PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਖ਼ਰਾਬ ਮੌਸਮ ਅਤੇ ਤਕਨੀਕੀ ਨੁਕਸ ਦੇ ਬਾਵਜੂਦ ਜਹਾਜ਼ ਦੀ ਸੁਰੱਖਿਅਤ ਲੈਂਡਿੰਗ; ਪਾਇਲਟ ਦੀ ਸੂਝਬੂਝ ਨੇ ਬਚਾਈਆਂ ਜਾਨਾਂ

ਗੁਰੂਗ੍ਰਾਮ-  ਦਿੱਲੀ ਤੋਂ ਹਲਵਾਰਾ ਆ ਰਹੀ ਏਅਰ ਇੰਡੀਆ ਦੀ ਫਲਾਈਟ ਏ.ਆਈ-481 ਸ਼ਨਿੱਚਰਵਾਰ ਨੂੰ ਪਹਿਲੀ ਉਡਾਣ ਨੂੰ ਦੋ ਵੱਡੀਆਂ ਚੁਨੌਤੀਆਂ ਦਾ ਸਾਹਮਣਾ ਪਿਆ, ਪਰ ਪਾਇਲਟ ਦੀ ਸੂਝਬੂਝ ਨਾਲ ਦੂਜੇ ਯਤਨ ਬਾਅਦ ਸੁਰੱਖਿਅਤ ਉੱਤਰ ਆਈ। ਦਿੱਲੀ ਤੋਂ ਸਵੇਰੇ 5:55 ਵਜੇ ਉਡਾਣ ਭਰਨ ਤੋਂ 15 ਮਿੰਟ ਬਾਅਦ ਤਕਨੀਕੀ ਖ਼ਰਾਬੀ ਦਾ ਸੰਕੇਤ ਮਿਲਣ ਕਾਰਨ ਜਹਾਜ਼ ਨੂੰ ਦਿੱਲੀ ਵਾਪਸ ਮੋੜਨਾ ਪਿਆ। ਤਕਨੀਕੀ ਖ਼ਰਾਬੀ ਦੇ ਸੰਕੇਤ ਬਾਅਦ ਯਾਤਰੀਆਂ ਦੀ ਸੁਰੱਖਿਆ ਨੂੰ ਦੇਖਦਿਆਂ ਪਾਇਲਟ ਨੇ ਤੁਰੰਤ ਜਹਾਜ਼ ਨੂੰ ਵਾਪਸ ਦਿੱਲੀ ਲੈ ਜਾਣ ਦਾ ਫ਼ੈਸਲਾ ਕੀਤਾ ਅਤੇ ਕਰੀਬ 7 ਵਜੇ ਜਹਾਜ਼ ਸੁਰੱਖਿਅਤ ਦਿੱਲੀ ਹਵਾਈ ਅੱਡੇ ਦੀ ਪੱਟੀ ’ਤੇ ਉਤਾਰ ਲਿਆ ਗਿਆ। ਤਕਨੀਕੀ ਜਾਂਚ ਤੋਂ ਬਾਅਦ ਏਅਰ ਇੰਡੀਆ ਵੱਲੋਂ ਦੂਜੇ ਜਹਾਜ਼ ਰਾਹੀਂ ਯਾਤਰੀਆਂ ਨੂੰ 9 ਵਜੇ ਮੁੜ ਹਲਵਾਰਾ ਲਈ ਰਵਾਨਾ ਕੀਤਾ ਗਿਆ।

ਬਾਅਦ ਵਿੱਚ ਹਲਵਾਰਾ ਪਹੁੰਚਣ ’ਤੇ ਤੇਜ਼ ਮੀਂਹ, ਹਨੇਰੀ ਅਤੇ ਖ਼ਰਾਬ ਮੌਸਮ (ਦਿਖਾਈ ਦੇਣ ਵਿੱਚ ਦਿੱਕਤ) ਕਾਰਨ ਪਹਿਲੀ ਲੈਂਡਿੰਗ ਦੀ ਕੋਸ਼ਿਸ਼ ਸਫਲ ਨਹੀਂ ਹੋਈ। ਪਾਇਲਟ ਨੇ ਜਲਦਬਾਜ਼ੀ ਕਰਨ ਦੀ ਥਾਂ ਜਹਾਜ਼ ਦਾ ਹਵਾ ਵਿੱਚ ਸੰਤੁਲਨ ਕਾਇਮ ਰੱਖਦਿਆਂ ਅਸਮਾਨ ਵਿੱਚ ਦੋ ਚੱਕਰ ਲਾਉਣ ਉਪਰੰਤ ਦੂਜੇ ਯਤਨ ਵਿੱਚ ਸਫਲ ਲੈਂਡਿੰਗ ਦੀ ਕੋਸ਼ਿਸ਼ ਸਫਲ ਰਹੀ। ਆਖ਼ਰਕਾਰ ਪਾਇਲਟ ਨੇ ਸੰਯਮ ਅਤੇ ਸੂਝਬੂਝ ਨਾਲ ਦੂਜੇ ਯਤਨ ਵਿੱਚ ਜਹਾਜ਼ ਨੂੰ ਸੁਰੱਖਿਅਤ ਹਲਵਾਰਾ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਉਤਾਰ ਦਿੱਤਾ, ਜਿਸ ਨਾਲ ਯਾਤਰੀਆਂ ਨੇ ਰਾਹਤ ਦਾ ਸਾਹ ਲਿਆ। ਜਹਾਜ਼ ਦੇ ਇਕ ਯਾਤਰੀ ਅਨੁਸਾਰ ਹਵਾ ਵਿੱਚ ਦੋਹਰੀ ਅਜ਼ਮਾਇਸ਼ ਬਾਅਦ ਜਹਾਜ਼ ਜ਼ਮੀਨ ‘ਤੇ ਉੱਤਰਨ ਬਾਅਦ ਯਾਤਰੀਆਂ ਨੇ ਸੁਖ ਦਾ ਸਾਹ ਲਿਆ।

Related posts

Farmers Protest : ‘ਥਾਂ ਖਾਲੀ ਕਰੋ’ ਦੀ ਨਾਅਰੇਬਾਜ਼ੀ ਕਰਦਿਆਂ ਸਿੰਘੂ ਬਾਰਡਰ ਪਹੁੰਚੇ ਵੱਡੀ ਗਿਣਤੀ ‘ਚ ਸਥਾਨਕ ਲੋਕ

On Punjab

SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਬੋਲੇ- RSS ਸਿੱਖ ਮਾਮਲਿਆਂ ‘ਚ ਕਰ ਰਹੀ ਦਖ਼ਲਅੰਦਾਜ਼ੀ, ਮੈਂਬਰਾਂ ਨੂੰ ਖਰੀਦਣ ਦੀ ਕੋਸ਼ਿਸ਼

On Punjab

ਖੇਤੀ ਕਾਨੂੰਨਾਂ ਦੇ ਸਮਰਥਨ ‘ਚ ਦੇਸ਼ਭਰ ਦੇ ਕਈ ਕਿਸਾਨਾਂ ਨੇ ਨਰੇਂਦਰ ਤੋਮਰ ਨਾਲ ਕੀਤੀ ਮੁਲਾਕਾਤ, ਕਿਹਾ- ਪੂਰੀ ਤਰ੍ਹਾਂ ਨਾਲ ਸਿਆਸਤ ਤੋਂ ਪ੍ਰੇਰਿਤ ਹੈ ਅੰਦੋਲਨ

On Punjab