70.56 F
New York, US
May 17, 2024
PreetNama
ਰਾਜਨੀਤੀ/Politics

ਖੇਤੀ ਕਾਨੂੰਨਾਂ ਦੇ ਸਮਰਥਨ ‘ਚ ਦੇਸ਼ਭਰ ਦੇ ਕਈ ਕਿਸਾਨਾਂ ਨੇ ਨਰੇਂਦਰ ਤੋਮਰ ਨਾਲ ਕੀਤੀ ਮੁਲਾਕਾਤ, ਕਿਹਾ- ਪੂਰੀ ਤਰ੍ਹਾਂ ਨਾਲ ਸਿਆਸਤ ਤੋਂ ਪ੍ਰੇਰਿਤ ਹੈ ਅੰਦੋਲਨ

ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਬਾਰਡਰ ‘ਤੇ ਕਿਸਾਨਾਂ ਦਾ ਪ੍ਰਦਰਸ਼ਨ ਪਿਛਲੇ 18 ਦਿਨਾਂ ਤੋਂ ਜਾਰੀ ਹੈ। ਅੱਜ ਅੰਦੋਲਨ ਦਾ 19ਵਾਂ ਦਿਨ ਹੈ ਕਿਸਾਨਾਂ ਨੇ ਆਪਣਾ ਪ੍ਰਦਰਸ਼ਨ ਤੇਜ਼ ਕਰ ਦਿੱਤਾ ਹੈ। ਅੱਜ ਉਹ ਭੁੱਖ ਹੜਤਾਲ ‘ਤੇ ਵੀ ਹਨ।

ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫਿੱਕੀ ਦੇ ਪ੍ਰੋਗਰਾਮ ‘ਚ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਦੀ ਹਰ ਗਲਤਫਹਮੀ ਨੂੰ ਦੂਰ ਕਰਨ ਲਈ ਤਿਆਰ ਹੈ। ਇਸ ਤੋਂ ਪਹਿਲਾ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਨਰੇਂਦਰ ਸਿੰਘ ਤੋਮਰ ਨੇ ਮੁਲਾਕਾਤ ਕੀਤੀ।

ਦੱਸਣਯੋਗ ਹੈ ਕਿ ਕੇਂਦਰ ਸਰਕਾਰ ਚਾਹੁੰਦੀ ਹੈ ਕਿ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਗੱਲਬਾਤ ਦੇ ਮਾਧਿਅਮ ਨਾਲ ਖ਼ਤਮ ਕੀਤਾ ਜਾਵੇ ਪਰ ਕਿਸਾਨ ਇਸ ਦੇ ਵਾਪਸੀ ਦੀ ਮੰਗ ‘ਤੇ ਅੜੇ ਹੋਏ ਹਨ। ਕਿਸਾਨ ਜਥੇਬੰਦੀਆਂ ਤੇ ਸਰਕਾਰ ‘ਚ ਕਈ ਦੌਰ ਦੀ ਗੱਲਬਾਤ ਵੀ ਹੋ ਚੁੱਕੀ ਹੈ ਪਰ ਗੱਲ ਨਹੀਂ ਬਣ ਸਕੀ।

ਦੇਸ਼ਭਰ ‘ਚੋਂ ਆਈਆਂ ਭਾਰਤੀ ਕਿਸਾਨ ਤਾਲਮੇਲ ਕਮੇਟੀਆਂ ਦੇ ਅਹੁਦੇਦਾਰਾਂ ਨੇ ਅੱਜ ਖੇਤੀ ਭਵਨ ‘ਚ ਮੁਲਾਕਾਤ ਕਰ ਕੇ ਨਵੇਂ ਖੇਤੀ ਕਾਨੂੰਨਾਂ ਨੂੰ ਸਮਰਥਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਹ ਬਿਲ ਪੂਰੀ ਤਰ੍ਹਾਂ ਨਾਲ ਕਿਸਾਨਾਂ ਦੇ ਹੱਕ ‘ਚ ਹੈ ਤੇ ਉਨ੍ਹਾਂ ਨੂੰ ਕਿਸੇ ਵੀ ਕੀਮਤ ‘ਤੇ ਵਾਪਸ ਨਾ ਲਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੁਆਰਾ ਕੀਤੇ ਜਾ ਰਿਹਾ ਪ੍ਰਦਰਸ਼ਨ ਪੂਰੀ ਤਰ੍ਹਾਂ ਨਾਲ ਸਿਆਸਤ ਤੋਂ ਪ੍ਰਭਾਵਿਤ ਹੈ।
– ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦਿਆ ਨੇ ਕਿਹਾ ਕਿ ਅੱਜ ਕਿਸਾਨਾਂ ਦੇ ਸਮਰਥਨ ‘ਚ ਪੂਰਾ ਦੇਸ਼ ਹੈ ਦੇਸ਼ ਦਾ ਕਿਸਾਨ ਇਨ੍ਹਾਂ ਤਿੰਨ ਕਾਲੇ ਕਾਨੂੰਨਾਂ ਤੋਂ ਡਰਿਆ ਹੋਇਆ ਹੈ ਕਿਉਂਕਿ ਇਨ੍ਹਾਂ ਦੇ ਲਾਗੂ ਹੋਣ ਹੋਣ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ‘ਚ ਭੂਚਾਲ ਆ ਗਿਆ ਹੈ। ਜਦੋਂ ਕਿਸਾਨ ਸੜਕਾਂ ‘ਤੇ ਵਿਰੋਧ ‘ਚ ਆਇਆ ਤਾਂ ਇਹ ਉਸ ਨੂੰ ਦੇਸ਼ ਦੀ ਸੁਰੱਖਿਆ ਲਈ ਖ਼ਤਰਾ, ਨਕਸਲੀ ਬੋਲ ਰਹੇ ਹਨ।

ਇਸ ਦੌਰਾਨ ਵੱਡੀ ਖਬਰ ਆ ਰਹੀ ਹੈ। ਖੇਤੀ ਕਾਨੂੰਨਾਂ ਦੇ ਸਮਰਥਨ ‘ਚ ਦੇਸ਼ਭਰ ਦੀਆਂ 10 ਕਿਸਾਨ ਜਥੇਬੰਦੀਆਂ ਨੇ ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨਾਲ ਮੀਟਿੰਗ ਕੀਤੀ ਹੈ। ਨਿਊਜ ਏਜੰਸੀ ਏਐੱਨਆਈ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਇਹ ਜਥੇਬੰਦੀਆਂ ਉੱਤਰ ਪ੍ਰਦੇਸ਼, ਕੇਰਲ, ਤਾਮਿਲਨਾਡੂ, ਤੇਲੰਗਾਨਾ, ਬਿਹਾਰ ਤੇ ਹਰਿਆਣਾ ਵਰਗੇ ਵੱਖ-ਵੱਖ ਸੂਬਿਆਂ ਦੀਆਂ ਹਨ ਤੇ ਅਖਿਲ ਭਾਰਤੀ ਕਿਸਾਨ ਕਮੇਟੀ ਨਾਲ ਜੁੜੀਆਂ ਹਨ।
– ਕੇਂਦਰ ਸਰਕਾਰ ਚਾਹੁੰਦੀ ਹੈ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਗੱਲਬਾਤ ਰਾਹੀਂ ਵਿਰੋਧ ਨੂੰ ਖਤਮ ਕੀਤਾ ਜਾਵੇ ਪਰ ਕਿਸਾਨ ਇਸ ਦੀ ਵਾਪਸੀ ਦੀ ਮੰਗ ‘ਤੇ ਅੜੇ ਹਨ। ਕਿਸਾਨ ਸੰਗਠਨਾਂ ਤੇ ਸਰਕਾਰ ‘ਚ ਕਈ ਦੌਰ ਦੀ ਗੱਲਬਾਤ ਵੀ ਹੋ ਚੁੱਕੀ ਹੈ ਪਰ ਗੱਲ ਨਹੀਂ ਬਣ ਪਾਈ ਹੈ।

– ਕੁੰਡਲੀ ਬਾਰਡਰ ‘ਤੇ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਕਾਰਨ ਖੇਤਰ ਦਾ ਵਪਾਰ ਤੇ ਖੇਤੀ ਪ੍ਰਭਾਵਿਤ ਹੋ ਰਹੀ ਹੈ। ਵਪਾਰੀਆਂ ਦੇ ਨਾਲ-ਨਾਲ ਇੱਥੇ ਸਬਜ਼ੀ ਤੇ ਹੋਰ ਨਕਦੀ ਫਸਲਾਂ ਦੀ ਖੇਤੀ ਕਰਨ ਵਾਲੇ ਕਿਸਾਨ ਵੀ ਪਰੇਸ਼ਾਨ ਹਨ। ਇਸ ਨੂੰ ਲੈ ਕੇ ਐਤਵਾਰ ਨੂੰ ਖੇਤਰ ਦੇ ਕਿਸਾਨ ਤੇ ਰਾਈ ਆਰਾਮ ਘਰ ‘ਚ ਬੈਠਕ ਕੀਤੀ। ਬੈਠਕ ਦੀ ਅਗਵਾਈ ਦਹੀਆ ਖਾਪ ਦੇ ਪ੍ਰਧਾਨ ਸੁਰਿੰਦਰ ਦਹੀਆ ਨੇ ਕੀਤੀ। ਬੈਠਕ ‘ਚ ਲੋਕਾਂ ਨੇ ਅੰਦੋਲਨ ਦਾ ਵਿਰੋਧ ਨਹੀਂ ਕੀਤਾ ਪਰ ਉਨ੍ਹਾਂ ਦਾ ਕਹਿਣਾ ਸੀ ਕਿ ਬਾਰਡਰ ‘ਤੇ ਇਸ ਤਰ੍ਹਾਂ ਧਰਨਾ ਦੇਣ ਨਾਲ ਕੁੰਡਲੀ ਤੇ ਆਲੇ-ਦੁਆਲੇ ਦੇ ਲੋਕ ਪੂਰੀ ਤਰ੍ਹਾਂ ਬੰਧਕ ਬਣ ਕੇ ਰਹਿ ਗਏ ਹਨ।

ਦਿੱਲੀ ਦੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਅੱਜ ਕਿਸਾਨਾਂ ਦੇ ਸਮਰਥਨ ‘ਚ ਪੂਰਾ ਦੇਸ਼ ਹੈ। ਦੇਸ਼ ਦਾ ਕਿਸਾਨ ਇਨ੍ਹਾਂ ਤਿੰਨ ਕਾਲੇ ਕਾਨੂੰਨਾਂ ਤੋਂ ਡਰਾਇਆ ਹੋਇਆ ਹੈ ਕਿਉਂਕਿ ਲਾਗੂ ਹੋਣ ਤੋਂ ਬਾਅਦ ਉਸ ਦੀ ਜ਼ਿੰਦਗੀ ‘ਚ ਭੂਚਾਲ ਆ ਗਿਆ ਹੈ। ਜਦੋਂ ਕਿਸਾਨ ਸੜਕਾਂ ‘ਤੇ ਵਿਰੋਧ ‘ਚ ਹਨ ਤਾਂ ਇਹ ਉਸ ਦੇਸ਼ ਦੀਆਂ ਸੁਰੱਖਿਆ ਲਈ ਖਤਰਾ, ਨਕਸਲੀ ਬੋਲ ਰਿਹਾ ਹੈ।

ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਨੇ ਕਿਹਾ ਕਿ ਬਹੁਤ ਸ਼ਰਮ ਦੀ ਗੱਲ ਹੈ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਮੰਨਣ ਲਈ ਅੜੀਅਲ ਰਵੱਈਆ ਅਪਣਾਇਆ ਹੋਇਆ ਹੈ ਤੇ ਪੂਰੇ ਦੇਸ਼ ਦਾ ਪੇਟ ਪਾਲਣ ਵਾਲਾ ਅੱਜ ਖੁਦ ਭੁੱਖੇ ਰਹਿਣ ਲਈ ਮਜਬੂਰ ਹੈ। ਪੂਰੀ ਦੁਨੀਆ ‘ਚ ਇਸ ਦੀ ਅੰਦੋਲਨ ਦੀ ਚਰਚਾ ਹੋ ਰਹੀ ਹੈ ਹੁਣ ਇਹ ਜਨ ਅੰਦੋਲਨ ਬਣ ਗਿਆ ਹੈ।ਭਾਜਪਾ ਆਗੂ ਦੇਵਿੰਦਰ ਫਡਨਵੀਸ ਨੇ ਕਿਹਾ ਕਿ ਮੁੱਖ ਮੰਤਰੀ ਉਦਵ ਠਾਕਰੇ ਨੂੰ ਦਿੱਲੀ ‘ਚ ਵਿਰੋਧ ਪ੍ਰਦਰਸ਼ਨਾਂ ‘ਤੇ ਟਿੱਪਣੀ ਕਰਨ ਦੀ ਬਜਾਏ ਪਹਿਲਾਂ ਮਹਾਰਾਸ਼ਟਰ ਦੇ ਕਿਸਾਨਾਂ ਦੀ ਗੱਲ ਕਰਨੀ ਚਾਹੀਦੀ। ਪ੍ਰਦਰਸ਼ਨਕਾਰੀਆਂ ਨੂੰ ਇੱਥੇ ਉਨ੍ਹਾਂ ਦੇ ਘਰਾਂ ‘ਚ ਕੁੱਟਿਆ ਜਾ ਰਿਹਾ ਹੈ ਤੇ ਸੂਬਾ ਸਰਕਾਰ ਦਿੱਲੀ ‘ਚ ਪ੍ਰਦਰਸ਼ਨਕਾਰੀਆਂ ਦੇ ਅਧਿਕਾਰਾਂ ਦੀ ਗੱਲ ਕਰ ਰਹੀ ਹੈ ਤੇ ਇਸ ਨੂੰ ਐਮਰਜੈਂਸੀ ਸਥਿਤੀ ਦੱਸ ਰਹੀ ਹੈ।
ਕੇਂਦਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਵਿਰੋਧ ‘ਚ ਭਾਜਪਾ ਜਨਰਲ ਸਕੱਤਰ ਅਰੁਣ ਸਿੰਘ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਦੇਸ਼ ਦੇ 99 ਫੀਸਦੀ ਕਿਸਾਨ ਮੋਦੀ ਸਰਕਾਰ ਨਾਲ ਹੈ। ਨਿਊਜ ਏਜੰਸੀ ਪੀਟੀਆਈ ਮੁਤਾਬਕ ਉਨ੍ਹਾਂ ਨੇ ਦੋਸ਼ ਲਾਇਆ ਕਿ ਕਾਂਗਰਸ ਨੇ ਜਾਰੀ ਕਿਸਾਨਾਂ ਅੰਦੋਲਨ ਨੂੰ ਹਵਾ ਦਿੱਤੀ।

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਕਾਂਗਰਸ ਕਿਸਾਨਾਂ ਦੇ ਨਾਂ ‘ਤੇ ਰਾਜਨੀਤਕ ਰੋਟੀਆਂ ਨਾ ਸੇਕੇ। ਦੇਸ਼ ਦੇ ਕਿਸਾਨ ਇਨ੍ਹਾਂ ਕਾਨੂੰਨਾਂ ਦੇ ਪੱਖ ‘ਚ ਹਨ ਜੋ ਕਿਸਾਨ ਭਰਾ ਸਿੰਘੂ ਬਾਰਡਰ ‘ਤੇ ਬੈਠੇ ਹਨ ਉਹ ਵੀ ਸਾਡੇ ਆਪਣੇ ਹਨ। ਸਰਕਾਰ ਹਰ ਪ੍ਰਸ਼ਨ ਦਾ ਉਤਰ ਦੇਣ ਤੇ ਹਰ ਸਮੱਸਿਆ ਦੇ ਹੱਲ ਲਈ ਤਿਆਰ ਹਨ।

ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਸਿੰਘੂ ਬਾਰਡਰ ਨਾਲ ਹੀ ਵੱਖ-ਵੱਖ ਥਾਵਾਂ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨ ਇਕ ਦਿਨ ਦੀ ਭੁੱਖ ਹੜਤਾਲ ਰੱਖ ਰਹੇ ਹਨ। ਇਸ ‘ਚ ਕੇਂਦਰੀ ਕੈਬਨਿਟ ਦੇ ਸੀਨੀਅਰ ਮੰਤਰੀਆਂ ਦੀ ਬੈਠਕ ਵੀ ਹੋਈ। ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਾਫ ਕਿਹਾ ਕਿ ਤਿੰਨਾਂ ਖੇਤੀ ਬਿੱਲ ਕਿਸਾਨਾਂ ਦੇ ਭਲੇ ਲਈ ਹੈ ਤੇ ਸਰਕਾਰ ਇਨ੍ਹਾਂ ਨੂੰ ਵਾਪਸ ਨਹੀਂ ਲਵੇਗੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਹਮੇਸ਼ਾ ਤੋਂ ਕਿਸਾਨਾਂ ਦੀ ਗੱਲ ਸੁਣਨ ਲਈ ਤਿਆਰ ਹਾਂ ਪਰ ਉਨ੍ਹਾਂ ਦੇ ਨਾਂ ‘ਤੇ ਰਾਜਨੀਤੀ ਨਹੀਂ ਹੋਣਾ ਚਾਹੀਦਾ ਹੈ।

ਕ੍ਰਿਸ਼ੀ ਕਾਨੂੰਨਾਂ ਖ਼ਿਲਾਫ਼ ਜੈਸਿੰਘਪੁਰ ਖੇੜਾ ਬਾਰਡਰ ‘ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਪਪੇਟ ਸ਼ੋਅ ਕਰਵਾਇਆ। ਪਪੇਟ ਕਲਾਕਾਰ ਨੇ ਦੱਸਿਆ ਕਠਪੁਤਲੀ ਦੇ ਮਾਧਿਅਮ ਰਾਹੀਂ ਮੈਂ ਕਿਸਾਨਾਂ ਦੀ ਗੱਲ ਕਹਿਣਾ ਚਾਹੁੰਦਾ ਹਾਂ ਕਿ ਤਿੰਨੇਂ ਕਾਨੂੰਨਾਂ ਨੂੰ ਖਤਮ ਕਰੋ।
ਉੱਤਰ ਪ੍ਰਦੇਸ਼ : ਖੇਤੀ ਕਾਨੂੰਨਾਂ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਨੇ ਬੁਲੰਦਸ਼ਹਿਰ ‘ਚ ਕਲੈਕਟਰ ਦਫਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ।
ਦਿੱਲੀ : ਗਾਜੀਪੁਰ ਬਾਰਡਰ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਅੱਜ ਕੌਮੀ ਰਾਜਮਾਰਗ-24 ਨੂੰ ਬਲਾਕ ਕਰ ਦਿੱਤਾ। ਇਸ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਦੇ ਰਾਕੇਸ਼ ਟਿਕੈਤ ਨੇ ਕਿਹਾ ਕਿ ਅਜਿਹਾ ਫਿਰ ਨਹੀਂ ਹੋਵੇਗਾ। ਆਮ ਲੋਕ ਪ੍ਰਭਾਵਿਤ ਨਹੀਂ ਹੋਣਗੇ।
ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਇਸ ਦੌਰਾਨ ਕੇਂਦਰੀ ਕੈਬਨਿਟ ਦੇ ਸੀਨੀਅਰ ਮੰਤਰੀਆਂ ਦੀ ਬੈਠਕ ਵੀ ਹੋਈ। ਉਧਰ ਫਿਕਕੀ ਦੇ ਇਕ ਪ੍ਰੋਗਰਾਮ ‘ਚ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਾਫ਼ ਕਿਹਾ ਕਿ ਤਿੰਨੇਂ ਖੇਤੀ ਬਿੱਲ ਕਿਸਾਨਾਂ ਦੇ ਭਲੇ ਲਈ ਹਨ ਤੇ ਸਰਕਾਰ ਇਨ੍ਹਾਂ ਨੂੰ ਵਾਪਸ ਨਹੀਂ ਲਵੇਗੀ।
ਦਿੱਲੀ ਦੇ ਖੇਤੀ ਕਾਨੂੰਨਾਂ ਖ਼ਿਲਾਫ ਜੰਤਰ-ਮੰਤਰ ‘ਤੇ ਪੰਜਾਬ ਦੇ ਕਾਂਗਰਸ ਸੰਸਦ ਮੈਂਬਰਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿਸਾਨ ਜੋ ਵੀ ਅੰਦੋਲਨ ਕਰਨਗੇ ਅਸੀਂ ਉਸ ‘ਚ ਹਿੱਸਾ ਲਵਾਂਗੇ। ਜਿੰਨੀ ਦੇਰ ਕਿਸਾਨ ਭੁੱਖ ਹੜਤਾਲ ‘ਤੇ ਹਨ ਉਨੀ ਦੇਰ ਮੈਂ ਤੇ ਵਿਧਾਇਕ ਕੁਲਬੀਰ ਜ਼ੀਰਾ ਵੀ ਭੁੱਖ ਹੜਤਾਲ ‘ਤੇ ਹਨ।
ਕੇਂਦਰੀ ਖੇਤੀ ਸੂਬਾ ਮੰਤਰੀ ਕੈਲਾਸ਼ ਚੌਧਰੀ ਨੇ ਕਿਹਾ ਮੈਂ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਨਾਲ ਸਬੰਧਿਤ ਮੁੱਦਿਆਂ ਨੂੰ ਹੱਲ ਕਰਨ ਲਈ ਸਰਕਾਰ ਨਾਲ ਗੱਲਬਾਤ ਲਈ ਅਪੀਲ ਕਰਦਾ ਹਾਂ ਜੇਕਰ ਕਿਸਾਨ ਇਨ੍ਹਾਂ ਬਿੱਲਾਂ ‘ਚ ਕੁਝ ਜੋੜਣਾ ਚਾਹੁੰਦੇ ਹਨ ਤਾਂ ਇਹ ਸੰਭਵ ਹੈ ਪਰ ਤਰ੍ਹਾਂ ਨਾਲ ‘ਹਾਂ ਜਾਂ ਨਾ’ ਨਹੀਂ ਹੋ ਸਕਦੀ ਹੈ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਉਨ੍ਹਾਂ ਦੀ ਰਿਹਾਇਸ਼ ‘ਤੇ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਪਹੁੰਚੇ ਹਨ। ਦੋਵਾਂ ਨੇ ਕੱਲ੍ਹ ਵੀ ਮੁਲਾਕਾਤ ਕੀਤੀ ਸੀ।
ਸੁਪਰੀਮ ਕੋਰਟ ਨੇ 16 ਦਸੰਬਰ ਨੂੰ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਦਿੱਲੀ ਦੀ ਸਰਹੱਦਾਂ ਤੋਂ ਹਟਾਉਣ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦੀ ਮੰਗ ‘ਤੇ ਸੁਣਵਾਈ ਕਰੇਗਾ। ਸੁਪਰੀਮ ਕੋਰਟ ਦੀ ਵੈੱਬਸਾਈਟ ਮੁਤਾਬਕ ਚੀਫ਼ ਜਸਟਿਸ ਐੱਸਏ ਬੋਬਡੇ, ਜਸਟਿਸ ਏਐੱਸ ਬੋਪੰਨਾ ਤੇ ਜਸਟਿਸ ਵੀ. ਰਾਮਸੁਬਰਾਮਨੀਅਮ ਦੇ ਬੈਂਚ, ਲਾਅ ਸਟੂਡੈਂਟ ਰਿਸ਼ਭ ਸ਼ਰਮਾ ਦੁਆਰਾ ਦਾਇਰ ਪਟੀਸ਼ਨ ‘ਤੇ ਸੁਣਵਾਈ ਕਰੇਗਾ। ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਯਾਤਰੀਆਂ ਨੂੰ ਪ੍ਰਦਰਸ਼ਨ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਚੱਲਦਿਆਂ ਕੋਰੋਨਾ ਦੇ ਮਾਮਲਿਆਂ ‘ਚ ਵੀ ਇਜ਼ਾਫਾ ਹੋ ਸਕਦਾ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਕਿਸਾਨਾਂ ਦੇ ਸਮਰਥਨ ‘ਚ ਸ਼ੁਰੂਆਤ ਤੋਂ ਹੀ ਨਾਲ ਖੜੇ ਹਨ। ਹਿੰਦੀ ‘ਚ ਇਕ ਟਵੀਟ ‘ਚ ਇਕ ਮੀਡੀਆ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕੇਜਰੀਵਾਲ ਨੇ ਕਿਹਾ ਕੈਪਟਨ ਜੀ ਸ਼ੁਰੂ ਤੋਂ ਹੀ ਮੈਂ ਕਿਸਾਨਾਂ ਨਾਲ ਖੜਾ ਹਾਂ। ਮੈਂ ਕੇਂਦਰ ਨਾਲ ਉਨ੍ਹਾਂ ਲਈ ਲੜਿਆ ਤੇ ਹੁਣ ਦਿੱਲੀ ਦੇ ਸਟੇਡੀਅਮ ਨੂੰ ਜੇਲ੍ਹ ਨਹੀਂ ਬਣਨ ਨਹੀਂ ਦਿੱਤਾ। ਮੈਂ ਕਿਸਾਨਾਂ ਦੀ ਸੇਵਾ ਕਰ ਰਿਹਾ ਹਾਂ। ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ‘ਚ ਆਮ ਆਦਮੀ ਪਾਰਟੀ ਦੇ ਚੁਣਾਵੀ ਏਜੰਡੇ ਨੂੰ ਅੱਗੇ ਵਧਾਉਣ ਲਈ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਦਾ ਫਾਇਦਾ ਚੁੱਕਣ ਦਾ ਕੇਜਰੀਵਾਲ ‘ਤੇ ਦੋਸ਼ ਲਾਇਆ ਸੀ।
ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਚਾਦੁਨੀ ਨੇ ਕਿਹਾ ਕਿ ਕੇਂਦਰ ਉਨੀਂ ਹੀ ਮਾਤਰਾ ‘ਚ ਖਰੀਦਦਾ ਰਹੇਗਾ ਜਿੰਨਾ ਪਹਿਲਾਂ ਖਰੀਦਦਾ ਦਾ ਸੀ। ਉਨ੍ਹਾਂ ਲਈ ਐੱਮਐੱਸਪੀ ‘ਤੇ ਖਰੀਦ ਦਾ ਮਤਲਬ ਇਹੀਂ ਹੈ ਪਰ ਅਸੀਂ ਹੁਣ ਉਸ ‘ਤੇ ਜੀਵਤ ਨਹੀਂ ਰਹਿ ਸਕਦੇ। ਕੇਂਦਰ ਸਾਰੇ ਸੂਬਿਆਂ ਤੋਂ ਐੱਮਐੱਸਪੀ ‘ਤੇ ਫਸਲ ਨਹੀਂ ਖਰੀਦ ਰਿਹਾ ਹੈ। ਸਰਕਾਰ ਐੱਮਐੱਸਪੀ ‘ਤੇ ਸਾਰਿਆਂ ਨੂੰ ਗੁੰਮਰਾਹ ਕਰ ਰਹੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 8 ਦਸੰਬਰ ਦੀ ਬੈਠਕ ਦੌਰਾਨ ਸਾਨੂੰ ਕਿਹਾ ਕਿ ਉਹ ਐੱਮਐੱਸਪੀ ‘ਚ ਸਾਰੀਆਂ 23 ਫਸਲਾਂ ਨੂੰ ਨਹੀਂ ਖਰੀਦ ਸਕਦੇ ਕਿਉਂਕਿ ਇਸ ਦੀ ਲਾਗਤ 17 ਲੱਖ ਕਰੋੜ ਰੁਪਏ ਹੈ।
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਜਿਨ੍ਹਾਂ ਨੇ ਪਿਛਲੇ ਹਫਤੇ ਜੇਲ੍ਹਕਰਮੀਆਂ ਦੀ ਰਿਹਾਈ ਦੀ ਮੰਗ ਲਈ ਇਕ ਪ੍ਰੋਗਰਾਮ ਆਯੋਜਿਤ ਕੀਤਾ ਸੀ। ਉਨ੍ਹਾਂ ਨੇ ਸੋਮਵਾਰ ਨੂੰ ਪੰਜਾਬ ਦੇ 32 ਕਿਸਾਨ ਯੂਨੀਅਨਾਂ ਦੁਆਰਾ ਦਿੱਤੀ ਗਈ ਇਕ ਦਿਨਾਂ ਭੁੱਖ ਹੜਤਾਲ ਤੋਂ ਦੂਰੀ ਬਣਾਉਣ ਦਾ ਫੈਸਲਾ ਕੀਤਾ ਹੈ। ਬੀਕੇਯੂ ਏਕਤਾ ਉਗਰਾਹਾ ਦੇ ਪੰਜਾਬ ਜਨਰਲ ਸਕੱਤਰ ਸੁਖਦੇਵ ਸਿੰਘ ਨੇ ਨਿਊਜ ਏਜੰਸੀ ਪੀਟੀਆਈ ਨੂੰ ਕਿਹਾ ਕਿ ਉਗਰਾਹਾ ਦੇ ਆਗੂ ਭੁੱਖ ਹੜਤਾਲ ‘ਤੇ ਬੈਠਣਗੇ।
ਰਾਜਸਥਾਨ : ਜੈਸਿੰਘਪੁਰ-ਖੇੜਾ ਬਾਰਡਰ ਕੋਲ ਸ਼ਾਹਜਹਾਂਪੁਰ ‘ਚ ਧਰਨਾ ਪ੍ਰਦਰਸ਼ਨ ਅੱਜ ਦੂਜੇ ਦਿਨ ਵੀ ਜਾਰੀ। ਸੁਰੱਖਿਆਕਰਮੀ ਤਾਇਨਾਤ ਹਨ।ਬੀਕੇਯੂ ਦੇ ਜਨਰਲ ਸੈਕਟਰੀ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਜਗਾਉਣਾ ਚਾਹੁੰਦੇ ਹਾਂ। ਇਸ ਲਈ ਸਾਡੇ ਸੰਯੁਕਤ ਕਿਸਾਨ ਮੋਰਚਾ ਦੇ 40 ਕਿਸਾਨ ਆਗੂ ਅੱਜ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਭੁੱਖ ਹੜਤਾਲ ‘ਤੇ ਬੈਠਣਗੇ। ਇਨ੍ਹਾਂ ‘ਚੋਂ 25 ਸਿੰਘੂ ਬਾਰਡਰ ‘ਤੇ, 10 ਟਿਕਰੀ ਬਾਰਡਰ ‘ਤੇ 5 ਯੂਪੀ ਬਾਰਡਰ ‘ਤੇ ਬੈਠਣਗੇ।
ਦਿੱਲੀ ਨਾਲ ਜੁੜੇ ਨੋਇਡਾ ਸੈਕਟਰ-14ਏ ਸਥਿਤ ਚਿੱਲਾ ਬਾਰਡਰ ‘ਤੇ ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਚ ਹੁਣ ਫੁੱਟ ਪੈ ਗਈ ਹੈ। ਨੋਇਡਾ ਤੋਂ ਦਿੱਲੀ ਜਾਣ ਵਾਲਾ ਰਸਤਾ ਖੋਲ੍ਹੇ ਜਾਣ ਤੋਂ ਨਾਰਾਜ਼ ਭਾਰਤੀ ਕਿਸਾਨ ਯੂਨੀਅਨ (ਭਾਨੂ) ਦੇ ਕੌਮੀ ਜਨਰਲ ਸਕੱਤਰ ਮਹਿੰਦਰ ਸਿੰਘ ਚੋਰੌਲੀ, ਕੌਮੀ ਬੁਲਾਰਾ ਸਤੀਸ਼ ਚੌਧਰੀ ਸਣੇ ਇਕ ਮਹਿਲਾ ਕਿਸਾਨ ਆਗੂ ਨੇ ਆਪਣੇ ਆਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕੌਮੀ ਪ੍ਰਧਾਨ ਠਾਕੁਰ ਭਾਨੂ ਪ੍ਰਤਾਪ ਸਿੰਘ ਦੇ ਫੈਸਲੇ ਤੋਂ ਨਾਰਾਜ਼ ਹੋ ਕੇ ਤਿੰਨੇਂ ਆਗੂਆਂ ਨੇ ਅਸਤੀਫਾ ਦਿੱਤਾ ਹੈ। ਇਸ ਨਾਲ ਸਾਫ ਜ਼ਾਹਿਰ ਹੋ ਰਿਹਾ ਹੈ ਕਿ ਕਿਸਾਨ ਅੰਦੋਲਨ ‘ਚ ਫੁੱਟ ਪੈਣ ਲੱਗ ਪਈ ਹੈ ਆਉਣ ਵਾਲੇ ਸਮੇਂ ‘ਚ ਕਿਸਾਨ ਆਪਸ ਭਿੜਦੇ ਨਜ਼ਰ ਆ ਰਹੇ ਹਨ।
ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ ਇਕ ਦੋ ਹਫਤਿਆਂ ਤੋਂ ਜ਼ਿਆਦਾ ਸਮੇਂ ਤੋਂ ਅੰਦੋਲਨ ਕਰ ਰਹੇ ਕਿਸਾਨ ਆਗੂਆਂ ‘ਚ ਹੁਣ ਦਰਾਰ ਦਿਖਣ ਲੱਗੀ ਹੈ। ਕਿਸਾਨ ਅੰਦੋਲਨ ਨੇ ਸ਼ੁਰੂਆਤੀ ਦੌਰ ‘ਚ ਵੱਧ-ਚੜ੍ਹ ਕੇ ਹਿੱਸਾ ਲੈਣ ਵਾਲੇ ਆਗੂਆਂ ‘ਚ ਐਤਵਾਰ ਨੂੰ ਦੂਜੀ ਵਾਰ ਤਿੱਖੇ ਮਤਭੇਦ ਦੇਖਣ ਨੂੰ ਮਿਲੇ।

Related posts

ਅਰਵਿੰਦ ਕੇਜਰੀਵਾਲ ਨੇ ਮਜ਼ਦੂਰਾਂ ਨੂੰ ਦਿੱਲੀ ਨਾ ਛੱਡਣ ਦੀ ਕੀਤੀ ਅਪੀਲ ‘ਤੇ ਕਿਹਾ…

On Punjab

ਕੈਪਟਨ ਨੇ ਪਰਨੀਤ ਕੌਰ ਨੂੰ ਇਸ ਤਰ੍ਹਾਂ ਦਿੱਤੀ ਜਨਮਦਿਨ ਦੀ ਵਧਾਈ

On Punjab

ਸੁਖਬੀਰ ਬਾਦਲ ਨੇ ਇਕਬਾਲ ਸਿੰਘ ਚੰਨੀ ਖੰਨਾ ਨੂੰ 6 ਸਾਲਾਂ ਲਈ ਪਾਰਟੀ ‘ਚੋਂ ਕੱਢਿਆ, ਜਾਣੋ ਕਿਉਂ

On Punjab