PreetNama
ਖੇਡ-ਜਗਤ/Sports News

ਕੋਹਲੀ ਨੂੰ ਨਹੀਂ ਆਪਣੇ ਬੱਲੇਬਾਜ਼ਾਂ ‘ਤੇ ਭਰੋਸਾ? ਕਸੌਟੀ ‘ਤੇ ਨਹੀਂ ਉੱਤਰ ਰਹੇ ਖਰੇ

ਨਵੀਂ ਦਿੱਲੀਭਾਰਤ ਤੇ ਮੇਜ਼ਬਾਨ ਵੈਸਟਇੰਡੀਜ਼ ‘ਚ 22 ਅਗਸਤ ਤੋਂ ਦੋ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੁਕਾਬਲਾ ਸ਼ੁਰੂ ਹੋ ਰਿਹਾ ਹੈ। ਅੰਟੀਗਾ ਤੇ ਜਮਾਇਕਾ ‘ਚ ਖੇਡੇ ਜਾਣ ਵਾਲੇ ਇਹ ਦੋ ਮੈਚ ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹਨ। ਵਰਲਡ ਕੱਪ 2019 ਦੇ ਸੈਮੀਫਾਈਨਲ ‘ਚ ਹਾਰਨ ਤੋਂ ਬਾਅਦ ਵੈਸਟਇੰਡੀਜ਼ ਦੌਰੇ ‘ਤੇ ਆਈ ਭਾਰਤੀ ਟੀਮ ਕੋਲ ਟੀ-20 ਤੇ ਵਨਡੇ ਤੋਂ ਬਾਅਦ ਟੈਸਟ ਸੀਰੀਜ਼ ਜਿੱਤਣ ਦਾ ਮੌਕਾ ਹੈ।

ਵੈਸਟਇੰਡੀਜ਼ ਖਿਲਾਫ ਬੇਸ਼ੱਕ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਟੀਮ ਮਜਬੂਤ ਲੱਗ ਰਹੀ ਹੈ। ਆਈਸੀਸੀ ਚੈਂਪੀਅਨਸ਼ਿਪ ਦੀ ਦਮਦਾਰ ਸ਼ੁਰੂਆਤ ਹੋ ਚੁੱਕੀ ਹੈ ਪਰ ਕਪਤਾਨ ਕੋਹਲੀ ਨੂੰ ਅਜੇ ਵੀ ਆਪਣੇ ਬੱਲੇਬਾਜ਼ਾਂ ‘ਤੇ ਸ਼ੱਕ ਹੈ। ਕਪਤਾਨ ਦਾ ਮੰਨਣਾ ਹੈ ਕਿ ਭਾਰਤੀ ਟੀਮ ਦੇ ਗੇਂਦਬਾਜ਼ਾਂ ਨੇ ਪਿਛਲੇ ਕੁਝ ਸਮੇਂ ‘ਚ ਚੰਗਾ ਪ੍ਰਦਰਸ਼ਨ ਕੀਤਾ ਪਰ ਬੱਲੇਬਾਜ਼ ਆਪਣੀ ਜ਼ਿੰਮੇਦਾਵਾਆਂ ‘ਤੇ ਖਰੇ ਨਹੀਂ ਉੱਤਰ ਰਹੇ।

ਸੀਰੀਜ਼ ਦੀ ਸ਼ੁਰੂਆਤ ਤੋਂ ਪਹਿਲਾਂ ਕੋਹਲੀ ਨੇ ਇੱਕ ਇਵੈਂਟ ‘ਚ ਕਿਹਾ ਕਿ ਭਾਰਤੀ ਟੀਮ ਦੀ ਗੇਂਦਬਾਜ਼ੀ ‘ਚ ਵੀ ਕਾਫੀ ਸੁਧਾਰ ਹੋਇਆ ਹੈ। ਹੁਣ ਬੱਲੇਬਾਜ਼ਾਂ ‘ਤੇ ਬੇਸਡ ਹੈ ਕਿ ਉਹ ਇਸ ਦੀ ਬਰਾਬਰੀ ਕਿਵੇਂ ਕਰ ਸਕਦੇ ਹਨ। ਕੋਹਲੀ ਨੇ ਅੱਗੇ ਕਿਹਾ, “ਲੋਕ ਗੱਲਾਂ ਕਰ ਰਹੇ ਹਨ ਕਿ ਟੈਸਟ ਕ੍ਰਿਕਟ ਮਰ ਗਿਆ ਹੈ ਪਰ ਹੁਣ ਖਿਡਾਰੀਆਂ ‘ਤੇ ਨਿਰਭਰ ਕਰਦਾ ਹੈ ਕਿ ਉਹ ਇਸ ਚੁਣੌਤੀ ਨੂੰ ਕਿਵੇਂ ਸਵੀਕਾਰ ਕਰਦੇ ਹਨ।

Related posts

ਸ਼੍ਰੀ ਲੰਕਾ ਕ੍ਰਿਕਟ ਬੋਰਡ ਦੇ IPL ਪ੍ਰਸਤਾਵ ‘ਤੇ ਬੀਸੀਸੀਆਈ ਦਾ ਜਵਾਬ, ਕਿਹਾ

On Punjab

Argentina Open Tennis : ਰੂਡ ਤੇ ਸ਼ਵਾਰਟਜਮੈਨ ਅਰਜਨਟੀਨਾ ਓਪਨ ਟੈਨਿਸ ਦੇ ਫਾਈਨਲ ‘ਚ ਪੁੱਜੇ

On Punjab

FIFA World Cup : 33 ਭਾਰਤੀ ਖਿਡਾਰੀਆਂ ਦਾ ਕੈਂਪ ਲਈ ਐਲਾਨ, ਪੜ੍ਹੋ ਪੂਰੀ ਸੂਚੀ

On Punjab