ਬੁੱਧਵਾਰ ਨੂੰ ਪ੍ਰਿਅੰਕਾ ਗਾਂਧੀ ਵਾਡਰਾ (Priyanka Gandhi Vadra) ਨਾਲ ਲੰਬੀ ਮੁਲਾਕਾਤ ਦਾ ਦਾਅਵਾ ਕਰਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਟਵੀਟ ਰਾਹੀਂ ਸੁਖਬੀਰ ਸਿੰਘ ਬਾਦਲ ਵੱਲੋਂ ਉਨ੍ਹਾਂ ਸਬੰਧੀ ਕੀਤੇ ਟਵੀਟ ਦਾ ਤਿੱਖਾ ਜਵਾਬ ਦਿੱਤਾ ਹੈ। ਸਿੱਧੂ ਨੇ ਟਵੀਟ ‘ਚ ਲਿਖਿਆ ਹੈ- ‘ਮੇਰੀ ਸੇਧ ’ਤੇ ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ (Sukhbir Singh Badal) ਵਲੋਂ ਸਿੱਧੂ ਨੂੰ ‘ਮਿਸਗਾਇਡਡ ਮਿਜ਼ਾਈਲ’ (Misguided Missile) ਦੱਸਦਿਆਂ ਕਿਹਾ ਗਿਆ ਸੀ ਕਿ ਸਿੱਧੂ ਬਿਨਾਂ ਕੰਟਰੋਲ ਵਾਲੀ ਮਿਸਗਾਈਡਡ ਮਿਜ਼ਾਈਲ ਹੈ ਜੋ ਆਪਣੇ-ਆਪ ਤੇ ਕਿਸੇ ’ਤੇ ਵੀ ਹਮਲਾ ਕਰ ਸਕਦੇ ਹਨ। ਪੰਜਾਬ ਨੂੰ ਸੂਬੇ ਦੇ ਵਿਕਾਸ ਲਈ ਸੋਚਣ ਵਾਲੇ ਸ਼ਖ਼ਸ ਦੀ ਲੋੜ ਹੈ ਨਾ ਕਿ ਕਲਾਕਾਰ ਦੀ।ਤੇਰੇ ਭਿ੍ਸ਼ਾਟਾਚਾਰੀ ਵਪਾਰ ਨੂੰ ਖਤਮ ਕਰਨਾ ਹੈ ਅਤੇ ਪੰਜਾਬ ਨੂੰ ਤਬਾਹ ਕਰ ਕੇ ਬਣਾਏ ਸੁੱਖ ਵਿਲਾਸ ਨੂੰ ਗਰੀਬਾਂ ਲਈ ਜਨਤਕ ਸਕੂਲ ਤੇ ਹਸਪਤਾਲ ‘ਚ ਤਬਦੀਲ ਕਰਨ ਤਕ ਹਿੰਮਤ ਨਹੀਂ ਹਾਰਾਂਗਾ।’