75.16 F
New York, US
July 10, 2026
PreetNama
ਖਾਸ-ਖਬਰਾਂ/Important News

ਕਸ਼ਮੀਰੀ ਤੇ ਸਿੱਖ ਦੀ ਜਾਸੂਸੀ ਕਰਨੀ ਪਈ ਮਹਿੰਗੀ, ਹੋ ਸਕਦੀ 10 ਸਾਲ ਕੈਦ

ਬਰਲਿਨ: ਜਰਮਨੀ ਵਿੱਚ ਕਸ਼ਮੀਰੀ ਤੇ ਸਿੱਖ ਗਰੁੱਪਾਂ ਦੀ ਜਾਸੂਸੀ ਕਰਨੀ ਭਾਰਤੀ ਜੋੜੇ ਨੂੰ ਮਹਿੰਗੀ ਪੈ ਗਈ ਹੈ। ਇਸ ਜੋੜੇ ਉੱਪਰ ਇਲਜ਼ਾਮ ਹਨ ਕਿ ਉਹ ਕਸ਼ਮੀਰੀ ਤੇ ਸਿੱਖ ਗਰੁੱਪਾਂ ਬਾਰੇ ਸੂਚਨਾ ਭਾਰਤੀ ਖੁਫੀਆਂ ਏਜੰਸੀ ਨੂੰ ਮੁਹੱਈਆ ਕਰਵਾ ਰਹੇ ਸੀ। ਇਸ ਭਾਰਤੀ ਜੋੜੇ ਖ਼ਿਲਾਫ਼ ਜਰਮਨੀ ਦੇ ਸ਼ਹਿਰ ਫਰੈਂਕਫਰਟ ’ਚ ਮੁਕੱਦਮਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ’ਤੇ ਜੇਕਰ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਘੱਟੋ ਘੱਟ 10 ਸਾਲ ਕੈਦ ਦੀ ਸਜ਼ਾ ਹੋ ਸਕਦੀ ਹੈ।

ਹਾਸਲ ਜਾਣਕਾਰੀ ਅਨੁਸਾਰ ਮਨਮੋਹਨ ਸਿੰਘ ਤੇ ਉਸ ਦੀ ਪਤਨੀ ਕੰਵਲਜੀਤ ਕੌਰ ਨੂੰ ਇਸ ਸਾਲ ਅਪਰੈਲ ’ਚ ਵਿਦੇਸ਼ ’ਚ ਖੁਫੀਆ ਕਾਰਵਾਈ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਦੋਵਾਂ ਖ਼ਿਲਾਫ਼ ਫਰੈਂਕਫਰਟ ਦੀ ਖੇਤਰੀ ਅਦਾਲਤ ’ਚ ਮੁਕੱਦਮਾ ਸ਼ੁਰੂ ਹੋਇਆ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਮਨਮੋਹਨ (50) ਜਨਵਰੀ 2015 ਤੋਂ ਜਰਮਨੀ ’ਚ ਰਹਿੰਦੇ ਕਸ਼ਮੀਰੀ ਤੇ ਸਿੱਖ ਗਰੁੱਪਾਂ ਬਾਰੇ ਜਾਣਕਾਰੀ ਰਾਅ ਨੂੰ ਦੇ ਰਿਹਾ ਸੀ ਜਦਕਿ ਉਸ ਦੀ ਪਤਨੀ ਕੰਵਲਜੀਤ ਕੌਰ (51) ਜੁਲਾਈ 2017 ਤੋਂ ਉਸ ਦਾ ਸਾਥ ਦੇ ਰਹੀ ਸੀ। ਰਿਪੋਰਟਾਂ ਅਨੁਸਾਰ ਇਸ ਕੰਮ ਬਦਲੇ ਰਾਅ ਵੱਲੋਂ ਦੋਵਾਂ ਨੂੰ 7,974 ਡਾਲਰ ਦਾ ਭੁਗਤਾਨ ਵੀ ਕੀਤਾ ਗਿਆ ਸੀ। ਕੇਸ ਦੀ ਅਗਲੀ ਸੁਣਵਾਈ 12 ਦਸੰਬਰ ਨੂੰ ਰੱਖੀ ਗਈ ਹੈ।

Related posts

ਸੁਪ੍ਰੀਮ ਕੋਰਟ ਜੀਐੱਸਟੀ, ਕਸਟਮਜ਼ ਕੇਸਾਂ ਵਿਚ ਐੱਫਆਈਆਰ ਦੀ ਅਣਹੋਂਦ ’ਚ ਵਿਅਕਤੀ ਪੇਸ਼ਗੀ ਜ਼ਮਾਨਤ ਦਾ ਹੱਕਦਾਰ

On Punjab

91 ਸਾਲ ਦੀ ਉਮਰ ‘ਚ ਮਾਰੀਸ਼ਸ਼ ਦੇ ਸਾਬਕਾ ਪੀਐੱਮ ਦਾ ਦੇਹਾਂਤ, ਪਰ੍ਧਾਨ ਮੰਤਰੀ ਮੋਦੀ ਤੇ ਵਿਦੇਸ਼ ਮੰਤਰੀ ਨੇ ਪਰ੍ਗਟਾਇਆ ਦੁੱਖ

On Punjab

Rahul Gandhi : ਸੂਰਤ ਦੀ ਅਦਾਲਤ ‘ਚ ਅਪੀਲ ਕਰਨਗੇ ਰਾਹੁਲ ਗਾਂਧੀ, ਮਾਣਹਾਨੀ ਮਾਮਲੇ ‘ਚ ਮਿਲੀ 2 ਸਾਲ ਦੀ ਸਜ਼ਾ

On Punjab