60.89 F
New York, US
October 9, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

SAD ਦੀ ਸਰਕਾਰ ਬਣਨ ‘ਤੇ ਸੂਬੇ ਵਿਚ ਫੂਡ ਪ੍ਰੋਸੈਸਿੰਗ ਇੰਡਸਟਰੀ ਕੀਤੀ ਜਾਵੇਗੀ ਸਥਾਪਤ -ਬਾਦਲ

ਰਈਆ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀਰਵਾਰ ਨੂੰ  ਕਿਹਾ ਕਿ ਜੇਕਰ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਜਿੱਤ ਕੇ ਸੱਤਾ ‘ਚ ਆਉਂਦੀ ਹੈ ਤਾਂ ਸੂਬੇ ਵਿਚ ਫੂਡ ਪ੍ਰੋਸੈਸਿੰਗ ਇੰਡਸਟਰੀ ਸਥਾਪਤ ਕੀਤੀ ਜਾਵੇਗੀ। ਰਈਆ ਦੇ ਤਾਰਾ ਵਾਲੀ ਗਰਾਊਂਡ ਵਿਖੇ ਪੰਜਾਬ ਬਚਾਓ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ  ਵਿਰੋਧੀਆਂ ਨੂੰ ਨਿਸ਼ਾਨੇ ਉੱਤੇ ਲਿਆ। ਉਨ੍ਹਾਂ ਕਿਹਾ ਕਿ   22 ਸਾਲਾਂ ਵਿੱਚ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਜੋ ਕੁੱਝ ਦਿੱਤਾ ਹੈ, ਉਹ ਬਾਕੀ ਪਾਰਟੀਆਂ ਨਹੀਂ ਦੇ ਸਕਦੀਆਂ। ਉਨ੍ਹਾਂ ਦੋਸ਼ ਲਗਾਇਆ ਕਿ ਜਿੰਨੀਆਂ ਵੀ ਦਿੱਲੀ ਦੀਆਂ ਪਾਰਟੀਆਂ ਇੱਥੇ ਆਈਆਂ ਹਨ, ਉਨ੍ਹਾਂ ਨੇ ਮੁਗ਼ਲਾਂ ਅਤੇ ਅੰਗਰੇਜ਼ਾਂ ਦੀ ਤਰ੍ਹਾਂ ਪੰਜਾਬ ਨੂੰ ਲੁੱਟਿਆ ਹੈ ਤੇ ਪਿਛਲੇ 10 ਸਾਲਾ ਵਿਚ ਬੁਰਾ ਹਾਲ ਕਰ ਦਿੱਤਾ ਹੈ।

ਉਨ੍ਹਾਂ ਕਿਹਾ 60 ਸਾਲਾ ਵਿਚ ਸੂਬੇ ਵਿਚ ਕਈ ਮੁੱਖ ਮੰਤਰੀ ਆਏ ਪਰ ਪੰਜਾਬ ਵਿੱਚ ਅਸਲ ਵਿਕਾਸ ਕੇਵਲ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਹੁੰਦਿਆਂ ਹੀ ਹੋਇਆ ਹੈ। ਉਨ੍ਹਾਂ ਕੇਂਦਰ ਸਰਕਾਰ ਉੱਤੇ ਸਿੱਖ ਸੰਸਥਾਵਾਂ ਵਿੱਚ ਦਖਲਅੰਦਾਜ਼ੀ ਕਰਨ ਦਾ ਦੋਸ਼ ਵੀ ਲਗਾਇਆ। ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ‘ਆਪ’ ਸਰਕਾਰ ਨੂੰ ਘੇਰਿਆ ਅਤੇ ਕਿਹਾ ਕਿ ਸਰਕਾਰ ਨੇ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਕੋਈ ਵੀ ਯਤਨ ਨਹੀਂ ਕੀਤਾ ਹੈ।

Related posts

ਨਿਵੇਸ਼ ਫੰਡਾਂ ਵਿੱਚ ਗੜਬੜੀ: ਖਪਤਕਾਰ ਅਦਾਲਤ ਨੇ Kotak Mahindra Bank ਨੂੰ ਰਿਫੰਡ ਦੇਣ ਦੇ ਦਿੱਤੇ ਹੁਕਮ

On Punjab

ਸ਼ਿਵ ਸੈਨਾ ਆਗੂ ਹਰੀਸ਼ ਸਿੰਗਲਾ ਗ੍ਰਿਫ਼ਤਾਰ, ਸੋਸ਼ਲ ਮੀਡਿਆ ‘ਤੇ ਭੜਕਾਊ ਪੋਸਟ ਪਾਉਣ ‘ਤੇ ਹੋਈ ਕਾਰਵਾਈ

On Punjab

ਕੇਜਰੀਵਾਲ ਨੇ ਦਿੱਲੀ ਵਾਸੀਆਂ ‘ਤੇ ਜਤਾਇਆ ਭਰੋਸਾ, ਕਿਹਾ- ‘LockDown’ ‘ਚ ਮਿਲੇਗਾ ਪੂਰਾ ਸਹਿਯੋਗ

On Punjab