PreetNama
ਸਿਹਤ/Health

Tips to Detect Black Pepper Adulteration : ਅਸਲੀ ਤੇ ਮਿਲਾਵਟੀ ਕਾਲੀ ਮਿਰਚ ਦੀ ਪਛਾਣ ਕਿਵੇਂ ਕਰੀਏ, FSSAI ਨੇ ਦਿੱਤੇ ਖ਼ਾਸ ਟਿਪਸ

ਕਾਲੀ ਮਿਰਚ ਇਕ ਅਜਿਹਾ ਗਰਮ ਮਸਾਲਾ ਹੈ, ਜੋ ਔਸ਼ਧੀ ਗੁਣਾਂ ਨਾਲ ਭਰਪੂਰ ਹੈ ਕਾਲੀ ਮਿਰਚ ਦਾ ਪਾਊਡਰ ਨਾ ਸਿਰਫ ਭੋਜਨ ਦਾ ਸਵਾਦ ਵਧਾਉਂਦਾ ਹੈ ਬਲਕਿ ਸਿਹਤ ਨੂੰ ਵੀ ਕਈ ਤਰੀਕਿਆਂ ਦੇ ਲਾਭ ਪਹੁੰਚਾਉਂਦਾ ਹੈ। ਜੇਕਰ ਇੰਨਾ ਉਪਯੋਗੀ ਗਰਮ ਮਸਾਲਾ ਮਿਲਾਵਟੀ ਹੋ ​​ਜਾਵੇ ਹੈ, ਤਾਂ ਇਸਦੀ ਵਰਤੋਂ ਨਾ ਤਾਂ ਭੋਜਨ ਦਾ ਸੁਆਦ ਵਧਾਉਣ ਦੇ ਕੰਮ ਆਵੇਗੀ ਅਤੇ ਨਾ ਹੀ ਇਸਦੀ ਕੋਈ ਉਪਯੋਗਤਾ ਹੋਵੇਗੀ।

ਕਾਲੀ ਮਿਰਚ ਦਾ ਸੇਵਨ ਸਰਦੀ-ਖੰਘ ਤੋਂ ਛੁਪਕਾਰਾ ਪਾਉਣ ’ਚ ਅਤੇ ਭਾਰ ਨੂੰ ਕੰਟਰੋਲ ਕਰਨ ’ਚ ਕੀਤਾ ਜਾਂਦਾ ਹੈ। ਕਾਲੀ ਮਿਰਚ ਪਾਚਣ ਕਿਰਿਆ ਠੀਕ ਰੱਖਦੀ ਹੈ। ਇਸ ’ਚ ਅਜਿਹੇ ਤੱਤ ਮੌਜੂਦ ਹੁੰਦੇ ਹਨ, ਜੋ ਕੈਂਸਰ ਤਕ ਤੋਂ ਸੁਰੱਖਿਆ ਕਰਦੇ ਹਨ। ਇੰਨੀ ਗੁਣਕਾਰੀ ਕਾਲੀ ਮਿਰਚ ’ਚ ਜੇਕਰ ਨਕਲੀ ਚੀਜ਼ਾਂ ਮਿਲੀਆਂ ਹੋਣ ਤਾਂ ਇਸਦਾ ਸਿਹਤ ਨੂੰ ਨੁਕਸਾਨ ਵੀ ਹੋ ਸਕਦਾ ਹੈ।

ਕਾਲੀ ਮਿਰਚ ’ਚ ਲੋਕ ਅਕਸਰ ਪਪੀਤੇ ਦੇ ਬੀਜ ਜਾਂ ਘਟੀਆ ਬਲੈਕ ਬੇਰੀ ਮਿਲਾਉਂਦੇ ਹਨ। ਕਾਲੀ ਮਿਰਚ ’ਚ ਮਿਲਾਵਟ ਦੀ ਪਛਾਣ ਲਈ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ ਇੰਡੀਆ (FSSAI) ਨੇ ਸਧਾਰਨ ਜਾਂਚ ਕਰਨ ਦਾ ਤਰੀਕਾ ਦੱਸਿਆ ਹੈ। ਐੱਫਐੱਸਐੱਸਆਈ ਨੇ ਟਵਿੱਟਰ ’ਤੇ ਮਿਲਾਵਟੀ ਕਾਲੀ ਮਿਰਚ ਦੀ ਪਛਾਣ ਦਾ ਤਰੀਕਾ ਦੱਸਿਆ ਹੈ।

ਜਾਂਚ ਦਾ ਤਰੀਕਾ

– ਸਭ ਤੋਂ ਪਹਿਲਾਂ ਕਾਲੀ ਮਿਰਚ ਦੇ ਦਾਣਿਆਂ ਨੂੰ ਸਾਫ਼ ਟੇਬਲ ’ਤੇ ਰੱਖੋ।

– ਇਸਤੋਂ ਬਾਅਦ ਕਾਲੀ ਮਿਰਚ ਦੇ ਦਾਣਿਆਂ ਨੂੰ ਉਂਗਲੀਆਂ ਨਾਲ ਦਬਾਓ।

– ਜੇਕਰ ਕਾਲੀ ਮਿਰਚ ’ਚ ਬਲੈਕ ਬੇਰੀ ਮਿਲੀ ਹੋਈ ਹੈ, ਤਾਂ ਇਹ ਆਸਾਨੀ ਨਾਲ ਦਬ ਜਾਵੇਗੀ।

– ਜੇਕਰ ਕਾਲੀ ਮਿਰਚ ’ਚ ਬਲੈਕ ਬੇਰੀ ਦੀ ਮਿਲਾਵਟ ਨਹੀਂ ਹੈ, ਤਾਂ ਇਹ ਆਸਾਨੀ ਨਾਲ ਨਹੀਂ ਦੱਬੇਗੀ।

ਜਾਂਚ ਦਾ ਦੂਸਰਾ ਤਰੀਕਾ

ਕਾਲੀ ਮਿਰਚ ’ਚ ਮਿਲਾਵਟ ਦੀ ਜਾਂਚ ਲਈ ਇਕ ਗਿਲਾਸ ’ਚ ਅਲਕੋਹਲ ਲਓ। ਇਸ ’ਚ ਕਾਲੀ ਮਿਰਚ ਦੇ ਦਾਣੇ ਛੱਡ ਦਿਓ। ਜੇਕਰ ਪੰਜ ਮਿੰਟ ਬਾਅਦ ਵੀ ਕੁਝ ਬੀਜ ਤੈਰਦੇ ਰਹਿਣ ਤਾਂ ਉਸ ’ਚ ਪਪੀਤੇ ਦੇ ਬੀ ਜਾਂ ਕਾਲੀ ਮਿਰਚ ਦੇ ਖੋਖਲੀ ਮਿਰਚ ਦੀ ਮਿਲਾਵਟ ਕੀਤੀ ਗਈ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਪਪੀਤੇ ਦੇ ਬੀਜ ਅਤੇ ਕਾਲੀ ਮਿਰਚ ਦੇ ਖੋਖਲੇ ਬੀਜਾਂ ’ਚ ਅੰਤਰ ਕਿਵੇਂ ਕਰੀਏ? ਜੇਕਰ ਉਂਗਲੀਆਂ ਨਾਲ ਦਬਾਉਣ ਨਾਲ ਟੁੱਟ ਜਾਣ ਤਾਂ ਉਹ ਖੋਖਲੇ ਬੀਜ ਹਨ, ਜੇਕਰ ਨਹੀਂ ਤਾਂ ਉਹ ਪਪੀਤੇ ਦੇ ਬੀਜ ਹਨ।

Related posts

ਇੱਕ ਸਾਲ ‘ਚ 300 ਪ੍ਰਤੀਸ਼ਤ ਵਧੇ ਕੈਂਸਰ ਦੇ ਕੇਸ

On Punjab

Health Tips: ਸਰਦੀਆਂ ‘ਚ ਕੋਰੋਨਾ ਤੋਂ ਬਚਣ ਲਈ ਖੁਰਾਕ ‘ਚ ਪੰਜ ਚੀਜ਼ਾਂ ਜ਼ਰੂਰ ਕਰੋ ਸ਼ਾਮਲ

On Punjab

ਦੇਸ਼ ‘ਚ ਘੱਟ ਹੋ ਰਹੇ ਕੋਰੋਨਾ ਦੇ ਐਕਟਿਵ ਮਾਮਲੇ, 17 ਸੂਬਿਆਂ ‘ਚ ਹੈ 50 ਹਜ਼ਾਰ ਤੋਂ ਵੀ ਘੱਟ ਕੇਸ : ਸਿਹਤ ਮੰਤਰਾਲੇ

On Punjab