PreetNama
ਫਿਲਮ-ਸੰਸਾਰ/Filmy

Virat Kohli-Anushka Sharma ਦੀ 10 ਮਹੀਨੇ ਦੀ ਬੇਟੀ ਨੂੰ ਮਿਲ ਰਹੀਆਂ ਸ਼ੋਸ਼ਣ ਦੀਆਂ ਧਮਕੀਆਂ, ਸਪੋਰਟ ’ਚ ਉੱਤਰੇ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਇਸ ਸਮੇਂ ਟ੍ਰੋਲਰਜ਼ ਦੇ ਨਿਸ਼ਾਨੇ ’ਤੇ ਹਨ। ਟੀ-20 ਵਰਲਡ ਕੱਪ ’ਚ ਪਹਿਲਾਂ ਪਾਕਿਸਤਾਨ ਅਤੇ ਫਿਰ ਨਿਊਜ਼ੀਲੈਂਡ ਤੋਂ ਮੈਚ ਹਾਰਨ ’ਤੇ ਲੋਕ ਕੋਹਲੀ ’ਤੇ ਜੰਮ ਕੇ ਬਰਸ ਰਹੇ ਹਨ ਅਤੇ ਉਨ੍ਹਾਂ ਦੀ ਕਪਤਾਨੀ ’ਤੇ ਸਵਾਲ ਚੁੱਕ ਰਹੇ ਹਨ। ਇਸੀ ਦੌਰਾਨ ਵਿਰਾਟ ਦਾ ਮੁਹੰਮਦ ਸ਼ਮੀ ਨੂੰ ਸਪੋਰਟ ਕਰਨਾ ਤਾਂ ਮੰਨੋ ਅੱਗ ’ਚ ਘਿਓ ਦਾ ਕੰਮ ਕਰ ਗਿਆ ਹੈ। ਕੁਝ ਦਿਨ ਪਹਿਲਾਂ ਵਿਰਾਟ ਨੇ ਸ਼ਮੀ ਨੂੰ ਸਪੋਰਟ ਕਰਦੇ ਹੋਏ ਕਿਹਾ ਸੀ ਕਿ ‘ਧਰਮ ਦੇ ਨਾਮ ’ਤੇ ਕਿਸੇ ’ਤੇ ਹਮਲਾ ਕਰਨਾ ਕਿਸੀ ਵੀ ਇਨਸਾਨ ਦੁਆਰਾ ਕੀਤਾ ਗਿਆ ਸਭ ਤੋਂ ਖ਼ਰਾਬ ਕੰਮ ਹੈ।’

ਵਿਰਾਟ ਦੇ ਇਸ ਬਿਆਨ ਤੋਂ ਬਾਅਦ ਉਨ੍ਹਾਂ ਦੀ ਕਾਫੀ ਆਲੋਚਨਾ ਹੋ ਰਹੀ ਹੈ। ਇਸ ਦੇ ਨਾਲ ਹੀ ਪਿਛਲੇ ਮੈਚ ‘ਚ ਨਿਊਜ਼ੀਲੈਂਡ ਤੋਂ ਹਾਰਨ ਤੋਂ ਬਾਅਦ ਲੋਕ ਆਪਣਾ ਗੁੱਸਾ ਜ਼ਾਹਰ ਕਰਨ ਦਾ ਕੋਈ ਮੌਕਾ ਨਹੀਂ ਛੱਡ ਰਹੇ ਹਨ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਲੋਕਾਂ ਨੇ ਇਸ ਪੂਰੇ ਵਿਵਾਦ ਵਿੱਚ ਵਿਰਾਟ ਅਤੇ ਅਨੁਸ਼ਕਾ ਸ਼ਰਮਾ ਦੀ 10 ਮਹੀਨੇ ਦੀ ਬੇਟੀ ਵਾਮਿਕਾ ਨੂੰ ਵੀ ਘਸੀਟਿਆ ਹੈ। ਖਬਰਾਂ ਹਨ ਕਿ ਭਾਰਤ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਅਨੁਸ਼ਕਾ ਅਤੇ ਵਿਰਾਟ ਨੂੰ ਉਨ੍ਹਾਂ ਦੀ ਮਾਸੂਮ ਬੇਟੀ ਦਾ ਸ਼ੋਸ਼ਣ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਅਜੇ ਤਕ ਇਨ੍ਹਾਂ ਧਮਕੀਆਂ ਨੂੰ ਲੈ ਕੇ ਵਿਰਾਟ ਜਾਂ ਅਨੁਸ਼ਕਾ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ ਪਰ ਪਾਕਿਸਤਾਨੀ ਕ੍ਰਿਕਟਰ ਨੇ ਲੋਕਾਂ ਨੂੰ ਲਿਮਿਟ ‘ਚ ਰਹਿਣ ਦੀ ਸਲਾਹ ਜ਼ਰੂਰ ਦਿੱਤੀ ਹੈ।

ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਇੰਜ਼ਮਾਮ-ਓਲ-ਹੱਕ ਨੇ ਵਿਰਾਟ ਕੋਹਲੀ ਦਾ ਸਮਰਥਨ ਕਰਦੇ ਹੋਏ ਯੂਟਿਊਬ ਚੈਨਲ ‘ਤੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ‘ਚ ਉਸ ਨੇ ਸਾਫ ਕਿਹਾ, ‘ਮੈਂ ਸੁਣਿਆ ਹੈ ਕਿ ਵਿਰਾਟ ਕੋਹਲੀ ਦੀ ਬੇਟੀ ਨੂੰ ਧਮਕੀ ਦਿੱਤੀ ਜਾ ਰਹੀ ਹੈ। ਲੋਕਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਇਹ ਸਿਰਫ਼ ਇੱਕ ਖੇਡ ਹੈ। ਵੱਖ-ਵੱਖ ਦੇਸ਼ ਖੇਡਦੇ ਹਨ, ਚਾਹੇ ਉਹ ਭਾਰਤ ਹੋਵੇ ਜਾਂ ਪਾਕਿਸਤਾਨ। ਜੇਕਰ ਤੁਹਾਨੂੰ ਕੋਹਲੀ ਦੀ ਬੱਲੇਬਾਜ਼ੀ ਜਾਂ ਉਨ੍ਹਾਂ ਦੀ ਕਪਤਾਨੀ ਪਸੰਦ ਨਹੀਂ ਹੈ ਤਾਂ ਤੁਹਾਨੂੰ ਉਨ੍ਹਾਂ ਦੀ ਆਲੋਚਨਾ ਕਰਨ ਦਾ ਪੂਰਾ ਅਧਿਕਾਰ ਹੈ, ਪਰ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਕ੍ਰਿਕਟਰ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਉਣ ਦਾ ਅਧਿਕਾਰ ਹੈ।

ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਅਨੁਸ਼ਕਾ-ਵਿਰਾਟ ਦੀ 10 ਮਹੀਨੇ ਦੀ ਬੱਚੀ ਨਾਲ ਜਬਰ-ਜਨਾਹ ਕਰਨ ਦੀ ਧਮਕੀ ਦੇਣ ਦੇ ਮਾਮਲੇ ਵਿੱਚ ਦਿੱਲੀ ਮਹਿਲਾ ਕਮਿਸ਼ਨ ਨੇ ਵੀ ਗੰਭੀਰ ਰੁਖ਼ ਅਖਤਿਆਰ ਕੀਤਾ ਹੈ। ਇਸ ਸਬੰਧੀ ਡੀਸੀਡਬਲਿਊ ਮੁਖੀ ਸਵਾਤੀ ਮਾਲੀਵਾਲ ਨੇ ਦਿੱਲੀ ਪੁਲੀਸ ਕਮਿਸ਼ਨਰ ਰਾਕੇਸ਼ ਅਸਥਾਨਾ ਨੂੰ ਪੱਤਰ ਲਿਖ ਕੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ ਹੈ।

Related posts

ਪ੍ਰੀਤੀ ਜ਼ਿੰਟਾ ਨੂੰ ਆਈ ਭਾਰਤ ਦੀ ਯਾਦ ਤਾਂ ਪਤੀ ਨਾਲ ਰੋਮਾਂਟਿਕ ਤਸਵੀਰ ਸ਼ੇਅਰ ਕਰ ਆਖੀ ਇਹ ਗੱਲ

On Punjab

ਕੰਗਨਾ ਰਣੌਤ ਨੇ ਵਿਆਹ ਨਾ ਕਰਵਾਉਣ ਦੇ ਸਵਾਲ ਦਾ ਦਿੱਤਾ ਅਜੀਬ ਜਵਾਬ, ਕਿਹਾ – ‘ਕਿਉਂਕਿ ਮੈਂ ਮੁੰਡਿਆਂ ਨੂੰ ਕੁੱਟਦੀ ਹਾਂ’

On Punjab

‘ਤੁਮਸੇ ਨਾ ਹੋ ਪਾਏਗਾ’, Tripti Dimri ਦੇ ਡਾਂਸ ਮੂਵਜ਼ ਨੂੰ ਦੇਖ ਕੇ ਯੂਜ਼ਰਸ ਨੇ ਕੀਤੀ ਤੌਬਾ-ਤੌਬਾ, ਨਵੀਂ ਫਿਲਮ ਦਾ ਗਾਣਾ ਬਣਿਆ ਆਫਤ ਫਿਲਮ ਐਨੀਮਲ ਤੋਂ ਰਾਤੋ-ਰਾਤ ਪ੍ਰਸਿੱਧੀ ਹਾਸਲ ਕਰਨ ਵਾਲੀ ਅਦਾਕਾਰਾ ਤ੍ਰਿਪਤੀ ਡਿਮਰੀ (Tripti Dimri) ਇਸ ਸਮੇਂ ਫਿਲਮ ਵਿੱਕੀ ਵਿੱਦਿਆ ਕਾ ਵੋਹ ਵਾਲਾ ਵੀਡੀਓ (Vicky Vidya Ka Woh Wala Video) ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਹਾਲ ਹੀ ‘ਚ ਇਸ ਫਿਲਮ ਦਾ ਉਸ ਦਾ ਗੀਤ ‘ਮੇਰੇ ਮਹਿਬੂਬ’ (Mere Mahboob) ਰਿਲੀਜ਼ ਹੋਇਆ ਹੈ, ਜਿਸ ‘ਚ ਅਭਿਨੇਤਰੀ ਦੇ ਡਾਂਸ ਮੂਵ ਨੂੰ ਦੇਖ ਕੇ ਯੂਜ਼ਰਸ ਨੇ ਆਪਣੀ ਨਾਰਾਜ਼ਗੀ ਜਤਾਈ ਹੈ।

On Punjab