60.1 F
New York, US
May 16, 2024
PreetNama
ਸਮਾਜ/Social

(ਗੱਲਾਂ ਦਾ ਚਸਕਾ)

(ਗੱਲਾਂ ਦਾ ਚਸਕਾ)
ਚੋਅ ਕੇ ਦੁੱਧ ਘਰਵਾਲੀ ਕਹਿੰਦੀ ਪਾਇਆ ਜਾ ਕੇ ਡੇਅਰੀ,
ਫਿਰ ਪੇਕੇ ਅਖੰਡ ਪਾਠ ਤੇ ਜਾਣਾ ਲਾਵੀਂ ਨਾ ਤੂੰ ਦੇਰੀ ।
ਦਿੱਤੀ ਲੱਤ ਸਾਈਕਲ ਨੂੰ, ਤਾਰਾ ਬਾਘੀਆਂ ਪਾਉਦਾ ਜਾਵੇ,
ਯਾਰ ਲੰਗੋਟੀਆ ਫਤਿਹ ਬੁਲਾਉਂਦਾ ਘੁੱਦਾ ਤੁਰਿਆ ਆਵੇ।
ਬਾਈ ਤਾਰਿਆ ਹਾਲ ਕੀ ਤੇਰਾ,ਕਹਿ ਕੇ ਭੁੰਜੇ ਈ ਬਹਿ ਗਿਆ
ਤਾਰਾ ਵੀ ਸਭ ਭੁੱਲ ਭੁਲਾ ਕੇ ਗੱਲਾਂ ਦੇ ਵਿੱਚ ਵਹਿ ਗਿਆ।
ਕਿੰਨਾਂ ਦੇ ਘਰ ਕੀ ਹੈ ਚਲਦਾ,ਜਾਣ ਪਿਟਾਰੇ ਖੋਲ੍ਹੀ ,
ਵਾਰੋ ਵਾਰੀ ਲੋਕਾਂ ਦੇ ਉਹ ਪੋਤੜੇ ਜਾਣ ਫਰੋਲੀ ।
ਚੰਗਾ ਮੈਂ ਹੁਣ ਚੱਲਦਾਂ,ਕਿਸੇ ਤੋਂ ਆਪਾ ਨੇ ਕੀ ਲੈਣਾਂ,
ਸਰਪੰਚ ਕੇ ਮੱਥਾ ਟੇਕ ਕੇ ਆਉਣਾ ਭੋਗ ਉਨ੍ਹਾ ਦੇ ਪੈਣਾਂ।
ਭੋਗ ਤੋਂ ਆਇਆ ਯਾਦ, ਪੈ ਗਈ ਹੱਥਾਂ ਪੈਰਾਂ ਦੀ,
ਤਾਰੇ ਭਜਾਇਆ ਸਾਈਕਲ ਭਮੀਰੀ ਬਣਾ ਤੀ ਟਾਇਰਾਂ ਦੀ।
ਹਫਿਆ ਹੋਇਆ ਜਦ ਸੀ ਤਾਰਾ ਆਣ ਦਰਾਂ ਤੇ ਵੜਿਆ,
ਵਿਹੜੇ ਬੈਠੀ ਪਾਰੋ ਦਾ ਪਿਆ ਸੀ ਪਾਰਾ ਚੜਿਆ।
ਸਾਈਕਲ ਕੰਧ ਨਾਲ ਲਾਇਆ ਉਹਨੇ ਬਚਦੇ ਬਚਦੇ ਨੇ,
ਘਰੇ ਮਹਾਂਭਾਰਤ ਕਰਵਾਤਾ ਉਏ ਗੱਲਾਂ ਦੇ ਚਸਕੇ ਨੇ।
(ਰਣਧੀਰ ਸਿੰਘ ਮਾਹਲਾ 9592966716)

Related posts

ਸਾਊਦੀ ਅਰਬ ਦੇ ਸ਼ਾਹੀ ਖਾਨਦਾਨ ‘ਚ ਕੋਰੋਨਾ ਨੇ ਦਿੱਤੀ ਦਸਤਕ, 150 ਦੇ ਕਰੀਬ ਸ਼ਹਿਜ਼ਾਦੇ ਪੀੜਤ…!

On Punjab

ਪਾਕਿਸਤਾਨ ‘ਚ ਨਹੀਂ ਰੁੱਕ ਰਿਹਾ ਘੱਟ ਗਿਣਤੀ ‘ਤੇ ਅੱਤਿਆਚਾਰ, ਲਰਕਾਨਾ ਜ਼ਿਲ੍ਹੇ ਤੋਂ ਹਿੰਦੂ ਕੁੜੀ ਅਗਵਾ

On Punjab

ਟੀ-ਸੈੱਲਜ਼ ਅਧਾਰਿਤ ਵੈਕਸੀਨ ਲੰਬੇ ਸਮੇਂ ਤਕ ਰਹਿ ਸਕਦੀ ਹੈ ਅਸਰਦਾਰ, ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਮਦਦ ਨਾਲ ਤਿਆਰ ਕੀਤੀ ਵੈਕਸੀਨ

On Punjab