਾ ਹੈ। ਉਸ ਦੀ ਪਤਨੀ ਧਨਾਸੂ ਵਿਖੇ ਟਾਟਾ ਸਟੀਲਜ਼ ਵਿੱਚ ਕੰਮ ਕਰਦੀ ਹੈ। ਲਗਪਗ ਇੱਕ ਹਫ਼ਤੇ ਦੇ ਅੰਦਰ-ਅੰਦਰ ਪ੍ਰਿੰਸ ਪੱਕੇ ਤੌਰ ‘ਤੇ ਨਿਊਜ਼ੀਲੈਂਡ ਜਾਣ ਵਾਲਾ ਸੀ ਅਤੇ ਇਸ ਮੌਜੂਦਾ ਛਾਪੇ ਨੇ ਸਾਹਨੇਵਾਲ ਵਿੱਚ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ।”

ਸੂਤਰਾਂ ਨੇ ਦੱਸਿਆ ਕਿ ਭਾਵੇਂ ਪ੍ਰਿੰਸ ਦਾ ਘਰ ਛੋਟਾ ਹੈ ਪਰ ਜਿਸ ਕਲੋਨੀ ਵਿੱਚ ਇਹ ਸਥਿਤ ਹੈ, ਉਸ ਨੂੰ ਕਥਿਤ ਤੌਰ ‘ਤੇ ਮੰਤਰੀ ਵੱਲੋਂ ਹੀ ਵਿਕਸਤ ਕੀਤਾ ਗਿਆ ਸੀ ਅਤੇ ਉੱਥੇ ਮੁੰਡੀਆਂ ਦਾ ਆਪਣਾ ਇੱਕ ਫਾਰਮਹਾਊਸ ਵੀ ਹੈ। ਸੂਤਰ ਨੇ ਕਿਹਾ, “ਪ੍ਰਿੰਸ ਹਮੇਸ਼ਾ ਮੰਤਰੀ ਦੇ ਨਾਲ ਰਹਿੰਦਾ ਸੀ ਅਤੇ ਕਥਿਤ ਤੌਰ ‘ਤੇ ਉਸ ਦੇ ਸਾਰੇ ਵਿੱਤੀ ਮਾਮਲਿਆਂ ਤੇ ਕਾਰੋਬਾਰਾਂ ਨੂੰ ਸੰਭਾਲਦਾ ਸੀ।”

Related posts

Emergency Imposed in Canada : ਕੈਨੇਡਾ ‘ਚ ਐਮਰਜੈਂਸੀ ਲਾਗੂ, ਜਾਣੋ ਪ੍ਰਧਾਨ ਮੰਤਰੀ ਟਰੂਡੋ ਨੇ ਕਿਉਂ ਲਿਆ ਸਖ਼ਤ ਫ਼ੈਸਲਾ

On Punjab

ਸ਼੍ਰੋਮਣੀ ਅਕਾਲੀ ਦਲ ਨੇ ਕੀਤਾ 12 ਮੈਂਬਰੀ ਕਮੇਟੀ ਦਾ ਗਠਨ, ਹਾਰ ਦੇ ਕਾਰਨਾਂ ਦੀ ਕਰੇਗੀ ਘੋਖ

On Punjab

ਰਾਹੁਲ ਗਾਂਧੀ ’ਤੇ ਰਵੀਸ਼ੰਕਰ ਪ੍ਰਸਾਦ ਦਾ ਤਨਜ, ਕਿਹਾ – ਬੰਗਾਲ ’ਚ ਆਪਣੀ ਚੋਣਾਵੀ ਹਾਰ ਤੋਂ ਡਰੇ, ਇਸ ਲਈ ਰੱਦ ਕੀਤੀਆਂ ਰੈਲੀਆਂ

On Punjab