PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਭਾਖੜਾ ’ਚ ਡਿੱਗੇ ਪੁਲ ਦਾ ਮਲਬਾ ਕੱਢਣਾ ਸ਼ੁਰੂ

ਪਟਿਆਲਾ- ਲੰਘੇ ਦਿਨ ਪਹਿਲਾਂ ਪਟਿਆਲਾ ਨੇੜੇ ਸਥਿਤ ਦੱਖਣੀ ਬਾਈਪਾਸ ‘ਤੇ ਐਨਐਚ-7 ਦੇ ਭਾਖੜਾ ਨਹਿਰ ਦੇ ਡਿੱਗੇ ਸਟੀਲ ਦੇ ਪੁਲ ਦਾ ਮਲਬਾ ਚੁੱਕਣ ਦਾ ਕੰਮ ਅੱਜ ਦਿਨ ਭਰ ਜਾਰੀ ਰਿਹਾ। ਇਸ ਦੌਰਾਨ ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀ ਵੀ ਮੌਜੂਦ ਰਹੇ। ਇਸ ਦੌਰਾਨ ਦਿਨ ਵਿੱਚ ਭਾਵੇਂ ਇਸ ਬਾਈਪਾਸ ਤੋਂ ਆਵਾਜਾਈ ਬੰਦ ਕਰ ਦਿੱਤੀ ਗਈ ਸੀ ਜੋ ਦੇਰ ਸ਼ਾਮ ਇੱਕ ਪਾਸੇ ਬਹਾਲ ਕਰ ਦਿੱਤੀ ਗਈ। ਇਸੇ ਦੌਰਾਨ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵੀ ਘਟਨਾ ਸਥਾਨ ਦਾ ਦੌਰਾ ਕੀਤਾ। ਜ਼ਿਲ੍ਹਾ ਟਰੈਫਿਕ ਪੁਲੀਸ ਨੇ ਆਵਾਜਾਈ ਲਈ ਬਦਲਵੇਂ ਪ੍ਰਬੰਧ ਕੀਤੇ ਹਨ। ਇਸ ਅਨੁਸਾਰ ਨਵਾਂ ਬੱਸ ਸਟੈਂਡ ਪਟਿਆਲਾ ਤੋਂ ਸਦਰਨ ਬਾਈਪਾਸ ਰਾਹੀਂ ਸੰਗਰੂਰ ਵੱਲ ਜਾਣ ਵਾਲੇ ਟ੍ਰੈਫਿਕ ਨੂੰ ‘ਸਮਾਣਾ ਰੋਡ’ ਵਾਲੇ ਰਸਤੇ ਤੋਂ ਮੋੜਿਆ ਜਾ ਰਿਹਾ ਹੈ। ਉੱਥੋਂ, ਟ੍ਰੈਫਿਕ ਨੂੰ ਪੁਰਾਣੀ ਮੁੱਖ ‘ਏਵੀਏਸ਼ਨ ਕਲੱਬ-ਕੈਂਟੋਨਮੈਂਟ ਰੋਡ’ ਰਾਹੀਂ ਥਾਣਾ ਪਸੀਆਣਾ ਟੀ-ਪੁਆਇੰਟ ਵੱਲ ਅਤੇ ਅੱਗੇ ਸੰਗਰੂਰ ਰੋਡ ਵੱਲ ਭੇਜਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸੰਗਰੂਰ ਵਾਲੇ ਪਾਸਿਓਂ ਆਉਣ ਵਾਲੇ ਛੋਟੇ ਵਾਹਨ, ਮੌਜੂਦਾ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰਭਾਵਿਤ ਸਦਰਨ ਬਾਈਪਾਸ ਵਾਲੇ ਹਿੱਸੇ ਵਿੱਚੋਂ ਦੀ ਸੁਚਾਰੂ ਢੰਗ ਨਾਲ ਲੰਘ ਸਕਦੇ ਹਨ। ਹਾਲਾਂਕਿ, ਸੰਗਰੂਰ ਵਾਲੇ ਪਾਸਿਓਂ ਆਉਣ ਵਾਲੇ ਭਾਰੀ ਵਾਹਨਾਂ ਲਈ ਹੇਠ ਲਿਖੇ ਤਿੰਨ ਬਦਲ ਰੱਖੇ ਗਏ ਹਨ। ਭਾਰੀ ਵਾਹਨਾਂ ਨੂੰ ਭਵਾਨੀਗੜ੍ਹ ਤੋਂ ਨਾਭਾ ਹੁੰਦੇ ਹੋਏ ਖੰਨਾ ਜਾਂ ਸਰਹਿੰਦ ਵੱਲ ਮੋੜਿਆ ਜਾ ਸਕਦਾ ਹੈ ਜਾਂ ਭਾਰੀ ਵਾਹਨ ਧਾਮੋਮਾਜਰਾ ਤੋਂ ਰੱਖੜਾ ਅਤੇ ਨਾਭਾ ਰੋਡ ਰਾਹੀਂ ਸਰਹਿੰਦ ਰੋਡ ਵੱਲ ਜਾ ਸਕਦੇ ਹਨ ਜਾਂ ਭਾਰੀ ਵਾਹਨ ਥਾਣਾ ਪਸਿਆਦਾ ਭਾਖੜਾ ਪੁਲ ਤੋਂ ਏਵੀਏਸ਼ਨ ਕਲੱਬ ਰੋਡ ਅਤੇ ਖੰਡਾ ਚੌਂਕ ਰਾਹੀਂ ਸਰਹਿੰਦ ਜਾਂ ਰਾਜਪੁਰਾ ਰੋਡ ਵੱਲ ਜਾ ਸਕਦੇ ਹਨ। ਡੀ ਐੱਸ ਪੀ ਪੁਨੀਤ ਚਹਿਲ ਨੇ ਕਿਹਾ ਕਿ ਦੱਖਣੀ ਬਾਈਪਾਸ ਸੰਗਰੂਰ ਰੋਡ ਵਾਲੀ ਇਸ ਸੜਕ ਉਪਰ ਸਫ਼ਰ ਕਰਦੇ ਵਾਹਨ ਚਾਲਕ ਪ੍ਰਭਾਵਿਤ ਪੁਲ ਵਾਲੇ ਹਿੱਸੇ ਤੋਂ ਬਚਣ ਅਤੇ ਜਿੱਥੋਂ ਤੱਕ ਸੰਭਵ ਹੋਵੇ, ਪਟਿਆਲਾ ਸ਼ਹਿਰ ਦੇ ਅੰਦਰੋਂ ‘ਏਵੀਏਸ਼ਨ ਕਲੱਬ ਰੋਡ’ ਰਾਹੀਂ ਜਾਣ ਵਾਲੇ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ।

Related posts

ਬ੍ਰਿਟੇਨ ‘ਚ ਬਿਗੜੇ ਹਾਲਾਤ, ਓਮੀਕ੍ਰੋਨ ਨਾਲ 12 ਦੀ ਮੌਤ, ਡਰਿਆ ਇਜ਼ਰਾਇਲ – ਅਮਰੀਕਾ ਦੀ ਯਾਤਰਾ ‘ਤੇ ਲਾਈ ਪਾਬੰਦੀ, ਬੱਚਿਆਂ ਨੂੰ ਟੀਕਾ ਲਗਵਾਉਣ ਦੀ ਕੀਤੀ ਅਪੀਲ

On Punjab

PM ਮੋਦੀ ਨਾਲ ਅੱਜ ‘ਪਰੀਕਸ਼ਾ ਪੇ ਚਾਰਚਾ’, ਸ਼ਾਮਿਲ ਹੋਣਗੇ 2000 ਤੋਂ ਵੱਧ ਵਿਦਿਆਰਥੀ

On Punjab

ਦਿਸ਼ਾ ਸਾਲਿਆਨ ਦੀ ਮੌਤ ਦੇ ਮਾਮਲੇ ’ਚ ਅਦਿੱਤਿਆ ਠਾਕਰੇ ਅਤੇ ਹੋਰਾਂ ਵਿਰੁੱਧ ਐਫਆਈਆਰ ਦੀ ਮੰਗ

On Punjab