PreetNama
ਸਮਾਜ/Social

ਗਰਮੀ ਦਾ ਕਹਿਰ ਜਾਰੀ, ਹਫਤਾ ਛੁੱਟੀਆਂ ਵਧਾਈਆਂ

ਨਵੀਂ ਦਿੱਲੀ: ਗਰਮੀ ਦੇ ਕਹਿਰ ਨੂੰ ਵੇਖਦੇ ਹੋਏ ਦਿੱਲੀ ਸਰਕਾਰ ਨੇ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਛੁੱਟੀਆਂ ਹਫਤੇ ਲਈ ਵਧਾ ਦਿੱਤੀਆਂ ਹਨ। ਇਹ ਫੈਸਲਾ ਐਤਵਾਰ ਨੂੰ ਕੀਤੀ ਮੀਟਿੰਗ ਦੌਰਾਨ ਲਿਆ ਗਿਆ। ਗਰਮੀਆਂ ਦੀਆਂ ਛੁੱਟੀਆਂ ਮਗਰੋਂ ਭਲਕੇ ਇੱਕ ਜੁਲਾਈ ਨੂੰ ਸਕੂਲ ਖੁੱਲ੍ਹਣ ਜਾ ਰਹੇ ਹਨ।

ਦਿੱਲੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਅੱਠਵੀਂ ਤੱਕ ਦੇ ਵਿਦਿਆਰਥੀਆਂ ਨੂੰ ਅੱਠ ਜੁਲਾਈ ਤੱਕ ਛੁੱਟੀਆਂ ਰਹਿਣਗੀਆਂ। ਇਸ ਤੋਂ ਉਪਰਲੀਆਂ ਜਮਾਤਾਂ ਦੇ ਸਕੂਲ ਸੋਮਵਾਰ ਤੋਂ ਹੀ ਖੁੱਲ੍ਹਣਗੇ। ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦੱਸਿਆ ਕਿ ਇਹ ਫੈਸਲਾ ਗਰਮੀ ਨੂੰ ਵੇਖਦੇ ਲਿਆ ਗਿਆ ਹੈ।ਸਿਸੋਦੀਆ ਜਿਨ੍ਹਾਂ ਕੋਲ ਸਿੱਖਿਆ ਮਹਿਕਮਾ ਹੈ, ਨੇ ਕਿਹਾ ਕਿ ਇਹ ਆਦੇਸ਼ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਉੱਪਰ ਲਾਗੂ ਹੋਣਗੇ। ਉਨ੍ਹਾਂ ਕਿਹਾ ਕਿ ਮੌਸਮ ਵਿਭਾਗ ਮੁਤਾਬਕ ਅਜੇ ਅਗਲੇ ਦਿਨ ਗਰਮੀ ਜਾਰੀ ਰਹੇਗੀ। ਇਸ ਲਈ ਇਹ ਫੈਸਲਾ ਲਿਆ ਹੈ।

Related posts

ਪ੍ਰਧਾਨ ਮੰਤਰੀ ਮੋਦੀ ਵੱਲੋਂ ਹਿਮਾਚਲ ਪ੍ਰਦੇਸ਼ ਲਈ 1500 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ

On Punjab

ਮਨੁੱਖ ਦਾ ਦਿਮਾਗ ਬਹੁਤ ਹੀ ਗੁੰਝਲਦਾਰ ਚੀਜ਼

Pritpal Kaur

UK ਸਰਕਾਰ ਦੀ ਰਿਪੋਰਟ : ਭਾਰਤੀ ਵਿਦਿਆਰਥੀਆਂ ਗੋਰਿਆਂ ਤੋਂ ਵੱਧ ਪ੍ਰਤਿਭਾਸ਼ਾਲੀ, ਕਮਾਈ ’ਚ ਵੀ ਭਾਰਤੀ ਪੇਸ਼ੇਵਰ ਅੱਗੇ

On Punjab