PreetNama
ਸਿਹਤ/Health

Valentine’s Day : 2021 ਦਾ ਵੈਲੇਨਟਾਈਨ ਵੀਕ ਹੈ ਖਾਸ, ਛੁੱਟੀ ਵਾਲੇ ਦਿਨ ਸ਼ੁਰੂ ਤੇ ਛੁੱਟੀ ਵਾਲੇ ਦਿਨ ਹੀ ਖ਼ਤਮ; ਪੜ੍ਹੋ ਵਿਸਥਾਰ ਨਾਲ

Valentine’s Week 2021 ਪਿਆਰ ਦਾ ਮੌਸਮ ਤੇ ਪੱਛਮੀ ਸੱਭਿਅਤਾ ਦੀ ਦੇਣ ਵੈਲੇਨਟਾਈਨ ਡੇਅ ਨੇੜੇ ਹੈ। ਫਰਵਰੀ ਮਹੀਨੇ ਦੇ ਆਗਮਨ ਦੇ ਨਾਲ ਹੀ ਪ੍ਰੇਮੀ ਜੋੜਿਆਂ ਦੀਆਂ ਸਦਰਾਂ ਹਿਲੋਰੇ ਖਾਣ ਲੱਗੀਆਂ ਹਨ। ਫਰਵਰੀ ਦੇ ਪਹਿਲੇ ਹਫ਼ਤੇ ਤੋਂ ਹੀ ਵੈਲੇਨਟਾਈਨ ਵੀਕ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ। ਇਕ ਹਫ਼ਤੇ ਤਕ ਮਨਾਏ ਜਾਣ ਵਾਲੇ ਵੈਲੇਨਟਾਈਨ ਵੀਕ ਦਾ ਉਤਸ਼ਾਹ ਪੂਰੀ ਦੁਨੀਆ ਦੇ ਨਾਲ ਰਾਂਚੀ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ। ਇਸ ਸਾਲ 2021 ਦਾ ਵੈਲੇਨਟਾਈਨ ਵੀਕ ਬੇਹੱਦ ਖਾਸ ਹੈ। ਇਕ ਤਾਂ ਕੋਰੋਨਾ ਵਾਇਰਸ ਕਾਲ ਤੋਂ ਬਾਅਦ ਆਮ ਜਨ-ਜੀਵਨ ਪਟੜੀ ‘ਤੇ ਆਇਆ ਹੈ।
ਉੱਥੇ ਹੀ ਦੂਸਰੇ ਪਾਸੇ ਵੈਲੇਨਟਾਈਨ ਡੇ Valentine Day 2021 ਦੀ ਸ਼ੁਰੂਆਤ ਇਸ ਵਾਰ ਐਤਵਾਰ ਨੂੰ ਹੋ ਰਹੀ ਹੈ ਤੇ ਐਤਵਾਰ ਨੂੰ ਹੀ ਵੀਕ ਖ਼ਤਮ ਹੋ ਜਾਵੇਗਾ। ਸੱਤ ਫਰਵਰੀ ਐਤਵਾਰ ਤੋਂ ਸ਼ੁਰੂ ਹੋਣ ਵਾਲੇ ਵੈਲੇਨਟਾਈਨ ਵੀਕ ਸਬੰਧੀ ਰਾਂਚੀ ਦੇ ਯੰਗਸਟਰਜ਼ ਦੇ ਨਾਲ ਵਿਆਹੁਤਾ ਲੋਕਾਂ ‘ਚ ਵੀ ਖਾਸਾ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਲੋਕਾਂ ਦਾ ਉਤਸ਼ਾਹ ਵਧਾਉਣ ਲਈ ਰਾਂਚੀ ਦਾ ਬਾਜ਼ਾਰ ਵੀ ਪੂਰੀ ਤਰ੍ਹਾਂ ਤਿਆਰ ਹੈ। ਵੈਲੇਨਟਾਈਨ ਵੀਕ ਦੇ ਪੂਰੇ ਹਫ਼ਤੇ ਨੂੰ ਸੈਲੀਬ੍ਰੇਟ ਕਰਨ ਲਈ ਇਕ ਤੋਂ ਵਧ ਕੇ ਇਕ ਗਿਫਟ ਬਾਜ਼ਾਰ ‘ਚ ਉਪਲਬਧ ਹਨ।
ਜਾਣੋ ਕਦੋਂ ਹੈ ਕੀ
ਇਸ ਵਾਰ ਵੈਲੇਨਟਾਈਨ ਡੇਅ ਐਤਵਾਰ 7 ਫਰਵਰੀ ਨੂੰ ਸ਼ੁਰੂ ਹੋ ਰਿਹਾ ਹੈ। ਇਕ ਹਫ਼ਤੇ ਬਾਅਦ 14 ਫਰਵਰੀ ਐਤਵਾਰ ਨੂੰ ਹੀ ਵੈਲੇਨਟਾਈਨ ਡੇਅ ਮਨਾਇਆ ਜਾਵੇਗਾ। ਵੈਲੇਨਟਾਈਨ ਡੇਅ ਸੈਲੀਬ੍ਰੇਟ ਕਰਨ ਵਾਲੇ ਲੋਕਾਂ ਨੂੰ ਇਸ ਵਾਰ ਲੰਬਾ ਵੀਕੈਂਡ ਵੀ ਮਿਲ ਰਿਹਾ ਹੈ ਕਿਉਂਕਿ ਸ਼ੁੱਕਰਵਾਰ ਤੋਂ ਬਾਅਦ ਸ਼ਨਿਚਰਵਾਰ ਤੇ ਐਤਵਾਰ ਨੂੰ ਲਗਪਗ ਹਰ ਜਗ੍ਹਾ ਛੁੱਟੀ ਰਹਿੰਦੀ ਹੈ।

Related posts

Asthma & Workout : ਕੀ ਦਮੇ ਦੇ ਮਰੀਜ਼ਾਂ ਨੂੰ ਐਕਸਰਸਾਈਜ਼ ਕਰਨੀ ਚਾਹੀਦੀ ਹੈ ?

On Punjab

How To Boost Brain : ਜੇਕਰ ਤੁਸੀਂ ਆਪਣੀ ਯਾਦਸ਼ਕਤੀ ਵਧਾਉਣਾ ਤੇ ਦਿਮਾਗ ਤੇਜ਼ ਕਰਨਾ ਚਾਹੁੰਦੇ ਹੋ ਤਾਂ ਫਾਲੋ ਕਰੋ ਇਹ ਆਸਾਨ ਟਿਪਸ

On Punjab

ਐਂਟੀਕੋਲਿਨਰਜਿਕ ਦਵਾਈਆਂ ਨਾਲ ਡਿਮੈਂਸ਼ੀਆ ਦਾ ਖ਼ਤਰਾ

On Punjab