62.8 F
New York, US
May 17, 2024
PreetNama
ਸਮਾਜ/Social

ਅਮਰੀਕਾ ’ਚ ਮਹਿਲਾ ਸੈਨਿਕ ਹੁਣ ਲਗਾ ਸਕੇਗੀ ਲਿਪਸਟਿਕ ਤੇ ਬਣਾ ਸਕੇਗੀ ਹੇਅਰ ਸਟਾਈਲ

ਅਮਰੀਕਾ ਸੈਨਾ ’ਚ ਹੁਣ ਮਹਿਲਾਵਾਂ ਨੂੰ ਆਪਣੇ ਹਿਸਾਬ ਨਾਲ ਸੱਜਣ-ਸਵਾਰਣ ਦੀ ਛੂਟ ਮਿਲ ਗਈ ਹੈ। ਸੈਨਾ ’ਚ ਮਹਿਲਾਵਾਂ ਨੂੰ ਅਜੇ ਤਕ ਲੰਬੇ ਵਾਲ਼ ਰੱਖਣ ਜਾਂ ਲਿਪਸਟਿਕ ਲਗਾਉਣ ਦੀ ਮਨਾਹੀ ਸੀ, ਪਰ ਹੁਣ ਇਸ ਤਰ੍ਹਾਂ ਨਹੀਂ ਹੈ। ਪੇਂਟਾਗਨ ਨੇ ਮੰਗਲਵਾਲ ਨੂੰ ਐਲਾਨ ਕੀਤਾ ਕਿ ਮਹਿਲਾ ਸੈਨਿਕ ਆਪਣੇ ਵਾਲ਼ਾਂ ਨੂੰ ਲੰਬੇ ਕਰ ਸਕਦੀਆਂ ਹਨ।
ਨਵੇਂ ਨਿਯਮਾਂ ਦੀ ਵਜ੍ਹਾ ਨਾਲ ਮਹਿਲਾ ਸੈਨਿਕ ਆਪਣੇ ਵਾਲ਼ਾਂ ਨੂੰ ਵਧਾ ਸਕਦੀ ਤੇ ਕਈ ਵੱਖ-ਵੱਖ ਹੇਅਰ ਸਟਾਈਲ ਵੀ ਬਣਾ ਸਕੇਗੀ। ਕਾਫੀ ਸਮੇਂ ਤੋਂ ਮਹਿਲਾ ਸੈਨਿਕ ਸੱਜਣ-ਸਵਾਰਣ ਦੇ ਨਿਯਮਾਂ ‘ਚ ਬਦਲਣ ਦੀ ਗੁਹਾਰ ਲਗਾ ਰਹੀ ਸੀ। ਆਖੀਰਕਾਰ ਉਨ੍ਹਾਂ ਦੀ ਮੰਗ ਮਨ ਲਈ ਹੈ। ਅਜੇ ਤਕ ਜੇ ਕਿਸੇ ਮਹਿਲਾ ਸੈਨਿਕ ਦੇ ਲੰਬੇ ਵਾਲ਼ ਹੋਣੇ ਵੀ ਸੀ, ਤਾਂ ਉਨ੍ਹਾਂ ਨੇ ਹੈਲਮੇਟ ਪਾਉਣ ’ਚ ਵੀ ਕਾਫੀ ਦਿੱਕਤ ਆਉਂਦੀ ਸੀ, ਜ਼ਿਆਦਾਤਕ ਮਹਿਲਾਵਾਂ ਆਪਣੇ ਵਾਲ਼ ਕੱਟਵਾ ਲੈਂਦੀਆਂ ਸੀ।
ਨਵੀਆਂ ਨੀਤੀਆਂ ਤਹਿਤ, ਸਿਖਲਾਈ ਤੇ ਤਕਨੀਕੀ ਹਲਾਤਾਂ ’ਚ ਲੰਬੇ ਵਾਲ਼ਾਂ ਨੂੰ ਪੋਨੀਟੇਲ ਜਾਂ ਬੈਂਡ ’ਚ ਬੰਨ੍ਹਿਆ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਮਹਿਲਾ ਸੈਨਿਕ ਹੋਰ ਹੇਅਰ ਸਟਾਈਲ ਬਣਾ ਸਕਦੀ ਹੈ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੂੰ ਇਹ ਧਿਆਨ ਰੱਖਣਾ ਪਵੇਗਾ ਕਿ ਉਹ ਬੇਚੈਨ ਮਹਿਸੂਸ ਨਾ ਕਰੇ ਤੇ ਹੇਅਰ ਸਟਾਈਲ ਉਨ੍ਹਾਂ ਦੇ ਕੰਮ ’ਚ ਕੋਈ ਰੁਕਾਵਟ ਨਾ ਆਵੇ।
ਇਸ ਦੇ ਇਲਾਵਾ ਅਮਰੀਕਾ ’ਚ ਮਹਿਲਾ ਸੈਨਿਕ ਹੁਣ ਡਿਊਟੀ ’ਤੇ ਤਾਇਨਾਤ ਰਹਿੰਦੇ ਹੋਏ ਨੇਲ ਪਾਲਿਸ਼ ਤੇ ਲਿਪਸਟਿਕ ਲਗਾ ਸਕਦੀਆਂ ਹਨ। ਹਾਲਾਂਕਿ ਉਨ੍ਹਾਂ ਨੇ ਭੜਕਾਊ ਰੰਗ ਜਿਵੇਂ ਨੀਲਾ, ਕਾਲਾ ਜਾਂ ਲਾਲ ਰੰਗ ਦੇ ਇਸਤੇਮਾਲ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ।

Related posts

ਸੈਲਫੀ ਬਣੀ ਜਾਨ ਲਈ ਖ਼ਤਰਾ, ਹੁਣ ਤੱਕ 259 ਮੌਤਾਂ

On Punjab

ਅੱਜ ਤੋਂ ‘ਵੰਦੇ ਭਾਰਤ ਮਿਸ਼ਨ’ ਸ਼ੁਰੂ, ਪੂਰੀ ਦੁਨੀਆ ‘ਚੋਂ ਭਾਰਤੀਆਂ ਦੀ ਹੋਵੇਗੀ ਘਰ ਵਾਪਸੀ

On Punjab

ਬੰਗਲਾ ਦੇਸ਼ : ਰੋਹਿੰਗਾ ਰਫਿਊਜ਼ੀ ਕੈਂਪ ’ਚ ਅੰਨ੍ਹੇਵਾਹ ਫਾਇਰਿੰਗ, 7 ਲੋਕ ਮਰੇ

On Punjab