54.63 F
New York, US
October 28, 2026
PreetNama
ਖਬਰਾਂ/News

Weight Loss Tips: ਨਿੰਬੂ ਤੇ ਗੁੜ ਨਾਲ ਬਣੇ ਇਸ ਡਰਿੰਕ ਨਾਲ ਕਹੋ ਜ਼ਿੱਦੀ ਚਰਬੀ ਨੂੰ ਗੁਡ ਬਾਏ!

ਕੋਰੋਨਾ ਮਹਾਮਾਰੀ ਦੇ ਇਸ ਦੌਰ ਵਿਚ ਲਗਪਗ ਹਰ ਕੋਈ ਭਾਰ ਵਧਣ ਨਾਲ ਜੂਝ ਰਿਹਾ ਹੈ। ਇਸ ਸਮੇਂ ਮੁਸ਼ਕਲ ਇਹ ਹੈ ਕਿ ਤੁਸੀਂ ਬਿਨਾਂ ਕਿਸੇ ਡਰ ਦੇ ਜਿੰਮ ਜਾਂ ਯੋਗਾ ਕਲਾਸਾਂ ਦੀ ਮਦਦ ਵੀ ਨਹੀਂ ਲੈ ਸਕਦੇ ਜਾਂ ਪਾਰਕ ਜਾਂ ਅਜਿਹੀ ਕਿਸੇ ਵੀ ਜਗ੍ਹਾ ‘ਤੇ ਜਾ ਕੇ ਕਸਰਤ ਨਹੀਂ ਕਰ ਸਕਦੇ। ਤੁਹਾਡੇ ਕੋਲ ਸਭ ਤੋਂ ਸੁਰੱਖਿਅਤ ਜਗ੍ਹਾ ਤੁਹਾਡਾ ਘਰ ਹੈ, ਜਿੱਥੇ ਤੁਸੀਂ ਨਿਯਮਿਤ ਤੌਰ ‘ਤੇ ਯੋਗਾ ਜਾਂ ਕਾਰਡੀਓ ਅਭਿਆਸ ਕਰ ਸਕਦੇ ਹੋ। ਹਾਲਾਂਕਿ, ਬਹੁਤ ਸਾਰੇ ਲੋਕ ਹਨ ਜੋ ਰੋਜ਼ਾਨਾ ਕਸਰਤ ਅਤੇ ਚੰਗੀ ਖੁਰਾਕ ਦੇ ਬਾਵਜੂਦ ਭਾਰ ਘਟਾਉਣ ਲਈ ਸੰਘਰਸ਼ ਕਰਦੇ ਹਨ।

ਜੇਕਰ ਤੁਸੀਂ ਵੀ ਭਾਰ ਘਟਾਉਣ ਦੀ ਬਹੁਤ ਕੋਸ਼ਿਸ਼ ਕੀਤੀ ਹੈ, ਪਰ ਜ਼ਿੱਦੀ ਚਰਬੀ ਹਾਰ ਨਹੀਂ ਮੰਨ ਰਹੀ ਹੈ, ਤਾਂ ਇਹ ਲੇਖ ਤੁਹਾਡੇ ਲਈ ਹੈ। ਆਪਣੇ ਟੀਚੇ ਨੂੰ ਆਸਾਨ ਬਣਾਉਣ ਲਈ ਅਸੀਂ ਤੁਹਾਨੂੰ ਇਕ ਅਜਿਹੇ ਡ੍ਰਿੰਕ ਬਾਰੇ ਦੱਸ ਰਹੇ ਹਾਂ ਜੋ ਤੁਹਾਨੂੰ ਭਾਰ ਘਟਾਉਣ ‘ਚ ਕਾਫੀ ਮਦਦ ਕਰੇਗਾ।

ਅਜ਼ਮਾਓ ਇਹ ਖਾਸ ਡਰਿੰਕ

ਇਸ ਡਰਿੰਕ ਵਿੱਚ ਸਭ ਤੋਂ ਮਹੱਤਵਪੂਰਨ ਤੱਤ ਗੁੜ ਅਤੇ ਨਿੰਬੂ ਹਨ। ਇਹ ਦੋਵੇਂ ਚੀਜ਼ਾਂ ਤੁਹਾਨੂੰ ਹਰ ਭਾਰਤੀ ਰਸੋਈ ‘ਚ ਆਸਾਨੀ ਨਾਲ ਮਿਲ ਜਾਣਗੀਆਂ। ਗੁੜ ਅਤੇ ਨਿੰਬੂ ‘ਚ ਅਜਿਹੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ, ਜੋ ਕਈ ਫਾਇਦੇ ਦਿੰਦੇ ਹਨ। ਜੇਕਰ ਖਾਣ ਤੋਂ ਬਾਅਦ ਗੁੜ ਨੂੰ ਡਾਈਟ ‘ਚ ਸ਼ਾਮਲ ਕੀਤਾ ਜਾਵੇ ਤਾਂ ਮੈਟਾਬੋਲਿਜ਼ਮ ਵਧਦਾ ਹੈ। ਇਹ ਤੁਹਾਡੇ ਪੇਟ ਵਿੱਚ ਜਮ੍ਹਾਂ ਹੋਈ ਚਰਬੀ ਨੂੰ ਘੱਟ ਕਰਨ ਵਿੱਚ ਤੇਜ਼ੀ ਲਿਆਉਂਦਾ ਹੈ। ਨਾਲ ਹੀ ਨਿੰਬੂ ਦਾ ਰਸ ਚਮੜੀ ਲਈ ਚਮਤਕਾਰੀ ਸਾਬਤ ਹੁੰਦਾ ਹੈ। ਨਿੰਬੂ ਵੀ ਡੀਟੌਕਸ ਦਾ ਕੰਮ ਕਰਦਾ ਹੈ, ਇਸ ਦੇ ਸੇਵਨ ਨਾਲ ਸਰੀਰ ਵਿੱਚ ਮੌਜੂਦ ਗੰਦਗੀ ਬਾਹਰ ਨਿਕਲਦੀ ਹੈ ਅਤੇ ਤੁਹਾਡਾ ਭਾਰ ਘੱਟ ਹੋਣ ਲੱਗਦਾ ਹੈ।

ਗੁੜ ਅਤੇ ਨਿੰਬੂ ਪੀਣ ਦੇ ਫਾਇਦੇ

ਨਿੰਬੂ ਦਾ ਰਸ ਅਤੇ ਗੁੜ ਮਿਲਾ ਕੇ ਡ੍ਰਿੰਕ ਤਿਆਰ ਕਰੋ ਅਤੇ ਪੀਓ। ਇਸ ਨਾਲ ਤੁਹਾਡੇ ਸਰੀਰ ਨੂੰ ਜ਼ਰੂਰੀ ਵਿਟਾਮਿਨ-ਸੀ ਤਾਂ ਮਿਲਦਾ ਹੀ ਹੈ, ਨਾਲ ਹੀ ਪਾਣੀ ਦੀ ਕਮੀ ਵੀ ਪੂਰੀ ਹੁੰਦੀ ਹੈ। ਇਸ ਵਿਚ ਜ਼ਿੰਕ ਅਤੇ ਐਂਟੀ-ਆਕਸੀਡੈਂਟ ਗੁਣ ਵੀ ਹੁੰਦੇ ਹਨ। ਗੁੜ ਅਤੇ ਨਿੰਬੂ ਪਾਣੀ ਦਾ ਸੇਵਨ ਵੀ ਤੁਹਾਡੀ ਪਾਚਨ ਪ੍ਰਣਾਲੀ ਨੂੰ ਸੁਧਾਰਦਾ ਹੈ।

ਕਿਵੇਂ ਬਣਾਉਣਾ ਹੈ ਇਹ ਡਰਿੰਕ ?

ਇਸ ਨੂੰ ਬਣਾਉਣ ਲਈ ਕੋਸੇ ਪਾਣੀ ‘ਚ ਇਕ ਚੱਮਚ ਨਿੰਬੂ ਦਾ ਰਸ ਅਤੇ ਗੁੜ ਪਾਊਡਰ ਮਿਲਾਓ। ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ। ਜਦੋਂ ਗੁੜ ਪਾਣੀ ਵਿਚ ਪੂਰੀ ਤਰ੍ਹਾਂ ਮਿਲ ਜਾਵੇ ਤਾਂ ਤੁਹਾਡਾ ਡ੍ਰਿੰਕ ਤਿਆਰ ਹੈ। ਜੇਕਰ ਤੁਸੀਂ ਰੋਜ਼ਾਨਾ ਸਵੇਰੇ ਖਾਲੀ ਪੇਟ ਇਸ ਨੂੰ ਪੀਓ ਤਾਂ ਤੁਹਾਨੂੰ ਬਹੁਤ ਸਾਰੇ ਫਾਇਦੇ ਮਿਲਣਗੇ।

Related posts

ਕਰਾਸ ਵੋਟਿੰਗ ਦੀ ਮਿਹਰ, ਭਾਜਪਾ ਦੀ ਹਰਪ੍ਰੀਤ ਬਣੀ ਚੰਡੀਗੜ੍ਹ ਦੀ ਮੇਅਰ

On Punjab

Muizzuਨੇ ਬਦਲਿਆ ਰਵੱਈਆ ਤਾਂ ਭਾਰਤ ਨੇ ਵੀ ਵਧਾਇਆ ਦੋਸਤੀ ਦਾ ਹੱਥ, ਕਈ ਅਹਿਮ ਸਮਝੌਤੇ ਕਰ ਕੇ ਭਰ ਦਿੱਤੀ ਮਾਲਦੀਵ ਦੀ ਝੋਲੀ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ (mohamed muizzu) ਦਾ ਰਵੱਈਆ ਪੂਰੀ ਤਰ੍ਹਾਂ ਬਦਲ ਗਿਆ ਹੈ। ਹੁਣ ਮੁਈਜ਼ੂ ਭਾਰਤ ਦੇ ਗੁਣਗਾਨ ਕਰਦੇ ਨਜ਼ਰ ਆ ਰਹੇ ਹਨ ਅਤੇ ਭਾਰਤ ਨੂੰ ਆਪਣਾ ਖਾਸ ਦੋਸਤ ਕਹਿੰਦੇ ਹਨ।

On Punjab

ਵਿਸ਼ਵ ਨਕਸ਼ੇ ਤੇ ਫ਼ਿਰੋਜ਼ਪੁਰ ਦਾ ਨਾਮ ਚਮਕਾਵੇਂਗੀ ਬਾਲ ਵਿਗਿਆਨੀ ਤਾਨੀਆ

Pritpal Kaur