PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

UP ਪੁਲੀਸ ਭਰਤੀ: ਉਮਰ ਸੀਮਾ ’ਚ ਮਿਲੀ 3 ਸਾਲ ਦੀ ਛੋਟ

ਲਖਨਊ- ਉੱਤਰ ਪ੍ਰਦੇਸ਼ ਸਰਕਾਰ ਨੇ ਪੁਲੀਸ ਭਰਤੀ ਦੀ ਤਿਆਰੀ ਕਰ ਰਹੇ ਲੱਖਾਂ ਨੌਜਵਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਸਿੱਧੀ ਭਰਤੀ-2025 ਲਈ ਵੱਧ ਤੋਂ ਵੱਧ ਉਮਰ ਸੀਮਾ ਵਿੱਚ ਤਿੰਨ ਸਾਲ ਦੀ ਇੱਕਮੁਸ਼ਤ ਛੋਟ ਦੇਣ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਦੇ ਇਸ ਫੈਸਲੇ ਨਾਲ ਉਨ੍ਹਾਂ ਉਮੀਦਵਾਰਾਂ ਨੂੰ ਸੁਨਹਿਰੀ ਮੌਕਾ ਮਿਲੇਗਾ ਜੋ ਉਮਰ ਹੱਦ ਪਾਰ ਕਰ ਜਾਣ ਕਾਰਨ ਭਰਤੀ ਪ੍ਰਕਿਰਿਆ ਤੋਂ ਬਾਹਰ ਹੋ ਰਹੇ ਸਨ। ਸੂਬਾ ਸਰਕਾਰ ਨੇ ਸਿਪਾਹੀ ਨਾਗਰਿਕ ਪੁਲੀਸ, ਪੀਏਸੀ (PAC), ਵਿਸ਼ੇਸ਼ ਸੁਰੱਖਿਆ ਬਲ ਅਤੇ ਜੇਲ੍ਹ ਵਾਰਡਰ ਸਮੇਤ ਕੁੱਲ 32,679 ਅਹੁਦਿਆਂ ’ਤੇ ਭਰਤੀ ਕਰਨ ਦਾ ਫੇਸਲਾ ਲਿਆ ਹੈ। ਇਸ ਸਬੰਧੀ ਅਧਿਕਾਰਤ ਹੁਕਮ ਜਾਰੀ ਕਰ ਦਿੱਤਾ ਗਿਆ ਹੈ, ਜੋ ਸਾਰੀਆਂ ਸ਼੍ਰੇਣੀਆਂ ਦੇ ਉਮੀਦਵਾਰਾਂ ਲਈ ਇੱਕ ਵਾਰ ਵਾਸਤੇ ਲਾਗੂ ਹੋਵੇਗਾ।

ਉੱਤਰ ਪ੍ਰਦੇਸ਼ ਪੁਲੀਸ ਭਰਤੀ ਬੋਰਡ ਦੇ ਅਨੁਸਾਰ, ਇਹ ਭਰਤੀ ਮੁਹਿੰਮ ਨਵੇਂ ਸਾਲ ਦੇ ਤੋਹਫ਼ੇ ਵਜੋਂ ਸ਼ੁਰੂ ਕੀਤੀ ਗਈ ਹੈ, ਜਿਸ ਲਈ ਆਨਲਾਈਨ ਅਰਜ਼ੀ ਦੀ ਪ੍ਰਕਿਰਿਆ 31 ਦਸੰਬਰ 2025 ਤੋਂ ਸ਼ੁਰੂ ਹੋ ਚੁੱਕੀ ਹੈ ਅਤੇ 30 ਜਨਵਰੀ 2026 ਤੱਕ ਜਾਰੀ ਰਹੇਗੀ। ਉਮੀਦਵਾਰਾਂ ਲਈ ਬੋਰਡ ਦੇ ਪੋਰਟਲ ‘ਤੇ ‘ਵਨ ਟਾਈਮ ਰਜਿਸਟ੍ਰੇਸ਼ਨ’ (OTR) ਕਰਵਾਉਣਾ ਲਾਜ਼ਮੀ ਹੋਵੇਗਾ। ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਮਰ ਵਿੱਚ ਦਿੱਤੀ ਗਈ ਇਹ ਢਿੱਲ ਨੌਜਵਾਨਾਂ ਦੀਆਂ ਉਮੀਦਾਂ ਨੂੰ ਨਵਾਂ ਬਲ ਦੇਵੇਗੀ। ਇਸ ਭਰਤੀ ਦੀ ਵਿਸਤ੍ਰਿਤ ਨੋਟੀਫਿਕੇਸ਼ਨ ਅਤੇ ਹੋਰ ਜਾਣਕਾਰੀ ਬੋਰਡ ਦੀ ਅਧਿਕਾਰਤ ਵੈੱਬਸਾਈਟ ’ਤੇ ਉਪਲਬਧ ਹੈ, ਜਿੱਥੇ ਜਾ ਕੇ ਯੋਗ ਉਮੀਦਵਾਰ ਆਪਣਾ ਰਜਿਸਟ੍ਰੇਸ਼ਨ ਮੁਕੰਮਲ ਕਰ ਸਕਦੇ ਹਨ।

Related posts

ਟੀ-20: ਸ੍ਰੀਲੰਕਾ ਨੇ ਨਿਊਜ਼ੀਲੈਂਡ ਨੂੰ 7 ਦੌੜਾਂ ਨਾਲ ਹਰਾਇਆ

On Punjab

ਕੈਨੈਡਾ ਜਾਣ ਵਾਲੇ ਯਾਤਰੀ ਧਿਆਨ ਦੇਣ: ਵੈਨਕੂਵਰ ਤੋ ਦਿੱਲੀ ਦੀਆਂ ਏਅਰ ਕੈਨੇਡਾ ਫਲਾਈਟ ਹੋਈਆਂ ਬੰਦ, ਜਾਣੋ ਕਿਉਂ

On Punjab

ਬੈਂਕਾਕ ‘ਚ 230 ਫੁੱਟ ਉੱਚੀ ਬੁੱਧ ਦੀ ਮੂਰਤੀ ਤਿਆਰ, ਲੋਕ ਅਰਪਣ ਕੋਰੋਨਾ ਮਹਾਮਾਰੀ ਕਾਰਨ ਅਗਲੇ ਸਾਲ ਤਕ ਲਈ ਟਲ਼ਿਆ

On Punjab