PreetNama
ਸਮਾਜ/Social

ਕਾਸ਼! ਤੇਰਾ ਮੁੜਨਾ ਵੀ ਸੱਕਦਾ…

ਕਾਸ਼! ਤੇਰਾ ਮੁੜਨਾ ਵੀ ਸੱਕਦਾ…
ਜਿਵੇਂ ਪੰਛੀ ਮੁੜ ਆਉਂਦੇ ਨੇ,
ਸਵੇਰ ਦੇ ਗਏ
ਸ਼ਾਮ ਤੀਕਰ….
ਕਾਸ਼! ਮੇਰੇ ਜਖ਼ਮ ਉੱਚੜੇ ਨਾ ਰਹਿੰਦੇ,
ਤੇਰੇ ਪਿੰਡੇ ਦੀ ਤਪਸ਼ ਪਹੁੰਚ ਸਕਦੀ,
ਮੇਰੇ ਜਜਬਾਤਾਂ-ਅਰਮਾਨ ਤੀਕਰ…
ਕਾਸ਼! ਮੇਰੇ ਦਿਲ ਨੂੰ ਸੂਲ ਸਲੀਬਾਂ ਚੋਬਦਾ ਕੋਈ
ਧੀਮੀ ਪੀੜ ਨੂੰ ਹੁਲਾਰਾ ਮਿਲਦਾ
ਤੇਰੀਆਂ ਯਾਦ ਹਾਣ ਦੀਆਂ ਹੁੰਦੀਆਂ,
ਮੇਰੀ ਹਕੀਕਤ ਤੋਂ ਖਵਾਬ ਤੀਕਰ
ਸੋਨਮ ਕੱਲਰ

Related posts

ਹੀਟਵੇਵ ਕਾਰਨ ਬਰਬਾਦ ਹੋਵੇਗੀ ਆਰਥਿਕਤਾ! ਰਿਪੋਰਟ ‘ਚ ਦਾਅਵਾ, ਬਲੈਕ ਆਊਟ ਦਾ ਖ਼ਤਰਾ

On Punjab

ਆਦਰਸ਼ ਬਿਰਧ ਆਸ਼ਰਮ ਨੇ ਦਿੱਤਾ ਇੱਕ ਹੋਰ ਬਜ਼ੁਰਗ ਬਾਪੂ ਨੂੰ ਸਹਾਰਾ

On Punjab

ਓਵੈਸੀ ਦੀ ਰੈਲੀ ‘ਚ ਦਿੱਲੀ ਪੁਲਿਸ ਨੂੰ ਲਲਕਾਰਣ ਵਾਲਿਆਂ ਕੁੜੀਆਂ ਨੇ ਕੀਤੀ ਸ਼ਿਰਕਤ

On Punjab