48.69 F
New York, US
March 29, 2024
PreetNama
ਸਿਹਤ/Health

ਸਮੇਂ ਨਾਲ ਚੱਲਣ ਲਈ ਸਿਹਤਮੰਦ ਰਹਿਣਾ ਜ਼ਰੂਰੀ

ਆਯੁਰਵੇਦ ਅਨੁਸਾਰ ‘ਜੈਸਾ ਖਾਓ ਅੰਨ, ਵੈਸਾ ਬਨੇ ਮਨ’ ਯਾਨੀ ਜਿਹੋ ਜਿਹਾ ਅਸੀਂ ਖਾਂਦੇ ਹਾਂ, ਉਸ ਦਾ ਅਸਰ ਸਾਡੇ ਦਿਮਾਗ਼ ’ਤੇ ਪੈਂਦਾ ਹੈ ਕਿ ਕੀ ਖਾਈਏ ਤੇ ਕੀ ਨਾ? ਸਾਡੀ ਰੁਟੀਨ ਕਿਸ ਤਰ੍ਹਾਂ ਦੀ ਹੋਵੇ, ਜਿਸ ਨਾਲ ਅਸੀਂ ਤੰਦਰੁਸਤ ਰਹਿ ਸਕੀਏ। ਸਾਡੇ ਵੱਡੇ-ਵਡੇਰੇ ਆਯੁਰਵੇਦ ਅਨੁਸਾਰ ਹੀ ਆਪਣੀ ਰੁਟੀਨ ਦਾ ਪਾਲਣ ਕਰਦੇ ਸਨ ਤੇ ਸੈਂਕੜੇ ਸਾਲ ਬਿਨਾਂ ਕਿਸੇ ਬਿਮਾਰੀ ਦੀ ਲਪੇਟ ’ਚ ਆਏ ਤੰਦਰੁਸਤ ਜ਼ਿੰਦਗੀ ਜਿਉਂਦੇ ਸਨ। ਆਯੁਰਵੇਦ ’ਚ ਪੰਛੀ ਦੀ ਜੀਵਨਸ਼ੈਲੀ ਜਿਊਣ ਦੀ ਸਿਫਾਰਸ਼ ਕੀਤੀ ਗਈ ਹੈ। ਸੂਰਜ ਨਿਕਲਣ ਤੋਂ ਦੋ ਘੰਟੇ ਪਹਿਲਾਂ ਜਾਗਣ ਦੀ ਸਿੱਖਿਆ ਮਿਲਦੀ ਹੈ। ਸਵੇਰ ਦੀ ਸ਼ੱੁਧ ਤਾਜ਼ੀ ਹਵਾ ਦਿਮਾਗ਼ ਨੂੰ ਸ਼ੱੁਧ ਕਰਦੀ ਹੈ। ਇਸ ਦੀ ਸ਼ੱੁਧਤਾ ਸਾਡੇ ਵਿਚਾਰਾਂ, ਸਰੀਰ, ਆਤਮਾ ਨੂੰ ਕੁਦਰਤ ਦੇ ਨੇੜੇ ਲਿਜਾਣ ਦਾ ਵੱਡਾ ਸਰੋਤ ਹੈ। ਦਿਨ ਦੀ ਸ਼ੁਰੂਆਤ ਊਰਜਾਵਾਨ ਮੁਸਕਰਾਹਟ ਨਾਲ ਸ਼ੁਰੂ ਕਰੋ। ਪੁਰਾਣੇ ਸਮੇਂ ’ਚ ਉੱਠਣ ਤੋਂ ਲੈ ਕੇ ਸੌਣ ਤਕ ਹਰ ਚੀਜ਼ ਨਿਯਮ ’ਚ ਹੰੁਦੀ ਸੀ, ਜਿਸ ਦੀ ਪਾਲਣਾ ਪਰਿਵਾਰ ਦਾ ਹਰ ਸ਼ਖ਼ਸ ਬਾਖ਼ੂਬੀ ਕਰਦਾ ਸੀ। ਇਸੇ ਲਈ ਉਸ ਜ਼ਮਾਨੇ ਦੇ ਲੋਕ ਤੰਦਰੁਸਤ ਤੇ ਫਿੱਟ ਰਹਿੰਦੇ ਸਨ। ਜੇ ਤੁਸੀਂ ਵੀ ਖ਼ੁਦ ਨੂੰ ਤੰਦਰੁਸਤ ਤੇ ਫਿੱਟ ਰੱਖਣਾ ਚਾਹੁੰਦੇ ਹੋ ਤਾਂ ਆਯੁਰਵੇਦ ਅਨੁਸਾਰ ਆਪਣਾ ਜੀਵਨ ਜਿਊਣਾ ਸ਼ੁਰੂ ਕਰੋ।

ਮਸੂੜਿਆਂ ਦੀ ਕਰੋ ਮਾਲਿਸ਼

ਕੋਸੇ ਪਾਣੀ ’ਚ ਸੇਂਧਾ ਨਮਕ ਪਾ ਕੇ ਗਰਾਰੇ ਕਰੋ। ਇਸ ਨਾਲ ਮਸੂੜੇ ਤੇ ਜਬਾੜੇ ਮਜ਼ਬੂਤ ਹੁੰਦੇ ਹਨ ਤੇ ਆਵਾਜ਼ ’ਚ ਸੁਧਾਰ ਆਉਂਦਾ ਹੈ। ਸਾਡੇ ਟਾਂਸਿਲ ਮਜ਼ਬੂਤ ਹੁੰਦੇ ਹਨ, ਜਿਸ ਨਾਲ ਅਸੀਂ ਛੋਟੇ-ਛੋਟੇ ਰੋਗਾਂ ਤੋਂ ਬਚੇ ਰਹਿੰਦੇ ਹਾਂ ਤੇ ਸਾਡੀ ਰੋਗ ਪ੍ਰਤੀਰੋਧਕ ਸ਼ਕਤੀ ਵਧਦੀ ਹੈ। ਫਿਰ ਉਂਗਲ ਨਾਲ ਆਪਣੇ ਮਸੂੜਿਆਂ ਦੀ ਮਾਲਿਸ਼ ਕਰੋ, ਤਾਂ ਜੋ ਦੰਦਾਂ ਦੀਆਂ ਜੜ੍ਹਾਂ ਮਜ਼ਬੂਤ ਰਹਿਣ।

ਤੇਲ ਦੀਆਂ ਬੰੂਦਾਂ

ਹਰ ਰੋਜ਼ ਸਵੇਰੇ ਆਪਣੇ ਨੱਕ ’ਚ ਤਿੰਨ ਤੋਂ ਪੰਜ ਬੂੰਦਾਂ ਤੇਲ ਦੀਆਂ ਪਾਓ। ਇਸ ਨਾਲ ਸਾਈਨਸ ਸਾਫ਼ ਹੁੰਦਾ ਹੈ, ਜਿਸ ਨਾਲ ਆਵਾਜ਼, ਕੰਨ ਤੇ ਮਾਨਸਿਕਤਾ ’ਚ ਸੁਧਾਰ ਹੁੰਦਾ ਹੈ। ਨੱਕ ’ਚ ਤੇਲ ਪਾਉਣ ਨਾਲ ਧੂੜ ਮਿੱਟੀ ਸਾਡੀ ਸਾਹ ਨਾਲੀ, ਫੇਫੜਿਆਂ ਤਕ ਨਹੀਂ ਪਹੁੰਚਦੀ। ਸਾਨੂੰ ਮਾਸਕ ਤੋਂ ਛੁਟਕਾਰਾ ਮਿਲ ਸਕਦਾ ਹੈ।

ਮਾਲਿਸ਼ ਨਾਲ ਤਣਾਅ ਹੋਵੇਗਾ ਦੂਰ

ਹਰ ਰੋਜ਼ ਗਰਮ ਤੇਲ ਨਾਲ ਸਿਰ ਤੇ ਸਰੀਰ ਦੀ ਮਾਲਿਸ਼ ਕਰੋ। ਮਾਲਿਸ਼ ਨਾਲ ਤਣਾਅ ਦੂਰ ਹੁੰਦਾ ਹੈ ਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਵਾਲ ਝੜਨੇ ਬੰਦ ਹੋ ਜਾਂਦੇ ਹਨ ਤੇ ਚਮੜੀ ਝੁਰੜੀਆਂ ਤੋਂ ਬਚੀ ਰਹਿੰਦੀ ਹੈ।

ਯੋਗਾ

ਆਯੁਰਵੇਦ ਅਨੁਸਾਰ ਸਵੇਰ ਦੇ ਨਾਸ਼ਤੇ ਤੋਂ ਪਹਿਲਾਂ ਖ਼ਾਲੀ ਪੇਟ ਸੈਰ, ਕਸਰਤ ਤੇ ਯੋਗਾ ਕਰਨਾ ਚਾਹੀਦਾ ਹੈ, ਜਿਸ ਨਾਲ ਸਰੀਰ ’ਚ ਖ਼ੂਨ ਦਾ ਸੰਚਾਰ ਵਧਦਾ ਹੈ ਤੇ ਸਰੀਰ ਊਰਜਾਵਾਨ ਹੁੰਦਾ ਹੈ। ਲੰਬੇ ਸਾਹ ਲੈਣ ਨਾਲ ਸਰੀਰ ’ਚ ਆਕਸੀਜਨ ਦੀ ਮਾਤਰਾ ਵੱਧਦੀ ਹੈ ਤੇ ਫੇਫੜੇ ਮਜ਼ਬੂਤ ਹੁੰਦੇ ਹਨ ਤੇ ਕਈ ਗੰਭੀਰ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ।

ਸਰੀਰ ਨੂੰ ਰੱਖੋ ਸਾਫ਼-ਸੁਥਰਾ

ਸੈਰ, ਕਸਰਤ, ਯੋਗ ਤੋਂ ਬਾਅਦ ਥੋੜ੍ਹਾ ਆਰਾਮ ਕਰੋ ਤੇ ਫਿਰ ਇਸ਼ਨਾਨ ਕਰੋ। ਸਰੀਰ ਨੂੰ ਸਾਫ਼-ਸੁਥਰਾ ਰੱਖੋ ਤੇ ਤਾਜ਼ੇ, ਕੋਸੇ ਪਾਣੀ ਨਾਲ ਮੌਸਮ ਅਨੁਸਾਰ ਨਹਾਓ। ਨਹਾਉਣ ਨਾਲ ਸਰੀਰ ਵਿਚ ਤਾਜ਼ਗੀ ਆਵੇਗੀ ਤੇ ਤੁਸੀਂ ਮਾਨਸਿਕ ਰੂਪ ’ਚ ਖ਼ੁਦ ਨੂੰ ਤੰਦਰੁਸਤ ਮਹਿਸੂਸ ਕਰੋਗੇ।

ਖਾਣੇ ਤੋਂ ਬਾਅਦ ਤੁਰੰਤ ਨਾ ਨਹਾਓ

ਜੇ ਤੁਹਾਨੂੰ ਖਾਣੇ ਤੋਂ ਬਾਅਦ ਨਹਾਉਣ ਦੀ ਆਦਤ ਹੈ ਤਾਂ ਇਹ ਆਦਤ ਹਟਾਓ, ਨਹੀਂ ਤਾਂ ਪੇਟ ਸਬੰਧੀ ਸਮੱਸਿਆਵਾਂ ਸ਼ੁਰੂ ਹੋ ਜਾਣਗੀਆਂ। ਖਾਣੇ ਤੋਂ ਜਾ ਤਾਂ ਪਹਿਲਾਂ ਨਹਾਓ ਜਾਂ ਇਕ-ਦੋ ਘੰਟੇ ਬਾਅਦ ’ਚ। ਰਾਤ ਦਾ ਖਾਣਾ ਸੌਣ ਤੋਂ ਦੋ ਘੰਟੇ ਪਹਿਲਾਂ ਹਲਕਾ-ਫੁਲਕਾ ਖਾਓ। ਤਲਿਆ ਤੇ ਫਾਸਟ ਫੂਡ ਨਾ ਖਾਓ। ਸੂਪ, ਖਿਚੜੀ, ਦਲੀਆ, ਦੁੱਧ ਪੀਓ। ਜੇ ਰੋਟੀ ਖਾਣੀ ਹੈ ਤਾਂ ਇਕ ਰੋਟੀ ਦੀ ਭੁੱਖ ਰੱਖ ਕੇ ਖਾਓ ਤੇ ਕੁਝ ਸਮੇਂ ਲਈ ਸੈਰ ਕਰੋ। ਬਿਸਤਰੇ ’ਤੇ ਜਾਣ ਤੋਂ ਪਹਿਲਾਂ ਇਕ ਕੱਪ ਕੋਸਾ ਪਾਣੀ ਜ਼ਰੂਰ ਪੀਓ।

ਪੂਰੀ ਨੀਂਦ ਲਵੋ

ਬਿਸਤਰੇ ’ਤੇ ਜਾ ਕੇ ਸਰੀਰ ਨੂੰ ਢਿੱਲਾ ਛੱਡ ਲੰਬੇ-ਲੰਬੇ ਸਾਹ ਲਵੋ ਤੇ ਸਾਰੇ ਅੰਗਾਂ ਨੂੰ ਤਣਾਅ ਰਹਿਤ ਕਰ ਕੇ ਸੌਣ ਲਈ ਤਿਆਰ ਕਰੋ। ਘੱਟ ਜਾਂ ਜ਼ਰੂਰਤ ਤੋਂ ਜ਼ਿਆਦਾ ਨੀਂਦ ਸਿਹਤ ਲਈ ਹਾਨੀਕਾਰਕ ਹੈ। ਰੋਜ਼ਾਨਾ ਸੱਤ-ਅੱਠ ਘੰਟੇ ਦੀ ਨੀਂਦ ਲਵੋ। ਸੌਣ ਤੋਂ ਪਹਿਲਾਂ ਆਪਣੇ ਨੱਕ ਤੇ ਧੰੁਨੀ ’ਚ ਤੇਲ ਦੀਆਂ ਕੁਝ ਬੂੰਦਾਂ ਪਾਉਣ ਨਾਲ ਸਰੀਰ ਕਈ ਗੰਭੀਰ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ।

ਦਿਲ ਦੇ ਦੌਰੇ ਦਾ ਖ਼ਤਰਾ ਹੋਵੇਗਾ ਘੱਟ

ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਉੱਠੋ। ਜੇ ਤੁਸੀਂ ਜਲਦੀ ਉੱਠੋਗੇ ਤਾਂ ਆਪਣੇ ਦਿਨ ਦੇ ਕੰਮਕਾਜ ਦਾ ਪ੍ਰਬੰਧ ਵੀ ਸੁਚੱਜੇ ਢੰਗ ਨਾਲ ਕਰ ਸਕੋਗੇ। ਸਵੇਰੇ ਉੱਠਦਿਆਂ ਹੀ ਬਿਨਾਂ ਕੁਰਲੀ ਕੀਤਿਆਂ ਦੋ ਗਲਾਸ ਬੇਹਾ ਪਾਣੀ ਜਾਂ ਕੋਸਾ ਪਾਣੀ ਪੀਓ। ਇਸ ਤਰ੍ਹਾਂ ਕਰਨ ਨਾਲ ਸਾਡਾ ਪਾਚਨ ਤੰਤਰ ਸੁਚਾਰੂ ਰੂਪ ਨਾਲ ਕੰਮ ਕਰੇਗਾ ਤੇ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਘਟੇਗਾ।

ਨਿੰਮ ਦੀ ਕਰੋ ਦਾਤਣ

ਨਿੰਮ ਦੀ ਦਾਤਣ ਕਰੋ, ਜਿਸ ਨਾਲ ਸਾਡੇ ਦੰਦਾਂ ਦੇ ਮਸੂੜੇ ਮਜ਼ਬੂਤ ਹੁੰਦੇ ਹਨ ਤੇ ਜ਼ਖ਼ਮ ਠੀਕ ਹੁੰਦੇ ਹਨ। ਦੰਦ ਲੰਬੇ ਸਮੇਂ ਤਕ ਮਜ਼ਬੂਤ ਤੇ ਸਿਹਤਮੰਦ ਰਹਿੰਦੇ ਹਨ। ਜੇ ਬੁਰਸ਼ ਦਾ ਇਸਤੇਮਾਲ ਕਰਦੇ ਹੋ ਤਾਂ ਹਮੇਸ਼ਾ ਨਰਮ ਬੁਰਸ਼ ਚੁਣੋ। ਹੌਲੀ-ਹੌਲੀ ਆਰਾਮ ਨਾਲ ਬੁਰਸ਼ ਕਰੋ। ਫਿਰ ਜੀਭ ਤੇ ਤਾਲੂਏ ਨੂੰ ਵੀ ਬੁਰਸ਼ ਨਾਲ ਸਾਫ਼ ਕਰੋ। ਇਸ ਨਾਲ ਸਾਡੇ ਮੂੰਹ ’ਚ ਲਾਰ ਬਣਨੀ ਸ਼ੁਰੂ ਹੁੰਦੀ ਹੈ, ਜੋ ਸਾਡੀ ਪਾਚਨ ਕਿਰਿਆ ’ਚ ਮਦਦ ਕਰਦੀ ਹੈ।

ਹਲਕਾ ਹੋਵੇ ਨਾਸ਼ਤਾ

ਆਯੁਰਵੇਦ ਅਨੁਸਾਰ ਸਵੇਰੇ ਦਾ ਖਾਣਾ 7-8 ਵਜੇ ਖਾ ਲੈਣਾ ਚਾਹੀਦਾ ਹੈ। ਦੇਰੀ ਨਾਲ ਕੀਤਾ ਭੋਜਨ ਸਰੀਰ ਨੂੰ ਠੀਕ ਢੰਗ ਨਾਲ ਨਹੀਂ ਲੱਗਦਾ ਤੇ ਸਾਰਾ ਦਿਨ ਮਨ ਠੀਕ ਨਹੀਂ ਰਹਿੰਦਾ। ਨਾਸ਼ਤਾ ਹਲਕਾ ਤੇ ਜਲਦੀ ਪਚਣ ਵਾਲਾ ਕੁਦਰਤੀ ਆਹਾਰ ਫਲ ਹੋਣੇ ਚਾਹੀਦੇ ਹਨ। ਇਸ ਲਈ ਆਯੁਰਵੈਦਿਕ ਡਾਕਟਰ ਨੂੰ ਮਿਲ ਸਕਦੇ ਹੋ। ਸਰੀਰ ਤੇ ਉਮਰ ਦੇ ਹਿਸਾਬ ਨਾਲ ਹਰੇਕ ਦੀ ਖ਼ੁਰਾਕ ਅਲੱਗ ਹੋ ਸਕਦੀ ਹੈ। ਦੁਪਹਿਰ ਦਾ ਖਾਣਾ 1-2 ਵਜੇ ਤਕ ਕਰ ਲੈਣਾ ਚਾਹੀਦਾ ਹੈ, ਜਿਸ ’ਚ ਰੋਟੀ, ਸਬਜ਼ੀ, ਚੌਲ, ਦਹੀਂ, ਸਲਾਦ, ਜੂਸ ਤੇ ਲੱਸੀ ਪੀ ਸਕਦੇ ਹੋ। ਖਾਂਦੇ ਸਮੇਂ ਪਾਣੀ ਬਿਲਕੁਲ ਨਾ ਪੀਓ, ਤਾਂ ਜੋ ਪਾਚਨ ਤੰਤਰ ਠੀਕ ਢੰਗ ਨਾਲ ਕੰਮ ਕਰ ਸਕੇ। ਪਾਣੀ ਖਾਣਾ ਖਾਣ ਤੋਂ 40 ਮਿੰਟ ਬਾਅਦ ਪੀਣਾ ਚਾਹੀਦਾ ਹੈ।

Related posts

Health Tips: ਖਾਲੀ ਢਿੱਡ ਚਾਹ ਪੀਣ ਦੇ ਇਹ ਨੁਕਸਾਨ ਜਾਣ ਕੇ ਉੱਡ ਜਾਣਗੇ ਤੁਹਾਡੇ ਹੋਸ਼

On Punjab

ਕੋਰੋਨਾ ਰੋਗੀਆਂ ਲਈ ਘਾਤਕ ਹੋ ਸਕਦੈ ਹਵਾ ਪ੍ਰਦੂਸ਼ਣ

On Punjab

ਜਲਦ ਆਏਗੀ ਕੋਰੋਨਾ ਦੀ ਦਵਾਈ, ਬ੍ਰਿਟੇਨ ਮਾਰ ਰਿਹਾ ਬਾਜ਼ੀ

On Punjab